Sunday, March 8, 2026

ਦੁਨੀਆਂ ਦੇ ਲਗਭਗ 40 ਕਰੋੜ ਲੋਕ ਹੈਪੇਟਾਈਟਸ-ਬੀ ਤੋਂ ਪੀੜਤ

ਪਠਾਨਕੋਟ, 29 ਜੁਲਾਈ (ਪੰਜਾਬ ਪੋਸਟ ਬਿਊਰੋ) – ਪੀਲੀਆ ਦੇ ਖਾਤਮੇ ਸਬੰਧੀ ਸਥਾਨਕ ਸਿਵਲ ਹਸਪਤਾਲ ਪਠਾਨਕੋਟ ਵਿਖੇ ਵਿਸ਼ਵ ਹੈਪਾਟਾਈਟਸ (ਕਾਲਾ PPN2807201719ਪੀਲੀਆ) ਦਿਵਸ ਸਿਵਲ ਸਰਜਨ ਡਾ: ਨਰੇਸ਼ ਕਾਂਸਰਾ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ।
ਇਸ ਮੌਕੇ ਕਰਵਾਏ ਗਏ ਜਾਗਰੂਕਤਾ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਡਾ: ਐਮ.ਐਲ ਅੱਤਰੀ ਨੇ ਕਿਹਾ ਕਿ ਹੈਪਾਟਾਈਟਸ ਬੀ ਅਤੇ ਸੀ ਦੋਵੇਂ ਲੀਵਰ ਦੀਆਂ ਬੀਮਾਰੀਆਂ ਹਨ, ਜਿਸ ਦਾ ਸਮੇਂ ਸਿਰ ਰਹਿੰਦਿਆ ਇਲਾਜ ਨਾ ਹੋਵੇ ਤਾਂ ਇਹ ਮਾਰੂ ਸਿੱਧ ਹੋ ਸਕਦੀਆਂ ਹਨ।ਇਹ ਬੀਮਾਰੀ ਹੈਪੇਟਾਈਟਸ ਵਾਇਰਸ ਕਾਰਨ ਫੈਲਦੀ ਹੈ।ਇਹ ਵਾਇਰਸ ਮੁੱਖ ਤੌਰ ਤੇ ਪੰਜ ਪ੍ਰਕਾਰ ਦੇ ਹੁੰਦੇ ਹਨ, ਜਿਨਾਂ ਨੂੰ ਹੈਪਾਟਾਈਟਸ ਏ,ਬੀ,ਸੀ,ਡੀ ਅਤੇ ਈ ਕਿਹਾ ਜਾਂਦਾ ਹੈ।ਉਨਾਂ ਕਿਹਾ ਕਿ ਹੈਪਾਟਾਈਟਸ ਏ ਤੇ ਈ ਗੰਦਾ ਪਾਣੀ ਅਤੇ ਗੰਦਾ ਭੋਜਨ ਰਾਹੀਂ ਹੁੰਦਾ ਹੈ, ਜਦ ਕਿ ਹੈਪਾਟਾਈਟਸ ਦੀਆਂ ਬਾਕੀ ਕਿਸਮਾਂ ਖੂਨ ਰਾਹੀਂ ਅਗੇ ਫੈਲਦੀਆਂ ਹਨ। ਹੈਪਾਟਾਈਟਸ ਬੀ ਤੇ ਸੀ ਤੋ ਬਚਾਅ ਲਈ ਜਰੂਰੀ ਹੈ ਕਿ ਸਾਫ ਟੀਕੇ ਅਤੇ ਸੂਈਆਂ ਦੀ ਵਰਤੌ ਕੀਤੀ ਜਾਣੀ ਚਾਹੀਦੀ ਹੈ।