ਅੰਮ੍ਰਿਤਸਰ, 24 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਸਥਾਨਕ ਬੱਚਤ ਭਵਨ ਵਿਖੇ ਤਰਨਤਾਰਨ, ਗੁਰਦਾਸਪੁਰ, ਅੰਮ੍ਰਿਤਸਰ ਅਤੇ ਪਠਾਨਕੋਟ ਜਿਲਿਆਂ
ਹੁਣ ਘਰ ਬੈਠੇ ਹੀ ਬਨਣਗੇ ਡਰਾਇਵਿੰਗ ਲਾਇਸੈਂਸ -ਜਿਲਾ ਟਰਾਂਸਪੋਰਟ ਅਫਸਰਦੇ ਦਫਤਰ ਜਿਲਾ ਟਰਾਂਸਪੋਰਟ ਅਫਸਰਾਂ ਅਤੇ ਐਸ.ਡੀ.ਐਮ ਦਫਤਰ ਦੇ ਸਟਾਫ ਨੂੰ 4.0 ਵਾਹਣ ਅਤੇ ਸਾਰਥੀ ਸਾਫਟਵੇਅਰ ਚਲਾਉਣ ਦੀ ਟੇ੍ਰਨਿੰਗ ਦਿੱਤੀ ਗਈ।
ਇਹ ਜਾਣਕਾਰੀ ਦਿੰਦਿਆਂ ਕਮਲਜੀਤ ਸਿੰਘ ਟਰਾਂਸਪੋਰਟ ਅਫਸਰ ਅੰਮ੍ਰਿਤਸਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਘਰ ਬੈਠੇ ਡਰਇਵਿੰਗ ਲਾਇਸੈਂਸ ਹਾਸਲ ਕਰਨ ਲਈ ਪਹਿਲਾਂ ਹੀ ਇਕ ਪਾਇਲਟ ਪ੍ਰਾਜੈਕਟ ਬਠਿੰਡਾ, ਪਟਿਆਲਾ, ਮੁਹਾਲੀ ਅਤੇ ਫਤਿਹਗੜ ਸਾਹਿਬ ਵਿਖੇ ਚੱਲ ਰਿਹਾ ਹੈ ਅਤੇ ਛੇਤੀ ਇਸ ਨੂੰ ਪੂਰੇ ਪੰਜਾਬ ਵਿੱਚ ਚਲਾਇਆ ਜਾਵੇਗਾ।ਉਨਾਂ ਦੱਸਿਆ ਕਿ ਇਸ ਨਾਲ ਵਿਅੱਕਤੀ ਘਰ ਬੈਠੇ ਹੀ ਆਪਣੇ ਲਰਨਿੰਗ ਲਾਇਸੈਂਸ ਦੇ ਦਸਤਾਵੇਜ ਅਪਲੋਡ ਕਰ ਸਕੇਗਾ ਅਤੇ ਲਾਇਸੈਂਸ ਪ੍ਰਾਪਤ ਕਰਨ ਲਈ ਟਾਈਮ ਲੈ ਸਕੇਗਾ।ਉਨਾਂ ਕਿਹਾ ਕਿ ਇਸ ਨਾਲ ਜਿਥੇ ਆਮ ਜਨਤਾ ਬਹੁਤ ਵੱਡੀ ਸਹੂਲਤ ਮਿਲੇਗੀ ਉਥੇ ਸਮੇਂ ਦੀ ਬੱਚਤ ਹੋਵੇਗੀ।ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸੈਕਸ਼ਨ ਅਫਸਰ ਸ਼ਿਵ ਕੁਮਾਰ, ਨਰਾਇਣਬੀਰ ਸਿੰਘ ਕੁਆਰਡੀਨੇਟਰ, ਮਹਿੰਦਰ ਸਿੰਘ ਐਨ.ਆਈ.ਸੀ, ਮੋਹਿਤ ਜੋਸ਼ੀ, ਅਤਿੰਦਰਪਾਲ ਸਿੰਘ, ਧਰਮਿੰਦਰ ਸਿੰਘ, ਵੱਸਣ ਸਿੰਘ ਅਤੇ ਜਸਵਿੰਦਰ ਸਿੰਘ ਸੁਪਰਵਾਈਜ਼ਰ ਸਮਾਰਟ ਚਿਪ ਕੰਪਨੀ ਹਾਜ਼ਰ ਸਨ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …
Punjab Post Daily Online Newspaper & Print Media