Saturday, March 7, 2026

ਚੀਫ਼ ਖ਼ਾਲਸਾ ਦੀਵਾਨ ਵਲੋਂ ਅਲੌਕਿਕ ਕੀਰਤਨ ਦਰਬਾਰ ਅਯੋਜਿਤ

ਦੀਵਾਨ ਵਲੋਂ ਉਘੀਆਂ ਸ਼ਖਸ਼ੀਅਤਾਂ ਦਾ ਸਨਮਾਨ

ਅੰਮ੍ਰਿਤਸਰ, 24 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਿੱਖ ਜਗਤ ਦੀ ਸਿਰਮੌਰ ਸੰਸਥਾ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅਤੇ ਇਸ ਦੇ PPN2407201711ਅਧੀਨ ਚਲ ਰਹੇ ਸਮੂਹ ਅਦਾਰਿਆਂ ਵਲੋਂ ਗਿਆਨ ਦੀ ਛੜੀ ਨਾਲ ਵਿਦਿਆ ਦਾ ਦਾਨ ਬਖਸ਼ਣ ਵਾਲੇ ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਅਵਤਾਰ ਪੁਰਬ ਸ਼ਰਧਾ ਤੇ ਸਤਿਕਾਰ ਨਾਲ ਮਨਾਉਂਦਿਆਂ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ, ਜੀ.ਟੀ ਰੋਡ ਵਿਖੇ ਇੱਕ ਅਲੌਕਿਕ ਕੀਰਤਨ ਦਰਬਾਰ ਦਾ ਆਯੋਜਨ ਕੀਤਾ ਗਿਆ।
ਕੀਰਤਨ ਦਰਬਾਰ ਦੀ ਅਰੰਭਤਾ ਸਿੱਖ ਪੰਥ ਦੇ ਮਹਾਨ ਕੀਰਤਨੀ ਜਥੇ ਭਾਈ ਅਜੀਤ ਸਿੰਘ ਸੁਖਮਨੀ ਸੇਵਾ ਸੁਸਾਇਟੀ ਵਾਲਿਆਂ  ਵਲੋਂ `ਹੋ ਰਹੀ ਹੈ ਤੇਰੀ ਜੈ ਜੈ ਕਾਰ` ਸ਼ਬਦ ਨਾਲ ਕੀਤੀ ਗਈ।ਉਪਰੰਤ ਸੈਂਟਰਲ ਖਾਲਸਾ ਯਤੀਮਖਾਨੇ ਦਾ ਜੱਥਾ, ਬੀਬੀ ਪ੍ਰਭਜੋਤ ਕੌਰ, ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀ: ਸੈ: ਪਬਲਿਕ ਸਕੂਲ, ਜੀ.ਟੀ ਰੋਡ ਜਥਾ, ਭਾਈ ਸੁਰਿੰਦਰ ਸਿੰਘ ਜੋਧਪੁਰੀ ਸਾਬਕਾ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਗੁਰਇਕਬਾਲ ਸਿੰਘ ਬੀਬੀ ਕੌਲਾਂ ਜੀ ਭਲਾਈ ਕੇਂਦਰ, ਭਾਈ ਮਨਪ੍ਰੀਤ ਸਿੰਘ ਕਾਨਪੁਰੀ ਦੇ ਜਥਿਆਂ ਨੇ ਅਮ੍ਰਿਤਮਈ ਰਬੀ ਬਾਣੀ ਦੀ ਛਹਿਬਰ ਲਗਾਉਂਦਿਆਂ ਹਜਾਰਾਂ ਦੀ ਗਿਣਤੀ ਵਿਚ ਪੁੱਜੀਆਂ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਸਮੇਂ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅਤੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਨੇ ਵਿਸ਼ੇਸ਼ ਤੌਰ `ਤੇ ਹਾਜਰੀ ਭਰੀ ਜਿਹਨਾਂ ਨੂੰ ਚੀਫ ਖਾਲਸਾ ਦੀਵਾਨ ਵਲੋਂ ਸਨਮਾਨਿਤ ਕੀਤਾ ਗਿਆ।
PPN2407201712ਪ੍ਰਧਾਨ ਚਰਨਜੀਤ ਸਿੰਘ ਚੱਢਾ ਨੇ ਆਈਆਂ ਸੰਗਤਾਂ ਨੂੰ ‘ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵਲੋਂ ਕੀਤੇ ਜਾ ਰਹੇ ਵਿਦਿਅਕ, ਸਮਾਜਿਕ ਅਤੇ ਧਾਰਮਿਕ ਕਾਰਜਾਂ ਦਾ ਵੇਰਵਾ ਦਿੱਤਾ ਅਤੇ ਭਵਿੱਖ ਵਿਚ ਕੀਤੇ ਜਾਣ ਵਾਲੇ ਕਾਰਜਾਂ ਬਾਰੇ ਸੰਖੇਪ `ਚ ਦੱਸਿਆ। ਉਨਾਂ ਕਿਹਾ ਕਿ ਕੀਰਤਨ ਦਰਬਾਰ ਦਾ ਆਯੋਜਨ ਨਵੀਂ ਪਨੀਰੀ ਨੂੰ ਸਿੱਖੀ ਜੀਵਨ ਜਾਚ ਨਾਲ ਜੋੜਨ ਦਾ ਯਤਨ  ਹੈ ।
ਇਸ ਸਮੇਂ ਦੀਵਾਨ ਵਲੋਂ ਸਨਮਾਨਿਤ ਸ਼ਖਸ਼ੀਅਤਾਂ ਵਿੱਚ ਗਿਆਨੀ ਇਕਬਾਲ ਸਿੰਘ ਜਥੇਦਾਰ ਤਖੱਤ ਸ੍ਰੀ ਪਟਨਾ ਸਾਹਿਬ, ਸੁਨੀਤ ਸਿੰਘ ਤੁਲੀ (ਕੈਨੇਡਾ), ਪਰਮਜੀਤ ਸਿੰਘ ਸਰਨਾ ਸਾਬਕਾ ਪ੍ਰਧਾਨ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੇ ਰਾਮ ਸਿੰਘ ਮੈਂਬਰ ਅੰਤਰਿੰਗ ਕਮੇਟੀ ਸ਼ੌ੍ਰਮਣੀ ਕਮੇਟੀ, ਰਾਜ ਸਭਾ ਮੈਂਬਰ ਸਵੇਤ ਮਲਿਕ, ਵਿਧਾਇਕ ਓਮ ਪ੍ਰਕਾਸ਼ ਸੋਨੀ ਤੇ ਡਾ. ਰਾਜ ਕੁਮਾਰ ਵੇਰਕਾ, ਰਾਕੇਸ਼ ਕੁਮਾਰ ਕੌੜਾ, ਹਰਭਜਨ ਸਿੰਘ, ਸੁਰਿੰਦਰ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ ।

ਤਜਿੰਦਰ ਸਿੰਘ ਸਰਦਾਰ ਪਗੜੀ ਹਾਊਸ, ਜੋਗਿੰਦਰ ਸਿੰਘ ਸ੍ਰੀ ਅੰਮ੍ਰਿਤਸਰ ਸੇਵਕ ਸਭਾ ਵਾਲੇ, ਬਲਵਿੰਦਰ ਸਿੰਘ ਵਾਹਿਗੁਰੂ ਸਿਮਰਨ ਸੇਵਾ ਸੁਸਾਇਟੀ, ਅਜੀਤ ਸਿੰਘ ਸੁਖਮਨੀ ਸਾਹਿਬ ਸੇਵਾ ਸੁਸਾਇਟੀ,ਗੁਰਮਤਿ ਸਤਿਸੰਗ ਸਭਾ, ਸੁਰਿੰਦਰ ਸਿੰਘ ਰੁਮਾਲਿਆ ਵਾਲੇ, ਭਾਈ ਨਰਿੰਦਰਪਾਲ ਸਿੰਘ ਪਾਲੀ, ਹਰਭਜਨ ਸਿੰਘ ਭਾਟੀਆ, ਹਰਮਿੰਦਰ ਸਿੰਘ ਸੁਦਰਸ਼ਨ ਪ੍ਰਿੰਟਿਗ ਪ੍ਰੈਸ ਵਾਲੇ, ਗੁਰਿੰਦਰ ਸਿੰਘ ਗਰੋਵਰ ਤੇ ਹੋਰਨਾਂ ਸੇਵਕ ਜੱਥਿਆਂ ਨੂੰ ਕੀਰਤਨ ਦਰਬਾਰ ਦੇ ਆਯੋਜਨ ਵਿੱਚ ਵਿਸ਼ੇਸ਼ ਸਹਿਯੋਗ ਦੇਣ ਲਈ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ।ਸਮਾਗਮ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ।
ਸਮਾਗਮ ਵਿੱਚ ਮੀਤ ਪ੍ਰਧਾਨ ਧੰਨਰਾਜ ਸਿੰਘ, ਮੀਤ ਪ੍ਰਧਾਨ ਇੰੰਦਰਪ੍ਰੀਤ ਸਿੰਘ, ਸਥਾਨਕ ਪ੍ਰਧਾਨ ਨਿਰਮਲ ਸਿੰਘ, ਆਨਰੇਰੀ ਸੱਕਤਰ ਨਰਿੰਦਰ ਸਿੰਘ ਖੁਰਾਨਾ, ਐਡੀਸ਼ਨਲ ਸੱਕਤਰ ਨਵਪ੍ਰੀਤ ਸਿੰਘ ਸਾਹਨੀ, ਆਨਰੇਰੀ ਸਕੱਤਰ ਐਜੂਕੇਸ਼ਨ ਕਮੇਟੀ ਜਸਵਿੰਦਰ ਸਿੰਘ ਢਿੱਲੋਂ,  ਸਵਿੰਦਰ ਸਿੰਘ ਕੱਥੂਨੰਗਲ, ਹਰਮਿੰਦਰ ਸਿੰਘ ਫਰੀਡਮ, ਚਰਨਜੀਤ ਸਿੰਘ ਕੋਠੀ ਵਾਲੇ, ਹਰਜੀਤ ਸਿੰਘ, ਪ੍ਰੀਤਮ ਸਿੰਘ, ਜਸਵਿੰਦਰ ਸਿੰਘ ਐਡਵੋਕੇਟ, ਕੁਲਜੀਤ ਸਿੰਘ ਸਿੰਘ ਬ੍ਰਦਰਜ਼ ਸੰਤੋਖ ਸਿੰਘ ਸੇਠੀ, ਪ੍ਰਦੀਪ ਸਿੰਘ ਵਾਲੀਆ ਤੇ ਹੋਰ ਸ਼ਖਸੀਅਤਾਂ ਤੇ ਵੱਡੀ ਗਿਣਤੀ `ਚ ਸ਼ਹਿਰ ਦੀਆਂ ਸੰਗਤਾਂ ਹਾਜਰ ਸਨ ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply