ਪਠਾਨਕੋਟ, 29 ਜੁਲਾਈ (ਪੰਜਾਬ ਪੋਸਟ ਬਿਊਰੋ) – ਕਾਹਨ ਸਿੰਘ ਪੰਨੂੰ ਆਈ.ਏ.ਐਸ ਚੇਅਰਮੈਨ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਦਿਸ਼ਾ-ਨਿਰਦੇਸ਼ਾਂ ਤਹਿਤ
ਇੰਜੀ: ਕੁਲਦੀਪ ਸਿੰਘ, ਵਾਤਾਵਰਣ ਇੰਜੀਨੀਅਰ, ਇੰਜੀ: ਰਣਤੇਜ ਸ਼ਰਮਾ, ਇੰਜੀ: ਸੁਖਦੇਵ ਸਿੰਘ ਅਤੇ ਇੰਜੀ: ਜਸਬਿੰਦਰ ਸਿੰਘ ਸੇਰਗਿੱਲ, ਸਹਾਇਕ ਵਾਤਾਵਰਣ ਇੰਜੀਨੀਅਰ ਵੱਲੋ ਪਠਾਨਕੌਟ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ।ਦੋਰੇ ਦੋਰਾਨ ਭਿੰਡਰ ਹਸਪਤਾਲ, ਗੰਡੋਤਰਾ ਹਸਪਤਾਲ, ਜਸਵਾਲ ਚਿਲਡਰਨ ਹਸਪਤਾਲ, ਨੀਲਕੰਠ ਹਸਪਤਾਲ, ਆਰੋਗਿਆ ਹਸਪਤਾਲ, ਸੁਖ ਸਦਨ ਹਸਪਤਾਲ ਅਤੇ ਸ੍ਰੀਰਾਮ ਮਿਸ਼ਨ ਹਸਪਤਾਲ, ਪਠਾਨਕੋਟ ਦਾ ਨਿਰੀਖਣ ਕੀਤਾ ਗਿਆ।ਜਿਨਾਂ ਵਿੱਚੋ ਨੀਲਕੰਠ ਹਸਪਤਾਲ, ਸ੍ਰੀਰਾਮ ਮਿਸ਼ਨ ਹਸਪਤਾਲ ਅਤੇ ਆਰੋਗਿਆ ਹਸਪਤਾਲ, ਪਠਾਨਕੋਟ ਬਾਇੳ ਮੈਡੀਕਲ ਵੇਸਟ (ਮੈਨਜਮੈਂਟ) ਰੂਲਜ, 2016 ਦੀ ਉਲੰਘਣਾ ਕਰਦੇ ਪਾਏ ਗਏ।ਉਨਾਂ ਨੇ ਇਹ ਵੀ ਦਸਿਆ ਕਿ ਇਸ ਸਬੰਧੀ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋ ਬਾਇੳ ਮੈਡੀਕਲ ਵੇਸਟ (ਮੈਨਜਮੈਂਟ) ਰੂਲਜ, 2016 ਤਹਿਤ ਜਾਗਰੂਕਤਾ ਕੈਂਪ ਵੀ ਲਗਾਏ ਜਾ ਚੁੱਕੇ ਹਨ।ਇਜੀ: ਕੁਲਦੀਪ ਸਿੰਘ, ਵਾਤਾਵਰਣ ਇੰਜੀਨੀਅਰ, ਨੇ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਮਕਸਦ ਹਸਪਤਾਲਾ ਵਿੱਚ ਬਾਇੳ ਮੈਡੀਕਲ ਵੇਸਟ (ਮੈਨਜਮੈਂਟ) ਰੂਲਜ, 2016 ਤਹਿਤ ਪਾਲਣਾ ਸਬੰਧੀ ਜਾਗਰੂਕਤਾ ਪੈਦਾ ਕਰਨ ਦਾ ਹੈ ਅਤੇ ਹਸਪਤਾਲਾਂ ਨੂੰ ਬਾਇੳ ਮੈਡੀਕਲ ਵੇਸਟ (ਮੈਨਜਮੈਂਟ) ਰੂਲਜ, 2016 ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ।ਉਨਾਂ ਨੇ ਕਿਹਾ ਕਿ ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media