Monday, March 9, 2026

ਬੱਚਿਆਂ ਨੂੰ ਬਹਾਦੁਰੀ ਪੁਰਸਕਾਰਾਂ ਦੀ ਨਾਮਜ਼ੱਦਗੀ ਸਬੰਧੀ ਮੰਗੀਆਂ ਅਰਜ਼ੀਆਂ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – 06-18 ਸਾਲ ਦੇ ਬੱਚਿਆਂ ਨੂੰ ਬਹਾਦੁਰੀ ਲਈ ਪੁਰਸਕਾਰ ਲਈ ਨਾਮਜ਼ੱਦ ਕੀਤਾ ਜਾਣ ਸਬੰਧੀ ਜਿਲਾ ਪ੍ਰਸਾਸ਼ਨ ਨੇ ਅਰਜੀਆਂ ਦੀ ਮੰਗ ਕੀਤੀ ਹੈ।ਡਿਪਟੀ ਕਮਿਸਨਰ ਸ੍ਰੀਮਤੀ ਨੀਲਿਮਾ ਨੇ ਦਸਿਆ ਕਿ ਸਾਲ ਜੁਲਾਈ 2016 ਤੋਂ ਜੂਨ 2017 ਤੱਕ ਜਿਨ੍ਹਾਂ ਬੱਚਿਆਂ ਨੇ ਬਹਾਦੁਰੀ ਦੇ ਖੇਤਰ ਵਿੱਚ ਕਿਸੇ ਹੋਰ ਬੱਚੇ ਨੂੰ ਡੁੱਬਣ ਜਾਂ ਜੰਗਲੀ ਜਾਨਵਰਾਂ ਦੇ ਹਮਲੇ ਤੋਂ ਬਚਾਇਆ ਹੋਵੇ ਉਹ ਆਪਣੀਆਂ ਅਰਜੀਆਂ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਲਾਕ-ਸੀ ਕਮਰਾ ਨੰ: 138 ਮਲਿਕਪੁਰ ਪਠਾਨਕੋਟ  ਵਿਖੇ 10 ਦਿਨਾਂ ਦੇ ਅੰਦਰ-ਅੰਦਰ ਭੇਜਣ ਸਕਦੇ ਹਨ।ਉਨਾਂ ਕਿਹਾ ਕਿ ਉਕਤ ਕੈਟਾਗਿਰੀ ਵਿਚ ਆਉਂਦੇ ਬੱਚਿਆਂ ਦਾ ਯੋਗਤਾ ਸਰਟੀਫਿਕੇਟ, ਜਨਮ ਸਬੰਧੀ ਪ੍ਰਮਾਣ ਪੱਤਰ ਸਰਟੀਫਿਕੇਟ, ਦੋ ਪਾਸਪੋਰਟ ਸਾਈਜ਼ ਫੋਟੋਆਂ, ਆਧਾਰ ਕਾਰਡ, ਮੋਬਾਇਲ ਨੰਬਰ ਅਤੇ ਬਹਾਦੁਰੀ ਦੇ ਖੇਤਰ ਵਿੱਚ ਹਾਸਲ ਕੀਤੇ ਹੋਏ ਦਸਤਾਵੇਜਾਂ ਦਾ ਨੱਥੀ ਕਰਨਾ ਲਾਜ਼ਮੀ ਹੈ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply