ਬਠਿੰਡਾ, 21 ਜੁਲਾਈ (ਪੰਜਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਨਰਮੇ ਦੀ ਫਸਲ ’ਚ ਵਿੱਚ ਕੀੜੇ ਮਕੌੜੇ, ਖਾਸ ਕਰ ਚਿੱਟੀ ਮੱਖੀ ਦੇ ਹਮਲੇ ਨੂੰ ਲੈ ਕਿ, ਕਿ੍ਰਸ਼ੀ ਵਿਗਿਆਨ ਕੇਂਦਰ ਬਠਿੰਡਾ ਵਿਖੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀ ਮਾਹਿਰਾਂ, ਵਿਗਿਆਨੀਆਂ ਅਤੇ ਅਧਿਕਾਰੀਆਂ ਨੇ ਦੱਸਿਆ ਕਿ ਨਰਮੇ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਚਿੱਟੀ ਮੱਖੀ ਦੇ ਹਮਲੇ ਤੋਂ ਘਬਰਾਉਣ ਦੀ ਲੋੜ ਨਹੀਂ ਬਲਕਿ ਲਗਾਤਾਰ ਸੁਚੇਤ ਰਹਿਣਾ ਸਮੇਂ ਦੀ ਲੋੜ ਹੈ। ਹਾਜ਼ਰ ਖੇਤੀ ਮਾਹਿਰਾਂ ਅਤੇ ਅਧਿਕਾਰੀਆਂ ਨੇ ਵਿਸ਼ਵਾਸ ਜਤਾਇਆ ਕਿ ਜਿਵੇਂ ਪਿਛਲੇ ਸਾਲ ਪੰਜਾਬ ਖੇਤੀਬਾੜੀ ਵਿਭਾਗ ਅਤੇ ਕਿਸਾਨਾਂ ਦੇ ਸਹਿਯੋਗ ਨਾਲ ਚਿੱਟੀ ਮੱਖੀ ਦੇ ਹਮਲੇ ਨੂੰ ਕਾਬੂ ਕਰਨ ਵਿੱਚ ਮਾਹਿਰ ਕਾਮਯਾਬ ਰਹੇ ਸਨ ਇਸ ਸਾਲ ਵੀ ਜੇ ਕੁਦਰਤ ਮਿਹਰਬਾਨ ਰਹੀ ਤਾਂ ਕਿਸਾਨਾਂ ਬੰਪਰ ਫਸਲ ਲੈਣ ਦੇ ਸਮਰੱਥ ਹੋਣਗੇ।ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ, ਡਾ. ਨਵਤੇਜ ਬੈਂਸ ਨੇ ਪੱਤਰਕਾਰਾਂ ਦੇ ਮੁਖਾਤਿਬ ਹੰੁਦਿਆਂ ਕਿਹਾ ਕਿ ਨਰਮੇਂ ਉਪਰ ਚਿੱਟੀ ਮੱਖੀ ਦੇ ਹਮਲੇ ਦੀ ਨਿਗਰਾਨੀ ਕਰਨ ਲਈ ਤਿੰਨ ਅੰਤਰਰਾਜੀ ਕਮੇਟੀ ਬਣਾਈ ਗਈ ਹੈ ਜਿਸ ਦੀ ਅਗਵਾਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਕਰ ਰਹੇ ਹਨ।ਇਹ ਕਮੇਟੀ ਨਰਮੇਂ ਦੀ ਕਾਸ਼ਤ ਲਈ ਬੀਜਾਂ, ਪਾਣੀ, ਖਾਦਾਂ ਅਤੇ ਹੋਰ ਖੇਤੀ ਰਸਾਇਣਾਂ ਸਬੰਧੀ ਆਪਣੇ ਦਿਸ਼ਾ-ਨਿਰਦੇਸ਼ ਦਿੰਦੀ ਹੈ।
ਉਨਾਂ ਕਿਹਾ ਕਿ ਮੀਡੀਆ ਕਰਮੀਆਂ ਨੇ ਚਿੱਟੀ ਮੱਖੀ ਦੇ ਹਮਲੇ ਸਬੰਧੀ ਯੂਨੀਵਰਸਿਟੀ ਦੀਆਂ ਸੂਚਨਾਵਾਂ ਅਤੇ ਸਿਫਾਰਸ਼ਾਂ ਨੂੰ ਲਗਾਤਾਰ ਕਿਸਾਨਾਂ ਤੱਕ ਪਹੰੁਚਾਇਆ ਹੈ ਅਤੇ ਉਨਾਂ ਨੂੰ ਜਾਗਰੂਕ ਰੱਖਣ ਲਈ ਅਹਿਮ ਭੂਿਮਕਾ ਨਿਭਾਈ ਹੈ।ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ ਨੇ ਦੱਸਿਆ ਕਿ ਹਾਲੇ ਤੱਕ ਚਿੱਟੀ ਮੱਖੀ ਦੇ ਹਮਲੇ ਪੱਖੋਂ ਸਥਿਤੀ ਕਾਬੂ ਵਿੱਚ ਹੈ, ਪਰੰਤੂ ਅਗਲੇ 3-4 ਹਫਤੇ ਹਾਲੇ ਵੀ ਬਹੁਤ ਹੀ ਸੁਚੇਤ ਰਹਿਣ ਦੀ ਲੋੜ ਹੈ। ਯੂਨੀਵਰਸਿਟੀ ਦੇ ਕੀਟ ਵਿਗਿਆਨੀ ਡਾ. ਵਿਜੇ ਕੁਮਾਰ ਨੇ ਚਿੱਟੀ ਮੱਖੀ ਅਤੇ ਹਰੇ ਤੇਲੇ ਵਿਚਲਾ ਫਰਕ, ਪਛਾਣ ਅਤੇ ਇਨਾਂ ਨੂੰ ਰੋਕਣ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਦੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ।ਡਾ. ਵਿਜੇ ਕੁਮਾਰ ਨੇ ਕਿਹਾ ਕਿ ਅਜਕਲ ਦਾ ਮੌਸਮ ਚਿੱਟੀ ਮੱਖੀ ਦੇ ਵਾਧੇ ਲਈ ਅਨੁਕੂਲ ਹੈ ਇਸ ਲਈ ਯੂਨੀਵਰਸਿਟੀ ਨੇ ਲਗਾਤਾਰ ਨਜ਼ਰ ਬਣਾਈ ਹੋਈ ਹੈ।ਜੇ ਕਿਤੇ ਇਕਾ ਦੁੱਕਾ ਥਾਵਾਂ ਚਿੱਟੀ `ਤੇ ਮੱਖੀ ਦੀ ਤਾਦਾਦ ਪ੍ਰਤੀ ਪੱਤਾ ਵੱਧ ਮਿਲੀ ਵੀ ਹੈ, ਉਥੇ ਨੀਮ ਕੋਟਡ ਅਤੇ ਉਲਾਲਾ ਸਪਰੇਅ ਨਾਲ ਕਾਬੂ ਵਿਚ ਕਰ ਲਿਆ ਗਿਆ ਹੈ । ਡਾ. ਵਿਜੇ ਨੇ ਕਿਹਾ ਕਿ ਨਰਮੇਂ ਉਪਰ ਤੇਲੇ ਅਤੇ ਚਿੱਟੀ ਮੱਖੀ ਦੇ ਫਰਕ ਨੂੰ ਪਹਿਚਾਨਣ ਦੀ ਲੋੜ ਹੈ, ਜਿਸ ਦਾ ਹਮਲਾ ਹੋਵੇ, ਉਸੇ ਅਨੁਸਾਰ ਖੇਤੀ-ਮਾਹਿਰਾਂ ਤੋਂ ਸਲਾਹ ਲੈ ਕੇ ਇਸ ਦਾ ਹੱਲ ਕੀਤਾ ਜਾਵੇ।ਕਿਸਾਨਾਂ ਨੂੰ ਇਹ ਜਾਣਕਾਰੀ ਦੇਣ ਲਈ ਖੇਤੀਬਾੜੀ ਯੂਨੀਵਰਸਿਟੀ ਵੈਬਸਾਇਟ, ਫੇਸਬੁਕ ਪੇਜ, ਕਿਸਾਨ ਪੋਰਟਲ, ਰੇਡਿਓ, ਟੀ.ਵੀ, ਸੰਬੰਧਿਤ ਖੇਤੀ ਸਾਹਿਤ ਅਤੇ ’ਚੰਗੀ ਖੇਤੀ’ ਰਸਾਲੇ ਆਦਿ ਨੂੰ ਸਾਧਨ ਬਣਾਉਂਦੀ ਹੈ।ਕਿਸਾਨ ਸਿੱਧੇ ਰੂਪ ਵਿੱਚ ਖੇਤੀ-ਮਾਹਿਰਾਂ ਨੂੰ ਵੀ ਪਹੰੁਚ ਕਰ ਸਕਦੇ ਹਨ।ਨਿਰਦੇਸ਼ਕ ਖੋਜ ਡਾ. ਨਵਤੇਜ ਬੈਂਸ, ਨਿਰਦੇਸ਼ਕ ਪਸਾਰ ਸਿਖਿਆ ਡਾ. ਅਸ਼ੋਕ ਕੁਮਾਰ, ਡਾ. ਗੁਰਮੀਤ ਸਿੰਘ ਬੁੱਟਰ, ਡਾ. ਸਰਬਜੀਤ ਸਿੰਘ, ਡਾ. ਪ.ਸ ਸੇਖੋਂ ਅਤੇ ਕਿ੍ਰਸ਼ੀ ਵਿਗਿਆਨ ਕੇਂਦਰ ਦੇ ਹੋਰ ਖੇਤੀ ਵਿਗਿਆਨੀ ਵੀ ਸ਼ਾਮਿਲ ਸਨ।ਕਿ੍ਰਸ਼ੀ ਵਿਗਿਆਨ ਕੇਂਦਰ ਦੇ ਸਹਿਯੋਗੀ ਨਿਰਦੇਸ਼ਕ ਡਾ. ਜਤਿੰਦਰ ਸਿੰਘ ਬਰਾੜ ਨੇ ਮੀਡੀਆ ਵਲੋਂ ਮਿਲਦੇ ਭਰਪੂਰ ਸਹਿਯੋਗ ਲਈ ਧੰਨਵਾਦ ਕੀਤਾ।
Check Also
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਨੂੰ ਮਿਲਿਆ ਭਰਵਾਂ ਹੁੰਗਾਰਾ
ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ …
Punjab Post Daily Online Newspaper & Print Media