Sunday, March 8, 2026

ਸਫਾਈ ਕਰਮਚਾਰੀਆਂ ਨੂੰ ਹਟਾਏ ਜਾਣ ਵਿਰੁੱਧ ਤੀਜੇ ਦਿਨ ਵੀ ਜਾਰੀ ਰਿਹਾ ਰੋਸ ਧਰਨਾ

ਪੰਜਾਬ ਪੱਧਰ ਦੀਆਂ ਹੋਰ ਭਰਾਤਰੀ ਜਥੇਬੰਦੀਆਂ ਦੀ ਹਮਾਇਤ ਹਾਸਲ ਹੋਈ- ਪਵਨ ਮੱਟੂ
ਸਮਰਾਲਾ, 29 ਜੁਲਾਈ (ਪੰਜਾਬ ਪੋਸਟ-ਕੰਗ) – ਮਿਊਂਸੀਪਲ ਸਫਾਈ ਕਰਮਚਾਰੀ ਦਲ ਵੱਲੋਂ ਨਗਰ ਕੌਂਸਲ ਦਫਤਰ ਸਮਰਾਲਾ ਵੱਲੋਂ ਠੇਕੇ ਤੇ ਰੱਖੇ ਸਫਾਈ PPN2807201721ਕਰਮਚਾਰੀਆਂ ਨੂੰ ਨੌਕਰੀ ਤੋਂ ਹਟਾਏ ਜਾਣ ਦੇ ਵਿਰੋਧ ਵਜੋਂ ਨਗਰ ਕੌਂਸਲ ਸਮਰਾਲਾ ਦੇ ਦਫਤਰ ਅੱਗੇ ਜਾਰੀ ਸ਼ਾਂਤੀਪੂਰਨ ਰੋਸ ਧਰਨਾ ਅੱਜ ਤੀਜੇ ਦਿਨ ਵੀ ਜਾਰੀ ਰਿਹਾ। ਸਫਾਈ ਕਰਮਚਾਰੀਆਂ ਦੇ ਧਰਨੇ ਨੂੰ ਉਸ ਵੇਲੇ ਬਲ ਮਿਲਿਆ ਜਦੋਂ ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਲੁਧਿਆਣਾ ਵੱਲੋਂ ਪ੍ਰਧਾਨ ਗੁਰਮੇਲ ਸਿੰਘ ਮੈਲੜੇ, ਜਨਰਲ ਸਕੱਤਰ ਬਹਾਦਰ ਸਿੰਘ ਅਤੇ ਪੈਰਾ ਮੈਡੀਕਲ ਯੂਨੀਅਨ ਦੇ ਆਗੂ ਹਰਜਿੰਦਰ ਸਿੰਘ ਨੇ ਵੀ ਇਸ ਧਰਨੇ ਵਿੱਚ ਸ਼ਮੂਲੀਅਤ ਕੀਤੀ। ਉਨਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਾਡੇ ਸਮਾਜ ਵਿੱਚ ਹਮੇਸ਼ਾਂ ਗਰੀਬਾਂ ਨਾਲ ਧੱਕਾ ਹੁੰਦਾ ਆਇਆ ਹੈ, ਹੁਣ ਸਮਾਂ ਬਦਲ ਗਿਆ ਹੈ, ਇਹ ਧੱਕਾ ਬਿਲਕੁੱਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਉਨਾਂ ਅੱਗੇ ਕਿਹਾ ਕਿ ਕੋਈ ਵੀ ਠੇਕੇਦਾਰ 5 ਸਾਲ ਜਾਂ ਇਸ ਵੱਧ ਸਮੇਂ ਤੋਂ ਨੌਕਰੀ ਕਰ ਰਹੇ ਕਾਮਿਆਂ ਨੂੰ ਹਟਾ ਨਹੀਂ ਸਕਦਾ।ਇੱਥੋਂ ਦੇ ਕਰਮਚਾਰੀ ਵੀ 5 ਸਾਲ ਤੋਂ ਵੱਧ ਸਮੇਂ ਉਪਰ ਦੇ ਲੱਗੇ ਹੋਏ ਹਨ, ਜੋ ਕਿ ਸਰਾਸਰ ਧੱਕਾ ਹੈ।ਜੇਕਰ ਅੱਜ ਉਨਾਂ ਨੂੰ ਕੰਮ ਤੋਂ ਕੱਢਿਆ ਜਾਂਦਾ ਹੈ ਤਾਂ ਉਨਾਂ ਦੇ ਬੱਚਿਆਂ ਦਾ ਕੀ ਬਣੇਗਾ। ਜੇਕਰ ਸਮਰਾਲਾ ਨਗਰ ਕੌਂਸਲ ਨੇ ਇਨਾਂ ਕਾਮਿਆਂ ਨੂੰ ਵਾਪਸ ਕੰਮ ਤੇ ਨਾ ਰੱਖਿਆ ਜਾਂ ਇਸਦੀ ਜਿੰਮੇਵਾਰੀ ਠੇਕੇਦਾਰ ਤੇ ਹੀ ਪਾਉਂਦੇ ਰਹੇ ਤਾਂ ਇਸ ਸੰਘਰਸ਼ ਨੂੰ ਪੰਜਾਬ ਪੱਧਰ ਤੱਕ ਲੈ ਕੇ ਜਾਣਗੇ। ਜਿਸਦੀ ਸਾਰੀ ਜਿੰਮੇਵਾਰੀ ਨਗਰ ਕੌਂਸਲ ਸਮਰਾਲਾ ਦੀ ਹੋਵੇਗੀ।ਵਾਈਸ ਚੇਅਰਮੈਨ ਪਵਨ ਮੱਟੂ ਨੇ ਕਿਹਾ  ਕਿ ਉਨਾਂ ਨੂੰ ਸਮਰਾਲਾ ਦੇ ਆਲੇ ਦੁਆਲੇ ਦੇ ਸ਼ਹਿਰਾਂ ਤੋਂ ਵੀ ਵਰਕਰਾਂ ਅਤੇ ਭਰਾਤਰੀ ਜਥੇਬੰਦੀਆਂ ਦਾ ਭਰਪੂਰ ਸਹਿਯੋਗ ਪ੍ਰਾਪਤ ਹੋ ਰਿਹਾ ਹੈ, ਆਉਂਦੇ ਦਿਨਾਂ ਵਿੱਚ ਜੇਕਰ ਇਨਸਾਫ ਨਾ ਮਿਲਿਆ ਤਾਂ ਇਨਾਂ ਜਥੇਬੰਦੀਆਂ ਨਾਲ ਮਿਲ ਕੇ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਅੱਜ ਦੇ ਧਰਨੇ ਵਿੱਚ ਮਿਊਂਸੀਪਲ ਸਫਾਈ ਕਰਮਚਾਰੀ ਦਲ ਦੇ ਪ੍ਰਧਾਨ ਚਮਨ ਲਾਲ ਮੱਟੂ, ਸੁਰਿੰਦਰ ਕੁਮਾਰ ਜਨਰਲ ਸਕੱਤਰ, ਹਰਚੰਦ ਲਾਲ ਪ੍ਰੈਸ ਸਕੱਤਰ, ਦਰਸ਼ਨ ਬੈਂਸ, ਸ਼ੰਕਰ ਕਲਿਆਣ ਤੋਂ ਇਲਾਵਾ ਸੁਖਵਿੰਦਰ ਸਿੰਘ, ਗੁਰਪਾਲ ਸਿੰਘ, ਰੁਪਿੰਦਰ ਸਿੰਘ, ਲਾਲੀ ਟੇਲਰ, ਸੁਖਰਾਮ, ਚਮਕੌਰ ਆਟੋ, ਪ੍ਰਦੀਪ ਕਮੁਾਰ, ਗੋਲੂ, ਹਰਜੀਤ ਸਿੰਘ, ਜਗਜੀਤ ਸਿੰਘ, ਹੁਸ਼ਿਆਰ ਸਿੰਘ, ਚਰਨਜੀਤ ਕੌਰ, ਜਸਪਾਲ ਸਿੰਘ, ਪਾਲ ਸਿੰਘ, ਹਰਨੇਕ ਸਿੰਘ, ਸੁਭਾਸ਼ ਚੰਦਰ, ਦਰਸ਼ਨ, ਜਸਵਿੰਦਰ ਸਿੰਘ, ਵਿੱਕੀ, ਮਲਕੀਤ ਸਿੰਘ, ਬੱਬੁੂ, ਸਨੀ ਸਹੋਤਾ (ਜੱਬਰ), ਜਸਵਿੰਦਰ ਸਿੰਘ ਕਾਲਾ, ਮਨੀ, ਵੀਰੂ  ਆਦਿ ਨੇ ਸ਼ਮੂਲੀਅਤ ਕੀਤੀ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply