Thursday, March 5, 2026

ਪੰਜ ਕਿਲੋ ਅਫੀਮ ਸਮੇਤ ਅੰਤਰਰਾਸ਼ਟਰੀ ਸਮੱਗਲਰ ਕਾਬੂ

ਅੰਮ੍ਰਿਤਸਰ, 29 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ ਐਸ.ਟੀ.ਐਫ ਪੰਜਾਬ ਹਰਪ੍ਰੀਤ ਸਿੰਘ ਸਿੱਧੂ ਅਤੇ PPN2807201717ਆਰ.ਕੇ ਜੈਸਵਾਲ ਇੰਸਪੈਕਟਰ ਜਨਰਲ ਪੁਲਿਸ ਐਸ.ਟੀ.ਐਫ ਬਾਰਡਰ ਜੋਨ ਵੱਲੋਂ ਨਸ਼ਿਆਂ ਖਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਰਛਪਾਲ ਸਿੰਘ ਸਹਾਇਕ ਇੰਸਪੈਕਟਰ ਜਨਰਲ ਪੁਲਿਸ, ਬਾਰਡਰ ਰੇਂਜ ਅੰਮਿ੍ਰਤਸਰ ਦੀ ਸੁਪਰਵਿਜਨ ਹੇਠ ਞਦਵਿੰਦਰ ਸਿੰਘ ਡੀ.ਐਸ.ਪੀ  ਐਸ.ਟੀ.ਐਫ ਉਪਰੇਸ਼ਨਲ ਇੰਸਪੈਕਟਰ ਸੁਖਵਿੰਦਰ ਸਿੰਘ ਐਸ.ਟੀ.ਐਫ ਦੀ ਨਿਗਰਾਨੀ ਹੇਠ ਐਸ. ਟੀ.ਐਫ ਯੂਨਿਟ ਬਟਾਲਾ ਦੇ ਇੰਚਾਰਜ ਐਸ.ਆਈ ਦਲਬੀਰ ਸਿੰਘ ਅਤੇ ਇਸ ਦੇ ਸਾਥੀ ਕਰਮਚਾਰੀਆਂ ਨੂੰ ਇੱਕ ਉਪਰੇਸ਼ਨ ਦੌਰਾਨ ਪੰਜ ਕਿਲੋ ਅਫੀਮ ਬਰਾਮਤ ਕਰਨ ਵਿੱਚ ਸਫ਼ਲਤਾ ਮਿਲੀ ਹੈ।
ਰਛਪਾਲ ਸਿੰਘ ਸਹਾਇਕ ਇੰਸਪੈਕਟਰ ਜਨਰਲ ਪੁਲਿਸ ਬਾਰਡਰ ਰੇਂਜ ਅੰਮਿ੍ਰਤਸਰ ਨੇ ਦੱਸਿਆ ਕਿ 27/28-7-2017 ਦੀ ਦਰਮਿਆਨੀ ਰਾਤ ਐਸ.ਆਈ ਦਲਬੀਰ ਸਿੰਘ ਸਮੇਤ ਕਰਮਚਾਰੀਆਂ ਜੀ.ਟੀ ਰੋਡ ਬਟਾਲਾ ਮੌਜੂਦ ਸੀ ਕਿ ਮੁਖਬਰੀ ਮਿਲੀ ਕਿ ਕੁਲਦੀਪ ਸਿੰਘ ਪੁੱਤਰ ਗੁਰਮੇਲ ਸਿੰਘ ਜੱਟ ਵਾਸੀ ਅਠਵਾਲ ਥਾਣਾ ਸੇਖਵਾ ਜੋ ਅਫੀਮ ਦੀ ਸਮੱਗਲਿੰਗ ਕਰਦਾ ਹੈ।ਇਹ ਅਫੀਮ ਮੱਧ ਪ੍ਰਦੇਸ਼ ਤੋਂ ਗੋਬਿੰਦ ਪਾਟੀਦਾਰ ਨਾਮ ਦਾ ਵਿਅਕਤੀ ਸਪਲਾਈ ਕਰਕੇ ਜਾਂਦਾ ਹੈ ਅਤੇ ਕੁਲਦੀਪ ਸਿੰਘ ਇਹ ਅਫੀਮ ਅੱਗੇ ਗ੍ਰਾਹਕਾ ਨੂੰ ਵੇਚਦਾ ਹੈ।ਕੁਲਦੀਪ ਸਿੰਘ ਨੇ ਅੱਜ ਸੁਭਾ ਬਟਾਲਾ ਏਰੀਆ ਦੇ ਗ੍ਰਾਹਕਾ ਨੂੰ ਵੇਚਣੀ ਹੈ।ਜਿਸ `ਤੇ ਐਸ ਆਈ ਦਲਬੀਰ ਸਿੰਘ ਵੱਲੋਂ ਕੰਡਿਆਲ ਬਾਈਪਾਸ ਬਟਾਲਾ ਠੋਸ ਨਾਕਾਬੰਦੀ ਕਰਕੇ ਕਾਰ ਨੰਬਰੀ ਪੀਬੀ 06-ਐਕਸ-7865, ਮਾਰਕਾ ਹਾਡਾ ਇਮੇਜ ਨੂੰ ਚੈਕ ਕੀਤਾ ਅਤੇ ਮੌਕੇ ਤੇ ਸ੍ਰੀ ਦਵਿੰਦਰ ਸਿੰਘ ਡੀ.ਐਸ.ਪੀ ਐਸ.ਟੀ.ਐਫ ਵੀ ਪਹੁੰਚ ਗਏ ਜਿਨਾਂ ਦੀ ਮੌਜੂਦਗੀ ਵਿੱਚ ਕਾਰ ਵਿੱਚੋ ਪੰਜ ਕਿਲੋ ਅਫੀਮ ਡਰਾਇਵਰ ਦੇ ਨਾਲ ਦੀ ਸੀਟ ਵਾਲੇ ਪਾਸੇ ਤੋਂ ਬ੍ਰਾਮਦ ਹੋਈ ਅਤੇ ਕਾਰ ਚਾਲਕ ਦਾ ਨਾਮ ਕੁਲਦੀਪ ਸਿੰਘ ਉਕਤ ਤਸਦੀਕ ਹੋਇਆ। ਜਿਸਤੇ ਮੁਕੱਦਮਾ ਨੰਬਰ 149 ਮਿਤੀ 28-7-2017 ਜੁਰਮ 18/61/85 ਐਨ.ਡੀ.ਪੀ ਐਸ ਐਕਟ ਦਰਜ ਰਜਿਸਟਰ ਕੀਤਾ ਗਿਆ ਜਿਸ ਦੀ ਤਫਤੀਸ਼ ਜਾਰੀ ਹੈ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply