ਬਠਿੰਡਾ, 25 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਮਾਜਿਕ ਬੁਰਾਈਆਂ ਖਿਲਾਫ ਲੋਕਾਂ ਨੂੰ ਜਾਗਰੁਕ ਕਰਨ ਲਈ ਯੂਥ
ਵਿਰਾਗਨਾਏਂ (ਰਜਿ.) ਇਕਾਈ ਬਠਿੰਡਾ ਵੱਲੋਂ ਸ਼ਹਿਰ ਵਿਖੇ ਭਰਵੀਂ ਲੋਕ ਚੇਤਨਾ ਰੈਲੀ ਕੱਢੀ ਗਈ।ਰੈਲੀ ਨੂੰ ਮੁੱਖ ਮਹਿਮਾਨ ਪਿ੍ਰੰਸੀਪਲ ਮੈਡਮ ਗੁਰਪ੍ਰੀਤ ਕੌਰ, ਗੌਰਮਿੰਟ ਆਈ.ਟੀ.ਆਈ ਨੇ ਸੁਭਾਸ਼ ਮਾਰਕੀਟ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ।ਇਹ ਰੈਲੀ ਧੋਬੀ ਬਜ਼ਾਰ, ਸਦਰ ਬਜ਼ਾਰ ਅਤੇ ਮਾਲ ਰੋਡ ਤੋਂ ਹੁੰਦੀ ਹੋਈ ਮੁੜ ਸੁਭਾਸ਼ ਮਾਰਕੀਟ ਵਿਖੇ ਸਮਾਪਤ ਹੋਈ।ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਗੁਰਪ੍ਰੀਤ ਕੌਰ ਨੇ ਕਿਹਾ ਕਿ ਅੱਜ ਔਰਤ ਹਰ ਖੇਤਰ ਵਿਚ ਅੱਗੇ ਵੱਧ ਰਹੀ ਹੈ, ਇਸ ਲਈ ਸਾਨੂੰ ਕੰਨਿਆ ਭਰੂਣ ਹੱਤਿਆ ਵਰਗਾ ਜ਼ੁਰਮ ਕਦੇ ਵੀ ਨਹੀਂ ਕਰਨਾ ਚਾਹੀਦਾ।ਉਨਾਂ ਨਾਂਅ ਕਮਾਉਣ ਵਾਲੀਆਂ ਉਘੀਆਂ ਔਰਤਾਂ ਬਾਰੇ ਕਿਹਾ ਕਿ ਉਨਾਂ ਨੇ ਲੜਕੀਆਂ ਹੋ ਕੇ ਹੀ ਵੱਡੀਆਂ ਮੱਲਾਂ ਮਾਰ ਕੇ ਲੜਕੀਆਂ ਦਾ ਮਾਣ ਵਧਾਇਆ ਹੈ।
ਵਿਸ਼ੇਸ਼ ਮਹਿਮਾਨ ਡਾ. ਸ਼ਵੇਤਾ ਨੇ ਲੜਕੀਆਂ ਨੂੰ ਲੜਕਿਆਂ ਦੇ ਬਰਾਬਰ ਮੌਕੇ ਦੇਣ ਦੀ ਅਪੀਲ ਕੀਤੀ।ਇਸ ਮੌਕੇ ਉਪਿੰਦਰ ਕੌਰ ਨੇ ਬਹੁਤ ਹੀ ਦਿਲ ਖਿੱਚਵੀਂ ਕਵਿਤਾ ‘ਮੈਂਨੂੰ ਵੀ ਜਿਉਣ ਦਿਓ’ ਪੇਸ਼ ਕਰਕੇ ਸਭ ਦੀਆਂ ਅੱਖਾਂ ਨਮ ਕਰ ਦਿੱਤੀਆਂ।ਨਰਿੰਦਰ ਕੌਰ, ਕੋਮਲ ਅਤੇ ਸੁੰਰਿਦਰ ਕੌਰ ਨੇ ਲੜਕੀਆਂ ਨੂੰ ਬੇਤਹਰ ਜੀਵਨ ਦੇਣ ਲਈ ਭਾਸ਼ਣ ਵੀ ਦਿੱਤੇ।ਯੂਥ ਵੀਰਾਂਗਣਾਂ ਲਗਾਤਾਰ ਰੈਲੀਆਂ ਕਰਕੇ ਸਮਾਜ ਨੂੰ ਜਾਗਰੂਕ ਕਰਨਗੀਆਂ ਅਤੇ ਲੜਕੀਆਂ ਨੂੰ ਸਮਾਜ ਵਿਚ ਬਰਾਬਰ ਦਾ ਹੱਕ ਜਰੂਰ ਦਿਵਾਉਣਗੀਆਂ। ਰੈਲੀ ਦੌਰਾਨ ਬੋਲੇ ਗਏ ਸਲੋਗਨ ‘ਪੰਜਾਬੀਓ ਜਾਗੋ, ਨਸ਼ੇ ਤਿਆਗੋ’, ‘ਬੀੜੀ ਪੀ ਕੇ ਧੂੰਆਂ ਉਡਾਇਆ, ਸਾਰੇ ਘਰ ਨੂੰ ਨਰਕ ਬਣਾਇਆ’, ‘ਉਹ ਨਾਰ ਸੁਲੱਖਣੀ ਜਿਸ ਜੰਮੀ ਲੱਛਮੀ’ ‘ਇਹ ਧੀਆਂ ਐਨੀਆਂ ਪਿਆਰੀਆਂ, ਕੁੱਖਾਂ ਵਿਚ ਕਿਉਂ ਮਾਰੀਆਂ’, ਨਾਲ ਇਲਾਕਾ ਨਿਵਾਸੀਆਂ ਨੂੰ ਜਾਗਰੂਕ ਕੀਤਾ।ਇਸ ਮੌਕੇ ਇਲਾਕਾ ਨਿਵਾਸੀਆਂ ਨੇ ਇਸ ਰੈਲੀ ਦੀ ਭਰਭੂਰ ਸ਼ਲਾਘਾ ਕਰਦਿਆਂ ਕਿਹਾ ਕਿ ਸਮਾਜ ਨੂੰ ਨਸ਼ਾ ਮੁਕਤ ਕਰਵਾਉਣ ਲਈ ਅਸੀਂ ਹਮੇਸ਼ਾਂ ਸੰਸਥਾਵਾਂ ਦਾ ਸਾਥ ਦੇਵਾਂਗੇ ਤਾਂ ਜੋ ਸਾਡੀ ਆਉਣ ਵਾਲੀ ਨੌਜਵਾਨ ਪੀੜੀ ਇਨਾਂ ਗੰਦਿਆਂ ਨਸ਼ਿਆਂ ਤੋਂ ਦੂਰ ਰਹੇ।ਉਨਾਂ ਰਲ ਮਿਲ ਕੇ ਬੁਰਾਈਆਂ ਨੂੰ ਨਕਾਰਦਿਆਂ ਨਰੋਏ ਸਮਾਜ ਦੇ ਨਿਰਮਾਣ ਲਈ ਅਹਿਦ ਵੀ ਲਿਆ। ਇਸ ਮੌਕੇ ਨੈਸ਼ਨਲ ਮੈਂਬਰ ਵੀਰਪਾਲ ਕੌਰ, ਕੁਲਦੀਪ ਕੌਰ, ਊਸ਼ਾ ਸ਼ਰਮਾ,ਸਟੇਟ ਮੈਂਬਰ ਮੀਨੂੰ ਕਸ਼ਿਅਪ,ਸੱਤਿਆ ਗੋਇਲ,ਸੁਖਵਿੰਦਰ ਕੌਰ,ਚਰਨਜੀਤ ਕੌਰ, ਜ਼ਿਲਾ ਮੈਂਬਰ ਮੀਨੂੰ, ਸ਼ਹਿਰੀ ਮੈਂਬਰ ਸੁਰਿੰਦਰ ਕੌਰ, ਜਸਵੰਤ ਕੌਰ, ਸ਼ੀਲਾ ਵਧਵਾ, ਰੇਖਾ, ਸਪਨਾ, ਸੁਨੀਤਾ, ਰੀਤੂ, ਮਾਧਵੀ, ਅਮਨ, ਸੁਰਿੰਦਰ, ਮੋਨਿਕਾ ਅਤੇ ਸੁਖਵੀਰ ਤੋਂ ਇਲਾਵਾ ਹੋਰ ਬਲਾਕ ਕਮੇਟੀ ਮੈਂਬਰਾਂ ਹਾਜ਼ਰ ਸਨ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media