ਬਠਿੰਡਾ, 29 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਿਹਤ ਵਿਭਾਗ ਵਲੋਂ ਸਿਵਲ ਸਰਜਨ ਬਠਿੰਡਾ ਦੀ ਦੇਖ ਰੇਖ ਹੇਠ ਸਿਵਲ
ਹਸਪਤਾਲ ਬਠਿੰਡਾ ਵਿਖੇ ਵਿਸ਼ਵ ਹੈਪਾਟਾਈਟਸ ਦਿਵਸ ਮਨਾਇਆ ਗਿਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਜ਼ਿਲਾ ਸਿਹਤ ਅਫਸਰ ਬਠਿੰਡਾ ਡਾ. ਰਕੇਸ਼ ਗੋਇਲ ਵਲੋਂ ਕੀਤੀ ਗਈ।ਐਸ.ਐਮ.ਓ ਡਾ. ਸੁਖਜਿੰਦਰ ਸਿੰਘ ਗਿੱਲ, ਡੀ.ਐਮ.ਸੀ. ਡਾ. ਐਸ.ਐਸ ਰੋਮਾਣਾ, ਡਾ. ਬੇਅੰਤ ਸਿੰਘ ਮਾਨ ਮੈਡੀਕਲ ਅਫਸਰ ਅਤੇ ਜ਼ਿਲਾ ਮਾਸ ਮੀਡੀਆ ਅਫਸਰ ਜਗਤਾਰ ਸਿੰਘ ਬਰਾੜ ਹਾਜ਼ਰ ਸਨ।ਡਾ.ਰਾਕੇਸ਼ ਗੋਇਲ ਨੇ ਦੱਸਿਆ ਕਿ ਹੈਪਾਟਾਈਟਸ-ਸੀ ਦਾ ਇਲਾਜ ਮੁੱਖ ਮੰਤਰੀ ਪੰਜਾਬ ਹੈਪੇਟਾਈਟਸ-ਸੀ ਰਲੀਫ ਫੰਡ ਤਹਿਤ ਜ਼ਿਲਾ ਹਸਪਤਾਲਾਂ ਵਿੱਚ ਮੁਫਤ ਕੀਤਾ ਜਾਂਦਾ ਹੈ।ਉਨਾਂ ਕਿਹਾ ਕਿ ਹੈਪੇਟਾਈਟਸ-ਬੀ ਦੀ ਰੋਕਥਾਮ ਲਈ ਜਰੂਰੀ ਹੈ ਕਿ ਬੱਚੇ ਦੇ ਜਨਮ ਤੋਂ ਹੀ ਇਸ ਦੀ ਵੈਕਸੀਨੇਸ਼ਨ ਸ਼ੁਰੂ ਕੀਤੀ ਜਾਵੇ ਅਤੇ ਸੰਪੂਰਨ ਟੀਕਾਕਰਨ ਕਰਵਾਇਆ ਜਾਵੇ।ਉਨਾਂ ਦੱਸਿਆ ਕਿ ਜਿਨਾਂ ਮਰੀਜ਼ਾਂ ਨੇ ਹੁਣ ਤੱਕ ਸਿਵਲ ਹਸਪਤਾਲ ਬਠਿੰਡਾ ਤੋਂ ਆਪਣਾ ਹੈਪੇਟਾਈਟਸ-ਸੀ ਦਾ ਮੁਕੰਮਲ ਇਲਾਜ ਕਰਵਾਇਆ ਹੈ ਉਨਾ ਵਿੱਚੋਂ 95 ਪ੍ਰਤੀਸ਼ਤ ਮਰੀਜ਼ ਠੀਕ ਹੋ ਚੁੱਕੇ ਹਨ। ਡਾ. ਬੇਅੰਤ ਸਿੰਘ ਮਾਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਹੈਪੇਟਾਈਟਸ ਇੱਕ ਲਿਵਰ ਦੀ ਬਿਮਾਰੀ ਹੈ ਜੋ ਕਿ ਵਾਇਰਸ ਕਰਕੇ ਫੈਲਦੀ ਹੈ।ਉਨਾਂ ਦੱਸਿਆ ਕਿ ਇਹ ਕਮਿਊਨੀਕੇਬਲ ਡਸ਼ੀਜ਼ ਹੈ ਜੋ ਕਿ ਇੱਕ ਆਦਮੀ ਤੋਂ ਦੂਜੇ ਆਦਮੀ ਨੂੰ ਦੂਸ਼ਿਤ ਸੂਈਆਂ ਸਰਿਜ਼ਾਂ, ਦੂਸ਼ਿਤ ਖੂਨ ਦੇਣ ਨਾਲ ਅਤੇ ਮਰੀਜ਼ ਨਾਲ ਸਰੀਰਕ ਸਬੰਧ ਬਣਾਉਣ ਨਾਲ ਵੀ ਫੈਲਦੀ ਹੈ।ਉਨਾਂ ਕਿਹਾ ਕਿ ਹਮੇਸ਼ਾ ਡਿਸਪੋਜ਼ਏਬਲ ਸੂਈਆਂ ਸਰਿਜਾਂ ਹੀ ਵਰਤੀਆਂ ਜਾਣ ਅਤੇ ਜੇਕਰ ਸਾਨੂੰ ਕਿਸੇ ਮਰੀਜ਼ ਨੂੰ ਖੂਨ ਚੜਾਉਣ ਦੀ ਜਰੂਰਤ ਪੈਂਦੀ ਹੈ ਤਾਂ ਇਹ ਖੂਨ ਜਾਂਚ ਉਪਰੰਤ ਹੀ ਮਰੀਜ਼ ਨੂੰ ਦਿੱਤਾ ਜਾਣਾ ਚਾਹੀਦਾ ਹੈ।ਉਨਾਂ ਕਿਹਾ ਕਿ ਟੀਕੇ ਨਾਲ ਨਸ਼ਾ ਕਰਨ ਵਾਲੇ ਵਿਅਕਤੀ ਵੀ ਇਸ ਬਿਮਾਰੀ ਨੂੰ ਇੱਕ ਤੋਂ ਦੂਜੇ ਤੱਕ ਫੈਲਾਉਂਦੇ ਹਨ।ਇਸ ਲਈ ਅਜਿਹੇ ਵਿਅਕੀਤਆਂ ਨੂੰ ਨਸ਼ੇ ਵਾਲੇ ਟੀਕਿਆਂ ਤੋਂ ਬਚਣਾ ਚਾਹੀਦਾ ਹੈ।ਇਸ ਮੌਕੇ ਡਿਪਟੀ ਮਾਸ ਮੀਡੀਆ ਅਫਸਰ ਕੁਲਵੰਤ ਸਿੰਘ, ਵਿਨੋਦ ਕੁਮਾਰ ਅਤੇ ਜਗਦੀਸ਼ ਰਾਮ ਦਰਜਾ-4 ਹਾਜ਼ਰ ਸਨ ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media