Monday, March 9, 2026

ਸਾਵਨ ਮਹੀਨੇ ਭਗਵਾਨ ਸ਼ਿਵ, ਮਾਤਾ ਸ਼ਕਤੀ ਦੀ ਭਗਤਾਂ ’ਤੇ ਵਿਸੇਸ਼ ਕ੍ਰਿਪਾ ਦਿ੍ਰਸ਼ਟੀ – ਪ੍ਰਵੇਸ਼ਾ ਨੰਦ

ਬਠਿੰਡਾ, 29 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਾਵਨ ਮਹੀਨੇ ਦੀ ਮਹੱਤਤਾ ਸਾਲ ਦੇ ਹੋਰ ਮਹੀਨਿਆਂ ਤੋਂ ਜਿਆਦਾ ਮਾਨਤਾ Parvesha Nandਰੱਖਦਾ ਹੈ।ਇਹ ਵਿਚਾਰ ਪ੍ਰਗਟ ਕਰਦਿਆਂ ਸਾਧਵੀ ਸੰਤ ਪ੍ਰੇਮ ਪ੍ਰਵੇਸ਼ਾ ਨੰਦ ਅਰਨੀ ਵਾਲਿਆਂ ਨੇ ਇਕ ਸਮਾਗਮ ਦੌਰਾਨ ਕਿਹਾ ਕਿ ਸਾਵਨ ਦੇ ਮਹੀਨੇ ਭਗਵਾਨ ਸ਼ਿਵ ਅਤੇ ਮਾਤਾ ਸ਼ਕਤੀ ਭਾਵ ਪਾਰਵਤੀ ਆਪਣੇ ਭਗਤਾਂ ’ਤੇ ਵਿਸ਼ੇਸ਼ ਕ੍ਰਿਪਾ ਦਿ੍ਰਸ਼ਟੀ ਰੱਖਦੇ ਹਨ।ਇਨਾਂ ਦਿਨਾਂ ਵਿਚ ਭਗਤਾਂ ਦੇ ਸਾਰੇ ਵਿਗੜੇ ਕਾਰਜ ਸੰਵਾਰੇ ਜਾਂਦੇ ਹਨ।ਸੱਚੇ ਮਨ ਨਾਲ ਇਨਾਂ ਦੀ ਉਪਾਸਨਾਂ ਕਰਨ ਵਾਲਾ ਵਿਅਕਤੀ ਦੇ ਦਸਵੇਂ ਦਵਾਰ ਖੁੱਲ ਜਾਂਦੇ ਹਨ।  ਉਨਾਂ ਅੱਗੇ ਕਿਹਾ ਕਿ ਸਾਵਨ ਦੇ ਮਹੀਨੇ ਪੁਰਾਤਨ ਸੰਸਕ੍ਰਿਤੀ ਅਨੁਸਾਰ ਖੁਸ਼ਹਾਲੀ ਦਾ ਮਹੀਨਾ ਮੰਨਿਆ ਗਿਆ ਹੈ।ਇਸੇ ਮਹੀਨੇ ਹੀ ਪਵਿੱਤਰ ਗੁਫ਼ਾ ਅਮਰਨਾਥ ਵਿਖੇ ਪਵਿੱਤਰ ਸ਼ਿਵਲਿੰਗ ਦੀ ਅਰਧਾਨਾ ਸ਼ੁਰੂ ਹੋ ਜਾਂਦੀ ਹੈ।ਘਰ-ਘਰ ਵਿੱਚ ਮਾਤਾ ਦੇ ਜਾਗਰਣ ਹੋਣ ਲੱਗ ਜਾਂਦੇ ਹਨ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply