ਹਸਤਾਖਰ ਮੁਹਿੰਮ ਨੂੰ ਮਿਲਿਆ ਭਰਵਾਂ ਹੁੰਗਾਰਾ- ਕਰਨਲ ਅਸ਼ਵਨੀ ਕੁਮਾਰ
ਜੰਡਿਆਲਾ ਗੁਰੂ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) ਸਥਾਨਕ ਸੇਟ ਸੋਲਜਰ ਇਲੀਟ ਕਾਂਨਵੈਟ ਸਕੂਲ ਵਿਖੇ ਐਨ. ਸੀ.ਸੀ ਸੀਨੀਅਰ ਅਤੇ ਜੂਨੀਅਰ
ਡਿਵੀਜਨ ਦੇ ਕੈਡਿਟਾਂ ਦੇ ਚੱਲ ਰਹੇ ਕੈਪ ਦੌਰਾਨ ਅੱਜ ਕੈਂਪ ਕਮਾਂਡੈਟ ਕਰਨਲ ਅਸ਼ਵਨੀ ਕੁਮਾਰ ਅਤੇ ਐਡਮਿਨ ਅਫਸਰ ਕਰਨਲ ਰਜੀਵ ਪੂਨੀਆ ਦੀ ਰਹਿਨੁਮਾਈ ਹੇਠ ਸ਼ਹਿਰ ਦੇ ਬਜਾਰਾਂ ਵਿੱਚ ਨਸ਼ਿਆਂ ਵਿਰੁੱਧ ਹੋਕਾ ਦਿੰਦੀ ਹੋਈ ਰੈਲੀ ਅਤੇ ਹਸਤਾਖਰ ਮੁਹਿੰਮ ਦਾ ਆਗਾਜ਼ ਕੀਤਾ ਗਿਆ।ਇਸ ਰੈਲੀ ਵਿੱਚ 11 ਪੰਜਾਬ ਬਟਾਲੀਅਨ ਐਨ.ਸੀ.ਸੀ ਦੇ ਅੰਮ੍ਰਿਤਸਰ, ਤਰਨਤਾਰਨ, ਪਠਾਨਕੋਟ, ਅਤੇ ਗੁਰਦਾਸਪੁਰ ਜਿਲ੍ਹਿਆਂ ਦੇ ਕਰੀਬ 400 ਕੈਡਿਟ ਲੜਕੇ ਅਤੇ ਲੜਕੀਆਂ ਨੇ ਭਾਗ ਲਿਆ।ਸੇਂਟ ਸੋਲਜ਼ਰ ਸਕੂਲ ਦੇ ਡਾਇਰੈਕਟਰ ਮੰਗਲ ਸਿੰਘ ਅਤੇ ਪ੍ਰਿੰਸੀਪਲ ਸ਼੍ਰੀਮਤੀ ਅਮਰਪ੍ਰੀਤ ਕੌਰ ਅਤੇ ਮਾਸਟਰ ਸੁੱਖਚੈਨ ਸਿੰਘ ਦੀ ਰਹਿਨੁਮਾਈ ਹੇਠ ਉਕਤ ਸਕੂਲ ਦੇ ਦੱਸਵੀਂ ਜਮਾਤ ਦੇ ਲੜਕੇ ਲੜਕੀਆਂ ਨੇ ਵੀ ਉਤਸ਼ਾਹ ਪੂਰਵਕ ਸ਼ਮੂਲੀਅਤ ਕੀਤੀ ।
ਰੈਲੀ ਵਿੱਚ ਐਨ.ਸੀ.ਸੀ ਅਫਸਰਾਂ ਰਾਜ ਕੁਮਾਰ ਮਿਸ਼ਰਾ, ਹਰਜੀਤ ਸਿੰਘ, ਅਮਿਤ ਸ਼ਾਹੀ, ਵਰਿੰਦਰ ਠਾਕੁਰ, ਗੁਰਪ੍ਰੀਤ ਸਿੰਘ ਰਿਆੜ, ਸੂਬੇਦਾਰ ਮੇਜਰ ਨਿਰਮਲ ਸਿੰਘ, ਹਵਾਲਦਾਰ ਰਜਿੰਦਰ ਸਿੰਘ, ਬੀ.ਐਚ.ਐਮ ਕੁਲਦੀਪ ਸਿੰਘ, ਹਵਾਲਦਾਰ ਗੁਰਦੇਵ ਸਿੰਘ, ਸੂਬੇਦਾਰ ਸਤਪਾਲ ਸਿੰਘ ਦੀ ਅਗਵਾਈ ਵਿੱਚ ਸ਼ਹਿਰ ਦੇ ਬਾਜ਼ਾਰ ਵਿੱਚ ਵਿਦਿਆਰਥੀਆਂ ਨੇ ਹੱਥਾਂ ਵਿੱਚ ਬੈਨਰ ਅਤੇ ਮਾਟੋ ਲਿਖੀਆਂ ਤਖਤੀਆਂ ਚੁੱਕੀ ਜੋਸ਼ ਨਾਲ ਨਾਅਰੇਬਾਜ਼ੀ ਕਰ ਰਹੇ ਸਨ ਅਤੇ ਨਸ਼ੇ ਛੱਡਣ ਦਾ ਹੋਕਾ ਦੇਂਦੇ ਨਾਅਰੇ : `ਨਸ਼ੇ ਛੱਡੋ ਕੋਹੜ ਵੱਢੋ`, `ਅਮਲੀ ਕਿਸੇ ਨੂੰ ਰਹਿਣ ਨਹੀਂ ਦੇਣਾ ਸਮਾਜ `ਚ ਨਸ਼ਾ ਰਹਿਣ ਨਹੀਂ ਦੇਣਾ`, `ਪਾਪਾ ਜੀ ਨਾ ਪੀਓ ਸ਼ਰਾਬ ਸਾਨੂੰ ਲੈ ਦਿਓ ਇੱਕ ਕਿਤਾਬ ਆਦਿ ਨਾਲ ਨਗਰ ਦੇ ਲੋਕਾਂ ਉੱਪਰ ਗਹਿਰਾ ਪ੍ਰਭਾਵ ਪਾਇਆ।ਇਸ ਸਮੇਂ ਇੱਕ ਹਸਤਾਖਰ ਮੁਹਿੰਮ ਵੀ ਆਰੰਭੀ ਗਈ ਜਿਸ ਵਿੱਚ ਸ਼ਹਿਰ ਦੇ ਲੋਕ ਨੇ ਹਸਤਾਖਰ ਕਰਕੇ ਨਸ਼ਿਆਂ ਦੀ ਜੜ੍ਹ ਪੁੱਟਣ ਦਾ ਅਹਿਦ ਵੀ ਕੀਤਾ।ਰੈਲੀ ਨੂੰ ਕਾਮਯਾਬ ਕਰਨ ਲਈ ਸੁਪਰਡੰਟ ਵਿਨੈ ਕੁਮਾਰ, ਕਲਰਕ ਬਲਵਿੰਦਰ ਸਿੰਘ, ਮੁਨੀਸ਼ ਕੁਮਾਰ, ਮੈਡਮ ਕਰਮਜੀਤ ਕੌਰ, ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …
Punjab Post Daily Online Newspaper & Print Media