ਇਨਸਾਫ ਨਾ ਮਿਲਿਆ ਤਾਂ ਹੋਰ ਤਿੱਖਾ ਕੀਤਾ ਹੋਵੇਗਾ ਸੰਘਰਸ਼ – ਪਵਨ ਮੱਟੂ
ਸਮਰਾਲਾ, 26 ਜੁਲਾਈ (ਪੰਜਾਬ ਪੋਸਟ- ਕੰਗ) – ਮਿਊਂਸੀਪਲ ਸਫਾਈ ਕਰਮਚਾਰੀ ਦਲ ਵੱਲੋਂ ਨਗਰ ਕੌਂਸਲ ਦਫਤਰ ਸਮਰਾਲਾ ਵੱਲੋਂ ਠੇਕੇ ਤੇ ਰੱਖੇ ਸਫਾਈ
ਕਰਮਚਾਰੀਆਂ ਨੂੰ ਨੌਕਰੀ ਤੋਂ ਹਟਾਏ ਜਾਣ ਦੇ ਵਿਰੋਧ ਵਜੋਂ ਅੱਜ ਨਗਰ ਕੌਂਸਲ ਸਮਰਾਲਾ ਦੇ ਦਫਤਰ ਅੱਗੇ ਰੋਸ ਧਰਨਾ ਸ਼ੁਰੂ ਕਰ ਦਿੱਤਾ ਗਿਆ।ਧਰਨੇ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਚਮਨ ਲਾਲ ਮੱਟੂ ਅਤੇ ਜਨਰਲ ਸਕੱਤਰ ਸੁਰਿੰਦਰ ਕੁਮਾਰ ਨੇ ਕਿਹਾ ਕਿ ਨਗਰ ਕੌਂਸਲ ਸਮਰਾਲਾ ਵੱਲੋਂ ਸਾਲ 2016-17 ਦੇ ਟੈਂਡਰ ਵਿੱਚ 48 ਸਫਾਈ ਕਰਮਚਾਰੀ ਜੋ ਠੇਕੇ ਤੇ ਰੱਖੇ ਗਏ ਸਨ, ਉਨ੍ਹਾਂ ਵਿੱਚੋਂ 5 ਕਰਮਚਾਰੀਆਂ ਨੂੰ ਮੁੜ ਨਾ ਰੱਖਣ ਦੇ ਰੋਸ ਵਿੱਚ ਇਹ ਰੋਸ ਧਰਨਾ ਸ਼ੁਰੂ ਕੀਤਾ ਗਿਆ ਹੈ।ਉਨ੍ਹਾਂ ਸੰਬੋਧਨ ਕਰਦੇ ਹੋਏ ਮੰਗ ਕੀਤੀ ਕਿ ਜਦੋਂ ਤੱਕ ਇਨ੍ਹਾਂ ਕੱਢੇ ਕਰਮਚਾਰੀਆਂ ਨੂੰ ਮੁੜ ਨੌਕਰੀ ਤੇ ਨਹੀਂ ਰੱਖਿਆ ਜਾਂਦਾ ਉਦੋਂ ਤੱਕ ਇਹ ਧਰਨਾ ਲਗਾਤਾਰ ਜਾਰੀ ਰਹੇਗਾ ਇਨ੍ਹਾਂ ਕਰਮਚਾਰੀਆਂ ਨੂੰ ਇਨਸਾਫ ਦਿਵਾਉਣ ਲਈ ਇਸ ਤੋਂ ਪਹਿਲਾਂ ਮਿਊਂਸੀਪਲ ਸਫਾਈ ਕਰਮਚਾਰੀ ਦਲ ਵੱਲੋਂ ਕਾਰਜ ਸਾਧਕ ਅਫਸਰ ਸਮਰਾਲਾ ਅਤੇ ਐਸ. ਡੀ. ਐਮ. ਸਮਰਾਲਾ ਨੂੰ ਵੀ ਮੰਗ ਪੱਤਰ ਦਿੱਤਾ ਗਿਆ ਸੀ, ਪ੍ਰੰਤੂ ਜਦੋਂ ਸਾਨੂੰ ਕੋਈ ਇਨਸਾਫ ਨਾ ਮਿਲਿਆ ਤਾਂ ਮਜਬੂਰਨ ਸਾਨੂੰ ਇਹ ਧਰਨਾ ਲਾਉਣ ਲਈ ਕਦਮ ਚੁੱਕਣਾ ਪਿਆ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਪ੍ਰਸਾਸ਼ਨ ਨੇ ਸਾਡੀ ਇਸ ਮੰਗ ਪ੍ਰਤੀ ਜਲਦੀ ਕੋਈ ਠੋਸ ਕਦਮ ਨਾ ਚੁੱਕਿਆਂ ਤਾਂ ਇਹ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
ਅੱਜ ਦੇ ਧਰਨੇ ਵਿੱਚ ਮਿਊਂਸੀਪਲ ਸਫਾਈ ਕਰਮਚਾਰੀ ਦਲ ਦੇ ਵਾਈਸ ਚੇਅਰਮੈਨ ਪਵਨ ਮੱਟੂ, ਦਰਸ਼ਨ ਬੈਂਸ, ਸ਼ੰਕਰ ਕਲਿਆਣ, ਪ੍ਰੈੱਸ ਸਕੱਤਰ ਹਰਚੰਦ ਲਾਲ ਤੋਂ ਇਲਾਵਾ ਲਾਲੀ ਟੇਲਰ, ਦਵਿੰਦਰ, ਸੋਹਣ ਪੇਂਟਰ, ਗਲਾਖੜ, ਦਰਸ਼ਨਾ ਦੇਵੀ, ਸੁਖ ਲਾਲ, ਰਾਮ ਨਰਾਇਣ, ਸੁੱਖੀ ਆਟੋ, ਗੋਲੂ, ਦਰਸ਼ਨ ਲੱਧੜਾਂ, ਚਮਕੌਰ ਆਟੋ, ਸੁਭਾਸ਼ ਚੰਦਰ ਆਦਿ ਨੇ ਸ਼ਿਰਕਤ ਕੀਤੀ। ਵਾਈਸ ਚੇਅਰਮੈਨ ਪਵਨ ਮੱਟੂ ਨੇ ਕਿਹਾ ਕਿ ਕੱਲ ਤੋਂ ਸਮਰਾਲਾ ਤੋਂ ਇਲਾਵਾ ਵੱਖ ਵੱਖ ਭਰਾਤਰੀ ਜਥੇਬੰਦੀਆਂ ਵੀ ਇਸ ਧਰਨੇ ਵਿੱਚ ਸ਼ਮੂਲੀਅਤ ਕਰਨਗੀਆਂ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media