ਸਰੀਰ ਦੇ ਕਿਸੇ ਵੀ ਕਿਸਮ ਦਾ ਟੈਟੂ ਆਦਿ ਵੀ ਛਪਵਾਉਣ ਤੋ ਗੁਰੇਜ ਕਰਨਾ ਚਾਹੀਦਾ ਹੈ।ਸ਼ੇਵ ਬਲੇਡ, ਰੇਜ਼ਰ, ਬਰਸ਼ ਆਦਿ ਸਾਂਝੇ ਨਾ ਕੀਤੇ ਜਾਣ।ਕਿਸੇ ਵੀ ਵਿਅਕਤੀ ਨੂੰ ਦੂਜੇ ਵਿਅਕਤੀ ਦਾ ਖੂਨ ਚੜਾਉਣ ਵੇਲੇ ਸਾਵਧਾਨੀ ਵਰਤਣੀ ਚਾਹੀਦੀ ਹੈ ਅਤੇ ਸਰਕਾਰ ਵੱਲੋ ਮੰਜੂਰਸ਼ੁਦਾ ਬਲੱਡ ਬੈਂਕ ਤੋਂ ਹੀ ਮਰੀਜ਼ ਲਈ ਟੈਸਟ ਕੀਤਾ ਹੋਇਆ ਖੂਨ ਚੜਾਇਆ ਜਾਵੇ।ਉਨਾਂ ਦੱਸਿਆ ਹਰ ਸਾਲ 1.5 ਲੱਖ ਲੋਕਾਂ ਦੀ ਮੌਤ ਹੈਪੇਟਾਈਟਸ ਬੀ ਦੇ ਕਾਰਨ ਹੰੁਦੀ ਹੈ ਅਤੇ ਦੁਨੀਆਂ ਦੇ ਲਗਭਗ 40 ਕਰੋੜ ਲੋਕ ਇਸ ਬੀਮਾਰੀ ਨਾਲ ਜਿੰਦਗੀ ਬਤੀਤ ਕਰ ਰਹੇ ਹਨ।ਉਨਾਂ ਕਿਹਾ ਕਿ ਸ਼ਰਾਬ, ਨਸ਼ਾ ਆਦਿ ਇਸ ਬੀਮਾਰੀ ਦੇ ਹੋਣ ਦਾ ਮੁੱਖ ਕਾਰਨ ਬਣਦੀ ਜਾ ਰਹੀ ਕਿਉਕਿ ਲਿਵਰਸਿਰੋਸਿਸ ਹੋਣ ਨਾਲ ਇਨਸਾਨ ਦੀ ਮੌਤ ਸਕਦੀ ਹੈ ।ਉਨਾਂ ਕਿਹਾ ਕਿ ਜਾਗੂਰਤਾ ਨਾਲ ਹਰ ਸਾਲ 4000 ਲੋਕਾਂ ਦੀ ਜਾਨ ਵੀ ਬਚਾਈ ਜਾਂਦੀ ਹੈ।
ਇਸ ਮੌਕੇ ਡਾ: ਕਾਂਸਰਾ ਨੇ ਕਿਹਾ ਕਿ ਚੰਗੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਮਕਸਦ ਨਾਲ ਸਿਹਤ ਵਿਭਾਗ ਪੰਜਾਬ ਵਲੋ ਮੱੁਖ ਮੰਤਰੀ ਪੰਜਾਬ ਹੈਪੇਟਾਈਟਿਸ-ਸੀ ਰਲੀਫ ਫੰਡ ਸਕੀਮ ਅਧੀਨ ਰਾਜ ਦੇ 22 ਜਿਲਾ ਹਸਪਤਾਲਾਂ ਅਤੇ 3 ਸਰਕਾਰੀ ਮੈਡੀਕਲ ਕਾਲਜਾਂ ਵਿੱਚ ਹੈਪੇਟਾਈਟਿਸ-ਸੀ ਦੀ ਦਵਾਈਆਂ ਬਿਲਕੁੱਲ ਮੁਫਤ ਦਿੱਤੀਆਂ ਜਾਂਦੀਆਂ ਹਨ।