Saturday, July 25, 2026

‘ਬੈਂਕ ਆਫ਼ ਬੜੋਦਾ ਨੇ 110ਵਾਂ ਸਥਾਪਨਾ ਦਿਵਸ ਮਨਾਇਆ

PPN2107201713ਬਠਿੰਡਾ, 21 ਜੁਲਾਈ (ਪੰਜਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸ਼ਹਿਰ ਦੀ ਬੈਂਕ ਆਫ਼ ਬੜੋਦਾ ਦੀ ਮੁੱਖ ਸ਼ਾਖਾ ਵਲੋਂ ਆਪਣਾ 110ਵਾਂ ਸਥਾਪਨਾ ਦਿਵਸ ਮਨਾਇਆ ਗਿਆ।ਬੈਂਕ ਪ੍ਰਬੰਧਕਾਂ ਵਲੋਂ ਅੱਪੂ ਸਾਸਾਇਟੀ ਵਲੋਂ ਚਲਾਏ ਜਾ ਰਹੇ ਸਕੂਲ ‘ਇਕ ਕਦਮ ਬਚਪਨ ਦੇ ਵੱਲ‘ ਬੇਅੰਤ ਨਗਰ ਵਿਖੇ ਸ਼ਿਰਕਤ ਕਰਦਿਆਂ ਬੱਚਿਆਂ ’ਚ ਡਰਾਇੰਗ ਪ੍ਰਤੀਯੋਗਤਾ ਕਰਵਾਈ, ਜਿਸ ਵਿਚ 55 ਬੱਚਿਆਂ ਨੇ ਭਾਗ ਲਿਆ।ਸਾਰੇ ਬੱਚਿਆਂ ਨੂੰ ਬੈਂਕ ਅਧਿਕਾਰੀਆਂ ਵਲੋਂ ਸਟੇਸ਼ਨਰੀ, ਰੰਗ, ਖਾਣ ਲਈ ਪੈਟੀਜ਼ ਅਤੇ ਪੇਸ਼ਟੀਆਂ ਵੀ ਵੰਡੇ।ਪ੍ਰਬੰਧਕਾਂ ਵਲੋਂ ਪਹਿਲੇ 10 ਬੱਚਿਆਂ ਨੂੰ ਇਨਾਮ ਦੇ ਕੇ ਉਨਾਂ ਦੀ ਹੌਸ਼ਲਾ ਅਫ਼ਜਾਈ ਕੀਤੀ ਗਈ। ਇਸ ਮੌਕੇ ਸਮੂਹ ਬੱਚਿਆਂ ਅਤੇ ਸਕੂਲ ਪ੍ਰਬੰਧਕਾਂ ਵਲੋਂ ਬੈਂਕ ਅਧਿਕਾਰੀਆਂ ਨੂੰ ਵਧਾਈਆਂ ਦਿੱਤੀਆਂ ਬੈਂਕ ਮੈਨੇਜਰ ਰਾਕੇਸ਼ ਮਿਸ਼ਰਾ, ਤੁਸਾਰ ਮੁਟਰੇਜਾ, ਪ੍ਰੀਤੀ ਸਿੰਗਲਾ, ਮੋਹਿਤ ਸਿੰਘ ਅਤੇ ਅੱਪੂ ਸੁਸਾਇਟੀ ਮੈਂਬਰ ਗੁਰਪ੍ਰੀਤ ਸਿੰਘ, ਜੋਨੀ ਸਿੰਗਲਾ, ਸੰਜੀਵ ਗੋਇਲ, ਸੁਨੀਤਾ, ਗੀਤਾ ਅਟਵਾਲ, ਰਾਧਾ ਰਾਣੀ, ਪ੍ਰਿਯੰਕਾ ਹਾਜ਼ਰ ਸਨ।

Check Also

ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ

ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …

Leave a Reply