ਕੋਚਿੰਗ ਦੇਣ ਲਈ ਸਾਬਕਾ ਮਹਿਲਾ ਕ੍ਰਿਕੇਟਰ ਮਧੂ ਅਰੋੜਾ ਨੇ ਦਿੱਤੀ ਸਹਿਮਤੀ
ਅੰਮ੍ਰਿਤਸਰ, 25 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਕ੍ਰਿਕੇਟ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਅਮਨਦੀਪ ਹਸਪਤਾਲ ਵਲੋਂ ਸਾਲ 2014
ਵਿਚ ਸ਼ੁਰੂ ਕੀਤੀ ਗਈ ਅਮਨਦੀਪ ਕ੍ਰਿਕੇਟ ਅਕੈਡਮੀ (ਏ.ਸੀ.ਏ) ਹੁਣ ਤੱਕ ਦੇਸ਼ ਨੂੰ ਬਹੁਤ ਸਾਰੇ ਹੋਣਹਾਰ ਖਿਡਾਰੀ ਦੇ ਚੁੱਕੀ ਹੈ।ਇਸ ਸਮੇਂ ਵੀ ਅਕਡਮੀ ਵਿੱਚ 150 ਤੋਂ ਵਧੇਰੇ ਬਚੇ ਅੰਤਰਰਾਸ਼ਟਰੀ ਪੱਧਰ ਦੇ ਕੋਚ ਹਰਵਿੰਦਰ ਸਿੰਘ ਸਾਬਕਾ ਟੈਸਟ ਪਲੇਅਰ ਅਤੇ ਮਨੀਸ਼ ਸ਼ਰਮਾ ਸਾਬਕਾ ਅੰਡਰ-19 ਇੰਡੀਅਨ ਕ੍ਰਿਕਟਰ ਕੋਲੋਂ ਕ੍ਰਿਕੇਟ ਦੀਆਂ ਬਾਰੀਕੀਆਂ ਸਿੱਖ ਰਹੇ ਹਨ।ਇਸ ਦਿਸ਼ਾ ‘ਚ ਇਕ ਹੋਰ ਕਦਮ ਅੱਗੇ ਵਧਾਉਂਦੇ ਹੋਏ ਏ.ਸੀ.ਏ ਨੇ ਦੇਸ਼ ‘ਚ ਮਹਿਲਾ ਕ੍ਰਿਕੇਟ ਨੂੰ ਉਤਸਾਹਿਤ ਕਰਨ ਲਈ ਸਾਰੇ ਉਮਰ ਵਰਗਾਂ ਦੀਆਂ ਲੜਕੀਆਂ ਅਤੇ ਅੋਰਤਾਂ ਨੂੰ ਕ੍ਰਿਕੇਟ ਦੀ ਫ੍ਰੀ ਕੋਚਿੰਗ ਦੇਣ ਦਾ ਫ਼ੈਸਲਾ ਜੋ ਮਹੱਤਵਪੂਰਨ ਫੈਸਲਾ ਲਿਆ ਹੈ, ਉਸ ਸਬੰਧੀ ਜਾਣਕਾਰੀ ਦਿੰਦਿਆਂ ਏ.ਸੀ.ਏ ਦੇ ਐਮ.ਡੀ ਡਾ. ਸ਼ਹਿਬਾਜ਼ ਸਿੰਘ ਨੇ ਦੱਸਿਆ ਹੈ ਕਿ ਫ੍ਰੀ ਕੋਚਿੰਗ ਦੇਣ ਲਈ ਸਾਬਕਾ ਭਾਰਤੀ ਕ੍ਰਿਕੇਟਰ ਮਧੂ ਅਰੋੜਾ ਨੇ ਆਪਣੀ ਸਹਿਮਤੀ ਦੇ ਦਿੱਤੀ ਹੈ, ਜੋ ਇਸ ਸਮੇਂ ਪੰਜਾਬ ਸੀਨੀਅਰ ਟੀਮ ਦੀ ਸਹਾਇਕ ਕੋਚ ਹੈ ਅਤੇ ਉਤਰ ਰੇਲਵੇ, ਬੀ.ਸੀ.ਸੀ.ਆਈ ਵਰਗੀਆਂ ਵੱਕਾਰੀ ਸੰਸਥਾਵਾਂ ਨਾਲ ਵੀ ਜੁੜੀ ਹੋਈ ਹੈ। ਫ੍ਰੀ ਕੋਚਿੰਗ ਲਈ ਮਹਿਲਾ ਖਿਡਾਰੀਆਂ ਦੀ ਚੋਣ ਕਰਨ ਵਾਸਤੇ ਟ੍ਰਾਇਲ 31 ਜੁਲਾਈ ਨੂੰ ਸ਼ਾਮ 4 ਵਜੇ ਤੋਂ 6 ਵਜੇ ਤੱਕ ਅਮਨਦੀਪ ਕ੍ਰਿਕੇਟ ਅਕੈਡਮੀ ਵਿੱਚ ਸੀਨੀਅਰ ਕੋਚ ਹਰਵਿੰਦਰ ਸਿੰਘ, ਮਨੀਸ਼ ਸ਼ਰਮਾ ਅਤੇ ਮਧੂ ਅਰੋੜਾ ਦੀ ਦੇਖ-ਰੇਖ ਵਿਚ ਲਏ ਜਾਣਗੇ। ਡਾ. ਸ਼ਹਿਬਾਜ਼ ਸਿੰਘ ਨੇ ਦੱਸਿਆ ਕਿ ਇਨ੍ਹਾਂ ਟ੍ਰਾਇਲਾਂ ਵਿਚ ਭਾਰਤ ਦੇ ਕਿਸੇ ਵੀ ਪ੍ਰਾਂਤ, ਸ਼ਹਿਰ, ਪਿੰਡ ਦੀ ਕੋਈ ਵੀ ਕੁੜੀ ਜਾਂ ਔਰਤ ਸ਼ਾਮਲ ਹੋ ਸਕਦੀ ਹੈ।ਏ.ਸੀ.ਏ ਵਲੋਂ ਮਹਿਲਾ ਖਿਡਾਰੀਆਂ ਨੂੰ ਕੋਚਿੰਗ ਦੇਣ ਲਈ ਕਿਸੇ ਕਿਸਮ ਦੀ ਫ਼ੀਸ ਨਹੀਂ ਲਈ ਜਾਵੇਗੀ ਅਤੇ ਇਹ ਫ੍ਰੀ ਕੋਚਿੰਗ ਟ੍ਰਾਇਲ ‘ਚ ਚੁਣੇ ਜਾਣ ਤੋਂ ਬਾਅਦ ਸ਼ੁਰੂ ਹੋਵੇਗੀ ।
Check Also
ਕਥਾਕਾਰ ਦੀਪ ਦੇਵਿੰਦਰ ਸਿੰਘ ਨੂੰ ਗਹਿਰਾ ਸਦਮਾ, ਵੱਡੇ ਭਰਾ ਦਾ ਦੇਹਾਂਤ
ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਪੰਜਾਬੀ ਕਹਾਣੀਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਦਫਤਰ …
Punjab Post Daily Online Newspaper & Print Media