ਉਨਾਂ ਦਸਿਆ ਕਿ ਹੈਪੇਟਾਈਟਸ ਦੀਆਂ ਇਨਾਂ ਕਿਸਮਾਂ ਦੀ ਪਕੜ ਵਿੱਚ ਜਦੋ ਕੋਈ ਵਿਅਕਤੀ ਆਉਂਦਾ ਹੈ ਤਾਂ ਉਸ ਨੂੰ ਬੁਖਾਰ, ਸਿਰ ਦਰਦ ਮਾਸ ਪੇਸ਼ੀਆਂ ਵਿਚ ਦਰਦ ਅਤੇ ਹਰ ਸਮੇਂ ਕਮਜੋਰੀ ਮਹਿਸੂਸ ਹੁੰਦੀ ਹੈ।ਪਿਸ਼ਾਬ ਦਾ ਰੰਗ ਗੁੜਾ ਪੀਲਾ ਹੋ ਜਾਂਦਾ ਹੈ।ਇਸ ਦੇ ਨਾਲ ਨਾਲ ਉਲਟੀਆਂ ਦਾ ਆਉਣਾ ਤੇ ਭੁੱਖ ਨਾ ਲੱਗਣਾ ਵੀ ਇਸ ਦੇ ਮੁੱਖ ਲੱਛਣ ਹਨ।ਇਹ ਲੱਛਣ ਹੋਣ ਤੇ ਤੁਰੰਤ ਮਰੀਜ ਨੂੰ ਸਿਹਤ ਕੇਂਦਰ ਵਿੱਚ ਜਾ ਕੇ ਆਪਣਾ ਇਲਾਜ ਕਰਵਾਉਣਾ ਚਾਹੀਦਾ ਹੈ ।ਹੈਪੇਟਾਈਟਸ ਏ ਅਤੇ ਈ ਸਬੰਧੀ ਉਨਾਂ ਦੱਸਿਆ ਕਿ ਇਸ ਤੋ ਬਚਾਓ ਲਈ ਜਰੂਰੀ ਹੈ ਕਿ ਸਾਫ ਸੁਥਰੇ ਭੋਜਨ ਤੇ ਸਾਫ ਪਾਣੀ ਦੀ ਵਰਤੋ ਕੀਤੀ ਜਾਵੇ।ਭਾਰਤ ਨੂੰ ਹੈਪੇਟਾਈਟਸ ਮੁਕਤ ਦੇਸ਼ ਬਣਾਉਣ ਲਈ ਜਰੂਰੀ ਹੈ ਕਿ ਇਸ ਸਬੰਧੀ ਬਚਾਅ ਪ੍ਰਤੀ ਜਾਗੂਰਤਾ ਦੇ ਸਨੇਹਿਆਂ ਨੂੰ ਘਰ-ਘਰ ਪਹੁੰਚਾਉਣ ਦੀ ਲੋੜ ਹੈ ਤੇ ਸਮੇਂ ਰਹਿੰਦਿਆਂ ਇਸ ਦਾ ਇਲਾਜ ਕਰਵਾਉਣਾ ਜਰੂਰੀ ਹੈ।ਡਾ. ਰਾਜ ਕੁਮਾਰ ਠਕੁਰਾਲ ਵਲੋ ਹੈਪਾਟਾਈਟਸ ਤੇ ਆਪਣੀ ਖਾਸ ਲਿਖੀ ਹੋਈ ਕਵੀਤਾ ਰਾਹੀਂ ਆਮ ਲੋਕਾਂ ਨੂੰ ਇਸ ਬੀਮਾਰੀ ਤੋ ਬੱਚਣ ਦਾ ਸੰਦੇਸ਼ ਦਿੱਤਾ ਗਿਆ।ਇਸ ਮੋਕੇ ਜਿਲਾ ਪਰਿਵਾਰ ਭਲਾਈ ਅਫਸਰ ਡਾ. ਰਾਕੇਸ਼ ਸਰਪਾਲ, ਜਿਲਾ ਬੀ.ਸੀ.ਸੀ ਅਮਨਦੀਪ ਸਿੰਘ, ਫਾਰਮਾਸਿਸਟ ਵਿਦਿਆਰਥੀ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply