ਅੰਮ੍ਰਿਤਸਰ, 21 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਅੱਜ ਇਥੇ ਸੇਵਾ ਦਾ ਅਧਿਕਾਰ ਵਿਸੇ਼ `ਤੇ ਇੱਕ ਵਿਸੇਸ਼ ਵਰਕਸ਼ਾਪ ਦਾ ਆਯੋਜਨ ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ ਦੇ ਨੋਡਲ ਅਫਸਰਾਂ ਅਤੇ ਹੋਰ ਅਧਿਕਾਰੀਆ ਲਈ ਕੀਤਾ ਗਿਆ।ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਕਰਵਾਈ ਗਈ ਇਹ ਵਰਕਸ਼ਾਪ ਪੰਜਾਬ ਰਾਈਟ ਟੂ ਸਰਵਿਸ ਕਮਿਸ਼ਨ ਦੇ ਸਹਿਯੋਗ ਨਾਲ ਕਰਵਾਈ ਗਈ।
ਮਾਨਯੋਗ ਕਮਿਸ਼ਨਰ ਜਗਦੀਪ ਸਿੰਘ ਚੀਮਾ ਅਤੇ ਮਾਨਯੋਗ ਕਮਿਸ਼ਨਰ ਪੰਕਜ ਕੁਮਾਰ ਮਹਾਜਨ ਨੇ ਇਸ ਮੌਕੇ ਸੇਵਾ ਦੇ ਅਧਿਕਾਰ ਵਿਸ਼ੇ ਤੇ ਵਿਚਾਰ ਪੇਸ਼ ਕੀਤੇ ਅਤੇ ਚੱਲ ਰਹੀਆਂ ਜਾਗਰੂਕਤਾਂ ਮਹਿਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਵਰਕਸ਼ਾਪ ਦੇ ਕੋਆਰਡੀਨੇਟਰ ਡਾ. ਰਜੇਸ਼ ਕਾਲੀਆ, ਡਿਪਟੀ ਰਜਿਸਟਰਾਰ ਨੇ ਮੁੱਖ ਮਹਿਮਾਨਾਂ ਅਤੇ ਹੋਰਨਾਂ ਨੂੰ `ਜੀ ਆਇਆ` ਕਿਹਾ ਅਤੇ ਸੇਵਾ ਅਧਿਕਾਰ ਵਿਚ ਵਧ ਤੋ ਵੱਧ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਤ ਕੀਤਾ। ਡੀਨ ਕਾਲਜ ਵਿਕਾਸ ਕੌਸਲ ਡਾ. ਰਾਕੇਸ਼ ਮਹਾਜਨ ਨੇ ਧੰਨਵਾਦ ਦਾ ਮਾਤਾ ਪੇਸ਼ ਕੀਤਾ। 
ਪੰਕਜ ਕੁਮਾਰ ਨੇ ਦੱਸਿਆ ਕਿ ਪੰਜਾਬ ਸੇਵਾ ਅਧਿਕਾਰ ਐਕਟ 2011 ਤੋ ਲਾਗੂ ਹੋਇਆ ਸੀ, ਜਿਸ ਦਾ ਉਦੇਸ਼ ਭਾਰਤ ਸਰਕਾਰ ਵੱਲੋ ਪ੍ਰਸ਼ਾਸ਼ਨ ਨੂੰ ਵਧੇਰੇ ਚੁਸਤ ਦਰੁੱਸਤ ਅਤੇ ਪਾਰਦਰਸ਼ੀ ਕਰਨਾ ਸੀ।ਉਨਾਂ ਦੱਸਿਆ ਕਿ ਇਸ ਐਕਟ ਅਧੀਨ 26 ਵੱਖ ਵੱਖ ਵਿਭਾਗਾਂ ਦੀਆਂ 351 ਸੇਵਾਵਾਂ ਆਉਦੀਆਂ ਹਨ ਅਤੇ ਉਨਾਂ ਦੇ ਕਮਿਸ਼ਨ ਦਾ ਕਾਰਜ ਹੈ ਕਿ ਇਨਾਂ ਸੇਵਾਵਾਂ ਨੂੰ ਵੱਧ ਤੋ ਵੱਧ ਲੋਕਾਂ ਦੀ ਪਹੁੰਚ ਤੱਕ ਪਹੁਚਾਇਆਂ ਜਾ ਸਕੇ ਅਤੇ ਉਨਾਂ ਨੂੰ ਬਣਦਾ ਨਿਆਂ ਅਤੇ ਹੱਕ ਮਿਲ ਸਕੇ।ਉਨਾਂ ਦੱਸਿਆ ਕਿ ਹਰ ਆਮ ਅਤੇ ਖਾਸ ਨਾਗਰਿਕ ਦਾ ਹੱਕ ਹੈ ਕਿ ਉਹ ਪ੍ਰਸ਼ਾਸ਼ਨ ਵੱਲੋ ਕੀਤੇ ਜਾ ਰਹੇ ਲੋਕ ਭਲਾਈ ਦੇ ਕੰਮਾਂ ਦਾ ਵੱਧ ਤੋ ਵੱਧ ਲਾਹਾ ਲੈ ਸਕਣ।
ਉਨਾਂ ਕਿਹਾ ਕਿ ਹਰ ਵਿਭਾਗ ਵੱਲੋ ਇਸ ਸੇਵਾ ਦੇ ਅਧਿਕਾਰ ਅਧੀਨ ਵੱਖ ਵੱਖ ਸੇਵਾਵਾਂ ਨੂੰ ਸਮਾਂਬੱਧ ਕੀਤਾ ਗਿਆ ਹੈ ਜੇਕਰ ਕਿਸੇ ਵਿਆਕਤੀ ਨੂੰ ਨਿਰਧਾਰਤ ਸਮੇਂ ਵਿਚ ਉਸ ਦਾ ਜਵਾਬ ਨਹੀਂ ਮਿਲਦਾ ਤਾਂ ਉਹ ਕਮਿਸ਼ਨ ਕੋਲ ਵਿਭਾਗ ਦੀ ਵੈਬਸਾਈਟ ਰਾਹੀਂ ਪਹੁੰਚ ਕਰ ਸਕਦਾ ਹੈ ਅਤੇ ਕਮਿਸ਼ਨ ਉਸਨੂੰ ਨਿਆਂ ਦੁਆਉਣ ਲਈ ਹਰ ਸਭਵ ਉਪਰਾਲੇ ਕਰੇਗਾ।ਉਨਾਂ ਦੱਸਿਆ ਕਿ ਕਮਿਸ਼ਨ ਵੱਲੋ ਵੱਖ ਵੱਖ ਵਿਦਿਅਕ ਅਦਾਰਿਆਂ, ਪੇਡੂ ਅਤੇ ਸ਼ਹਿਰੀ ਖੇਤਰਾਂ ਵਿਸੇਸ਼ ਵਰਕਸ਼ਾਪਾ ਆਯੋਜਤ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਸੇਵਾ ਦਾ ਅਧਿਕਾਰ ਵਿਸ਼ੇ ਬਾਰੇ ਲੋਕਾਂ ਵਿਚ ਜਾਗਰੂਕਤਾ ਪੈਦਾ ਕੀਤੀ ਜਾ ਸਕੇ।ਉਨਾਂ ਕਿਹਾ ਕਿ ਇਸ ਦਾ ਉਦੇਸ਼ ਨਾ ਕੇਵਲ ਪ੍ਰਸਾਸ਼ਨ ਨੂੰ ਚੁਸਤ ਦਰੁਸਤ ਬਨਾਉਣਾ ਹੈ ਬਲਕਿ ਸਰਕਾਰੀ ਦਫਤਰਾਂ ਵਿਚ ਵਰਕ ਕਲਚਰ ਦਾ ਵਿਕਾਸ ਕਰਨਾ ਅਤੇ ਲੋਕਾਂ ਦੀ ਮਾਨਸਿਕਤਾ ਵਿਚ ਬਦਲਾਅ ਲਿਆਉਣਾ ਹੈ।
ਇਸ ਮੌਕੇ ਭਾਗ ਲੈਣ ਵਾਲੇ ਸਰੋਤਿਆਂ ਵੱਲੋ ਪੁੱਛੇ ਗਏ ਸੁਆਲਾਂ ਦੇ ਜੁਆਬ ਅਤੇ ਸ਼ੰਕਿਆਂ ਦਾ ਵੀ ਨਿਪਟਾਰਾ ਕੀਤਾ ਗਿਆ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media