Tuesday, March 10, 2026

ਸਿੱਖਾਂ ਦੇ ਕਾਤਲਾਂ ਦੀ ਪੈਰਵੀ ਕਰਨ ਵਾਲੇ ਆਗੂ ਦਾ ਸਲਾਹਕਾਰ ਪੰਥਕ ਨਹੀਂ- ਦਿੱਲੀ ਕਮੇਟੀ

ਨਵੀਂ ਦਿੱਲੀ, 24 ਜੁਲਾਈ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਆਪਣੇ ਆਪ ਨੂੰ parminder pal singh 4ਕਾਂਗਰਸ ਦਾ ਨਹੀਂ ਸਗੋਂ ਕੈਪਟਨ ਦਾ ਸਲਾਹਕਾਰ ਦੱਸਣ ਦੇ ਦਿੱਤੇ ਗਏ ਬਿਆਨ ’ਤੇ ਸਿਆਸਤ ਭੱਖ ਗਈ ਹੈ। ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਸਰਨਾ ਦੇ ਬਿਆਨ ਨੂੰ ਦੋਹਰੀ ਮਾਨਸਿਕਤਾ ਦਾ ਪ੍ਰਤੀਕ ਦੱਸਿਆ ਹੈ।ਕੈਪਟਨ ਅਮਰਿੰਦਰ ਸਿੰਘ ਦੇ ਕਈ ਮਸਲਿਆਂ ’ਤੇ ਸਿੱਖ ਪੰਥ ਤੋਂ ਵਖਰੇ ਰਹੇ ਸਟੈਂਡ ’ਤੇ ਵੀ ਕਮੇਟੀ ਬੁਲਾਰੇ ਨੇ ਸਰਨਾ ਨੂੰ ਸਵਾਲ ਪੁੱਛੇ ਹਨ।
ਉਨ੍ਹਾਂ ਕਿਹਾ ਕਿ ਸਰਨਾ ਦਾ ਬਿਆਨ ਚੰਗੇ ਸਮੇਂ ਦਾ ਹਮਸਫ਼ਰ ਅਤੇ ਮਾੜੇ ਸਮੇਂ ਤੋਂ ਕਿਨਾਰਾ ਕਰਨ ਵਰਗਾ ਹੈ।ਉਹ ਪੰਜਾਬ ਸਰਕਾਰ ਤੋਂ ਸਿਆਸੀ ਅਤੇ ਰਾਜਸੀ ਫਾਇਦੇ ਚੁੱਕਣ ਲਈ ਤਾਂ ਤਿਆਰ ਹਨ, ਪਰ ਕਾਂਗਰਸ ਦੀ ਸਿੱਖ ਵਿਰੋਧੀ ਸਿਆਸੀ ਵਿਰਾਸਤ ਦੀ ਸੁਆਹ ਆਪਣੇ ਸਿਰ ਪੁਆਉਣ ਨੂੰ ਤਿਆਰ ਨਹੀਂ ਲੱਗਦੇ।ਉਨ੍ਹਾਂ ਸਵਾਲ ਕੀਤਾ ਕਿ ਕਾਂਗਰਸ ਦੀ ਸਰਕਾਰ ਦੇ ਮੁਖਮੰਤਰੀ ਦਾ ਸਲਾਹਕਾਰ ਕਾਂਗਰਸ ਦਾ ਸਲਾਹਕਾਰ ਕਿਵੇਂ ਨਹੀਂ ਹੈ, ਜਦਕਿ ਸਾਰੀਆਂ ਸਰਕਾਰਾਂ ਆਪਣੇ ਸਿਆਸੀ ਏਜੰਡੇ ਅਨੁਸਾਰ ਲੋਕਪੱਖੀ ਫੈਸਲੇ ਲੈਂਦੀਆ ਹਨ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਨੂੰ ਬੀਤੇ ਦਿਨੀਂ 1984 ਸਿੱਖ ਕਤਲੇਆਮ ਮਾਮਲੇ ’ਚ ਦਿੱਤੀ ਗਈ ਕਲੀਨ ਚਿੱਟ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਪੁਛਿਆ ਕਿ ਸਰਨਾ ਇਸ ਗੱਲ ’ਤੇ ਆਪਣਾ ਰੁੱਖ ਸਪੱਸ਼ਟ ਕਰਨਗੇ? ਕੀ 1984 ਸਿੱਖ ਕਤਲੇਆਮ ਕਾਂਗਰਸ ਨੇ ਨਹੀਂ ਕਰਵਾਇਆ ਸੀ? ਸਰਨਾ ਨੂੰ ਦੋਹਰੀ ਮਾਨਸਿਕਤਾ ਤੋਂ ਬਾਹਰ ਨਿਕਲਣ ਦੀ ਅਪੀਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਿੱਖਾਂ ਦੇ ਕਾਤਲਾਂ ਦੀ ਪੈਰਵੀ ਕਰਨ ਵਾਲੇ ਆਗੂ ਦਾ ਸਲਾਹਕਾਰ ਹੋਣ ਤੋਂ ਬਾਅਦ ਸਰਨਾ ਨੂੰ ਪੰਥਕ ਆਗੂ ਕਹਿਣਾ ਹੁਣ ਬੇਈਮਾਨੀ ਹੋਵੇਗਾ ਕਿਉਂਕਿ ਕਾਤਲਾਂ ਦੇ ਖਿਲਾਫ਼ ਲੜਾਈ ਲੜ ਰਹੇ ਬਹਾਦਰ ਯੋਧੇ ਕਦੇ ਵੀ ਇਸ ਗੱਲ ਨੂੰ ਸਵੀਕਾਰ ਨਹੀਂ ਕਰਨਗੇ।

21 ਸਿੱਖਾਂ ਦੇ ਕਥਿਤ ਹਵਾਲਗੀ ਕਤਲ ਬਾਰੇ ਕੈਪਟਨ ਦੇ ਇਕਰਾਰਨਾਮੇ ਅਤੇ ਪੰਜਾਬ ’ਚ ਕਾਂਗਰਸ ਦੀ ਸਰਕਾਰ ਬਣਨ ਉਪਰੰਤ ਲਗਾਤਾਰ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਨਿਰਦੋਸ਼ ਲੋਕਾਂ ਖਿਲਾਫ਼ ਕੀਤੇ ਜਾ ਰਹੇ ਪਰਚਿਆਂ ’ਤੇ ਵੀ ਉਨ੍ਹਾਂ ਨੇ ਸਰਨਾ ਨੂੰ ਆਪਣਾ ਪੱਖ ਰੱਖਣ ਲਈ ਕਿਹਾ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply