Thursday, October 1, 2026

ਜਿਲ੍ਹੇ ’ਚ ਚੱਲਦੇ ਰੈਡ ਕਰਾਸ ਦੇ ਈਵਨਿੰਗ ਸਕੂਲਾਂ ਦੀ ਹਾਲਤ ਸੁਧਰੇਗੀ

ਬਠਿੰਡਾ, 27 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਡਿਪਟੀ ਕਮਿਸ਼ਨਰ ਬਠਿੰਡਾ-ਕਮ-ਚੇਅਰਮੈਨ ਜ਼ਿਲ੍ਹਾ ਰੈਡ ਕਰਾਸ PPN2707201710ਸੁਸਾਇਟੀ ਦੀਪਰਵਾ ਲਾਕਰਾ ਨੇ ਰੈਡ ਕਰਾਸ ਸੁਸਾਇਟੀ ਦੁਆਰਾ ਚਲਾਏ ਜਾ ਰਹੇ ਵੱਖ-ਵੱਖ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵਲੋਂ 3 ਈਵਨਿੰਗ (ਸ਼ਾਮ ਨੂੰ ਚਲਾਏ ਜਾਣ ਵਾਲੇ) ਸਕੂਲ ਬਠਿੰਡਾ ਵਿਖੇ ਚਲਾਏ ਜਾਂਦੇ ਹਨ ਅਤੇ ਇਸ ਤਰ੍ਹਾਂ ਦੇ ਸਕੂਲ ਹੋਰ ਸਬ ਡਵੀਜ਼ਨਾਂ ’ਚ ਵੀ ਚਲਾਏ ਜਾਣਗੇ।ਉਨ੍ਹਾਂ ਈਵਨਿੰਗ ਸਕੂਲਾਂ ਸਬੰਧੀ ਕਮੇਟੀ ਦਾ ਗਠਨ ਕਰਦਿਆਂ ਕਿਹਾ ਕਿ ਇਹ ਕਮੇਟੀ ਸਕੂਲਾਂ ’ਚ ਦਿੱਤੀ ਜਾਣ ਵਾਲੀ ਸਿੱਖਿਆ ਅਤੇ ਵੱਧ ਤੋਂ ਵੱਧ ਗਰੀਬ ਬੱਚਿਆਂ ਨੂੰ ਇਸ ਦਾ ਲਾਭ ਦੇਣ ’ਤੇ ਕੰਮ ਕਰੇਗੀ।ਉਨ੍ਹਾਂ ਕਿਹਾ ਕਿ ਰੈਡ ਕਰਾਸ ਵਲੋਂ ਸਿਵਲ ਹਸਪਤਾਲ ਨੇੜੇ ਚਲਾਏ ਜਾ ਰਹੇ ਕੈਂਸਰ ਸ਼ਾਰਟ ਸਟੇਅ ਹੋਮ ਵਿਖੇ ਕੈਂਸਰ ਤੋਂ ਇਲਾਵਾ ਹੋਰ ਬਿਮਾਰੀਆਂ ਦਾ ਸਿਵਲ ਹਸਪਤਾਲ ਵਿਖੇ ਇਲਾਜ ਕਰਵਾ ਰਹੇ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਵੀ ਰਹਿਣ ਦੀ ਸੁਵਿਧਾ ਦਿੱਤੀ ਜਾਵੇਗੀ।ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਦਾ ਮੁੱਖ ਮੰਤਵ ਦੂਰ-ਦੁਰਾਡੇ ਇਲਾਕਿਆਂ ਤੋਂ ਬਠਿੰਡਾ ਵਿਖੇ ਇਲਾਜ ਕਰਵਾਉਣ ਆਏ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਰਹਿਣ ਅਤੇ ਖਾਣ ਲਈ ਸਸਤੇ ਰੇਟਾਂ ’ਤੇ ਸੁਵਿਧਾ ਉਪਲਬਧ ਕਰਵਾਉਣਾ ਹੈ।
ਇਸੇ ਤਰ੍ਹਾਂ ਸਸਤੀ ਰੋਟੀ ਪ੍ਰਾਜੈਕਟ ਦੀ ਸਮੀਖਿਆ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਵੇਲੇ ਇਹ ਸੇਵਾ ਰੈਡ ਕਰਾਸ ਭਵਨ ਅਤੇ ਸਿਵਲ ਹਸਪਤਾਲ ਵਿਖੇ ਸਫਲਤਾਪੂਰਵਕ ਚਲਾਈ ਜਾ ਰਹੀ ਹੈ।ਉਨ੍ਹਾਂ ਹਦਾਇਤ ਕੀਤੀ ਕਿ ਖਾਣਾ ਬਣਾਉਣ ਅਤੇ ਵਰਤਾਉਣ ਸਮੇਂ ਸਾਫ਼-ਸਫ਼ਾਈ ਦਾ ਪੂਰਾ ਖ਼ਿਆਲ ਰੱਖਿਆ ਜਾਵੇ।ਉਨ੍ਹਾਂ ਦੱਸਿਆ ਕਿ ਇਹ ਸੇਵਾ ਮੌੜ, ਰਾਮਪੁਰਾ, ਗੋਨਿਆਣਾ ਅਤੇ ਭੁੱਚੋ ਮੰਡੀ ਸ਼ੁਰੂ ਕਰਨ ਦੀ ਤਜ਼ਵੀਜ ਹੈ ਅਤੇ ਇਸ ’ਤੇ ਕੰਮ ਕੀਤਾ ਜਾ ਰਿਹਾ ਹੈ।ਉਨ੍ਹਾਂ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਸਿਵਲ ਹਸਪਤਾਲਾਂ ਵਿਖੇ ਸਥਿਤ ਰੈਡ ਕਰਾਸ ਮੈਡੀਕਲ ਸਟੋਰ ਅਤੇ ਜਨ ਔਸ਼ਧੀ ਕੇਂਦਰਾਂ ’ਤੇ ਮਰੀਜ਼ਾਂ ਨੂੰ ਜਨਰਿਕ ਦਵਾਈਆਂ ਘੱਟੋ-ਘੱਟ ਰੇਟ ’ਤੇ ਦੇਣ ਲਈ ਪ੍ਰਤੀਬੱਧ ਹੈ।ਉਨ੍ਹਾਂ ਸਿਵਲ ਸਰਜਨ ਨੂੰ ਹਦਾਇਤ ਕੀਤੀ ਕਿ ਸਾਰੇ ਸਰਕਾਰੀ ਡਾਕਟਰ ਜਨਰਿਕ ਦਵਾਈਆਂ ਹੀ ਪਰਚੀਆਂ ’ਤੇ ਲਿਖਣ ਤਾਂ ਜੋ ਮਰੀਜ਼ਾਂ ਨੂੰ ਕਿਸੇ ਪ੍ਰਕਾਰ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ, ਬਠਿੰਡਾ ਡਿਵੈਲਪਮੈਂਟ ਅਥਾਰਟੀ ਮੁੱਖ ਪ੍ਰਸ਼ਾਸਕ ਅਨਿਲ ਗਰਗ,ਜ਼ਿਲ੍ਹਾ ਮਾਲ ਅਫ਼ਸਰ ਹਰਸ਼ਰਨਜੀਤ ਸਿੰਘ,ਸਿਵਲ ਸਰਜਨ ਬਠਿੰਡਾ ਡਾ. ਐਚ. ਐਨ. ਸਿੰਘ, ਐਸ.ਪੀ. ਟ੍ਰੈਫਿਕ ਗੁਰਮੀਤ ਸਿੰਘ,ਜਸਕਰਨ ਸਿੰਘ ਸਿਵੀਆਂ ਪ੍ਰਮੁੱਖ ਸੇਵਾਦਾਰ ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਪੰਜਾਬ,ਕੁਲਦੀਪ ਬਾਵਾ,ਭਗਵੰਤ ਸਿੰਘ, ਡਿਪਟੀ ਡੀ.ਈ.ਓ ਐਲੀਮੈਂਟਰੀ ਕਰਮਜੀਤ ਸਿੰਘ, ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਸ਼੍ਰੀਮਤੀ ਬਲਜੀਤ ਕੌਰ,ਸ਼੍ਰੀਮਤੀ ਐਸ.ਐਲ ਲਾਟਕਾ, ਜੇ.ਆਰ ਗੋਇਲ, ਡਾ. ਰਾਜਪਾਲ ਸਿੰਘ, ਭੂਸ਼ਣ ਕੁਮਾਰ ਗਰਗ, ਸ਼੍ਰੀਮਤੀ ਮੋਨਿਕਾ ਕਪੂਰ ਅਤੇ ਰੈਡ ਕਰਾਸ ਦੇ ਹੋਰ ਮੈਂਬਰ ਵੀ ਹਾਜ਼ਰ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply