Tuesday, July 21, 2026

ਨਿਤੀਸ਼ ਕੁਮਾਰ ਭਾਜਪਾ ਨਾਲ ਮਿਲ ਕੇ ਬਿਹਾਰ `ਚ ਅੱਜ ਮੁੜ ਬਣਾਉਣਗੇ ਸਰਕਾਰ

ਪਟਨਾ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਮਹਾਗਠਜੌੜ ਦੀ ਸਰਕਾਰ ਦੇ ਮੁਖ ਮੰਤਰੀ ਵਜੋਂ ਅਸਤੀਫਾ ਦੇਣ ਉਪਰੰਤ ਭਾਜਪਾ ਨਾਲ ਹੱਥ ਮਿਲਾ ਲਏ ਹਨ।ਮਿਲੀ Nitish Modiਜਾਣਕਾਰੀ ਅਨੁਸਾਰ ਉਹ ਅੱਜ 27 ਜੁਲਾਈ ਵੀਰਵਾਰ ਨੂੰ ਸ਼ਾਮ 5.00 ਵਜੇ ਪਟਨਾ ਵਿਖੇ ਭਾਜਪਾ ਤੇ ਉਸ ਦੀਆਂ ਭਾਈਵਾਲ ਪਾਰਟੀਆਂ ਦੇ ਸਹਿਯੋਗ ਨਾਲ ਸਰਕਾਰ ਬਣਉਣਗੇ।ਮਿਲੀ ਜਾਣਕਾਰੀ ਅਨੁਸਾਰ ਬਿਹਾਰ ਭਾਜਪਾ ਦੇ ਸੀਨੀਅਰ ਆਗੂ ਸੁਸ਼ੀਲ ਕੁਮਾਰ ਨੇ ਰਾਜਪਾਲ ਸ੍ਰੀ ਕੇਸ਼ਰੀ ਨਾਥ ਤ੍ਰਿਪਾਠੀ ਨੂੰ ਨਿਤੀਸ਼ ਕੁਮਾਰ ਦੀ ਪਾਰਟੀ ਜੇ.ਡੀ (ਯੂ) ਦੀ ਹਮਾਇਤ ਕਰਨ ਸਬੰਧੀ ਪੱਤਰ ਸੌਂਪ ਦਿਤਾ ਹੈ।ਸੂਚਨਾ ਹੈ ਕਿ ਜੇ.ਡੀ (ਯੂ) ਅਤੇ ਭਾਜਪਾ ਦੇ ਵਿਧਾਇਕਾਂ ਦੀ ਸਾਂਝੀ ਮੀਟਿੰਗ ਨਿਤੀਸ਼ ਕੁਮਾਰ ਦੀ ਰਿਹਾਇਸ਼ `ਤੇ ਹੋ ਰਹੀ ਹੈ ਅਤੇ ਉਹ ਰਾਜਪਾਲ ਨਾਲ ਮੁਲਾਕਾਤ ਕਰ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੇ।ਸੂਚਨਾ ਅਨੁਸਾਰ ਰਾਜਪਾਲ ਆਪਣੇ ਰੁਟੀਨ ਚੈਕਅੱਪ ਲਈ ਗਏ ਹੋਣ ਕਰਕੇ ਇਸ ਮਾਮਲੇ ਵਿੱਚ ਕੁੱਝ ਦੇਰੀ ਹੋ ਰਹੀ ਹੈ।
ਜਿਕਰਯੋਗ ਹੈ ਕਿ 243 ਮੈਂਬਰੀ ਬਿਹਾਰ ਵਿਧਾਨ ਸਭਾ ਵਿੱਚ ਆਰ.ਜੇ.ਡੀ ਸਭ ਤੋਂ ਵੱਡੀ ਪਾਰਟੀ ਹੈ, ਜਿਸ ਦੇ 80 ਮੈਂਬਰ ਹਨ, ਜੇ.ਡੀ (ਯੂ) ਦੇ 71, ਕਾਂਗਰਸ ਦੇ 27, ਭਾਜਪਾ ਦੇ 53 ਅਤੇ ਉਸ ਦੀਆਂ ਸਹਿਯੋਗੀਆਂ ਪਾਰਟੀਆਂ ਐਲ.ਜੇ.ਪੀ ਦੇ ਦੋ, ਆਰ.ਐਲ.ਐਸ.ਪੀ ਦੇ 2 ਅਤੇ ਐਚ.ਏ.ਐਮ ਦਾ ਇੱਕ ਮੈਂਬਰ ਹੈ। ਜਦਕਿ ਸੀ.ਪੀ.ਐਮ.ਅੇਲ ਦੇ 4 ਅਤੇ 4 ਹੀ ਅਜ਼ਾਦ ਵਿਧਾਇਕ ਹਨ। ਜੇਕਰ ਲੋੜੀਂਦੇ ਬਹੁਮਤ ਦੀ ਗਿਣਤੀ ਮਿਣਤੀ ਕੀਤੀ ਜਾਵੇ ਤਾਂ ਜੇ.ਡੀ (ਯੂ) ਦੇ 71 ਤੇ ਬਾਜਪਾ ਦੇ 53 ਵਿਧਾਇਕ ਮਿਲਾ ਕੇ ਕੁੱਲ ਗਿਣਤੀ 124 ਬਣਦੀ ਹੈ, ਜੋ ਲੋੜੀਂਦੇ ਬਹੁਮਤ ਤੋਂ 2 ਵੱਧ ਅਤੇ ਜੇਕਰ ਭਾਜਪਾ ਹਿਮਾਇਤੀ ਪਾਰਟੀਆਂ ਦੇ ਵਿਧਾਇਕ ਜੋੜ ਲਏ ਜਾਣ ਤਾਂ ਕੁੱਲ ਜੋੜ 129 ਬਣਦਾ ਹੈ।ਉਧਰ ਜੇਕਰ ਮਹਾਗਠਜੋੜ ਦੀਆਂ ਦੋ ਪਾਰਟੀਆਂ ਦੀ ਪੁਜੀਸ਼ਨ ਦੇਖੀਏ ਤਾਂ 80 ਜਮਾਂ 27 ਮਿਲਾ ਕੇ ਗਿਣਤੀ 107 ਬਣਦੀ । ਇਸੇ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਭ੍ਰਿਸ਼ਟਚਾਰ ਖਿਲਾਫ ਲਏ ਗਏ ਨਿਤੀਸ਼ ਕੁਮਾਰ ਦੇ ਫੈਸਲੇ ਦੀ ਸ਼ਲਾਘਾ ਕੀਤੀ ਹੈ।

ਲਾਲੂ ਯਾਦਵ ਨੇ ਸੂਬੇ ਵਿੱਚ ਸਭ ਤੋਂ ਵੱਡੀ ਪਾਰਟੀ ਹੋਣ ਦੇ ਨਾਤੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਦੀ ਗੱਲ ਕਹੀ ਹੈ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply