ਬਠਿੰਡਾ, 25 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਜਿਲਾ ਪੱਧਰੀ ਖੇਡ ਟੁਰਨਾਮੈਂਟ ’ਚ ਡਿਫਰੈਂਟ ਕਾਨਵੈਂਟ ਸਕੂਲ ਦੇ
ਬੱਚਿਆਂ ਦੁਆਰਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦੀ ਝੋਲੀ ਵਿਚ ਸਰਵਸ੍ਰੇਸ਼ਟ ਮੈਡਲ ਪਾਇਆ।ਜਿਸ ਦਾ ਸਿਹਰਾ ਸਕੂਲ ਦੇ ਬੱਚੇ ਹੁਸਨ ਨੂਰ 14 ਵਲੋਂ ਡਿਸਕਸ ਥ੍ਰੋ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਕਾਰਨ ਹੋਇਆ।ਸਕੂਲ ਦੇ 24 ਬੱਚਿਆਂ ਵਲੋਂ ਪਹਿਲੀ ਅਤੇ ਦੂਜੀ ਪ੍ਰਜ਼ੀਸ਼ਨ ਹਾਸਲ ਕੀਤੀ ਗਈ।ਇਸ ਮੌਕੇ ਸਕੂਲ ਦੇ ਚੇਅਰਮੈਨ ਐਮ.ਕੇ ਮੰਨਾ ਵਲੋਂ ਜੇਤੂ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ।ਜਿਨਾਂ ਦੀ ਬਦੌਲਤ ਸਕੂਲ ਦਾ ਨਾਂਅ ਰੌਸ਼ਨ ਹੋਇਆ।ਉਨਾਂ ਨੇ ਖਿਡਾਰੀਆਂ ਨੂੰ ਹੋਰ ਜੀਅ ਜਾਨ ਨਾਲ ਖੇਡਾਂ ’ਚ ਵੱਧ ਚੜ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ।ਸਕੂਲ ਦੀ ਪਿ੍ਰੰਸੀਪਲ ਮਿਸ ਮਨਵੀਨ ਕੌਰ ਦੁਆਰਾ ਬੱਚਿਆਂ ਨੂੰ ਖੇਡਾਂ ਦੇ ਨਾਲ ਨਾਲ ਪੜਾਈ ਵਾਲੇ ਪਾਸੇ ਧਿਆਨ ਦੇਣ ਲਈ ਪ੍ਰੇਰਿਤ ਕੀਤਾ।ਉਨਾਂ ਕਿਹਾ ਕਿ ਖੇਡਾਂ ਦੇ ਕਾਰਨ ਬੱਚਿਆਂ ’ਚ ਖੇਡਾਂ ਖੇਡਣ ਨਾਲ ਹੌਸ਼ਲਾ ਅਤੇ ਲੀਡਰਸ਼ਿਪ ਬਨਣ ਦੀ ਕੁਆਲਟੀ ਪੈਦਾ ਹੁੰਦੀ ਹੈ।ਸਕੂਲ ਖੇਡ ਇੰਚਾਰਜ ਲਖਵੀਰ ਸਿੰਘ ਦੀ ਪ੍ਰਸੰਸਾ ਕੀਤਾ ਜਿਨਾਂ ਦੇ ਕਾਰਲ ਬੱਚਿਆਂ ‘ਚ ਖੇਡ ਪ੍ਰਤੀ ਜਾਗਰੂੁਕਤਾ ਪੈਦਾ ਹੋਈ ਹੈ।
Check Also
ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …
Punjab Post Daily Online Newspaper & Print Media