Monday, March 9, 2026

‘ਸੂਰਜ ਦੀ ਅੱਖ਼’ ਨਾਵਲ `ਚ ਸਿੱਖ ਇਤਿਹਾਸ ’ਤੇ ਚਿੱਕੜ ਉਛਾਲਣ ਦਾ ਸਿੱਖ ਜਥੇਬੰਦੀਆਂ ਵਲੋਂ ਵਿਰੋਧ

ਨਾਵਲ ਵਾਪਸ ਨਾ ਲੈਣ ਤੇ ਮਾਫ਼ੀ  ਨਾ ਮੰਗਣ ’ਤੇ ਕੀਤਾ ਜਾਵੇਗਾ ਸੰਘਰਸ਼ – ਦਲ ਖ਼ਾਲਸਾ
ਬਠਿੰਡਾ, 29 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)  ਸਿੱਖ ਇਤਿਹਾਸ ਤੇ ਖ਼ਾਲਸਾ ਰਾਜ ਬਾਰੇ ਮਨਘੜਤ ਤੱਥਾਂ ਨਾਲ ਸਿੱਖਾਂ ਦੇ  PPN2807201722ਕਿਰਦਾਰਕੁਸ਼ੀ ਕਰਨ ਵਾਲੇ ਬਲਦੇਵ ਸਿੰਘ ਨਾਮੀ ਲੇਖਕ ਵਿਰੁੱਧ ਪੰਜਾਬ ਵਿੱਚ ਗੁੱਸੇ ਦੀ ਲਹਿਰ ਦਿਨੋ ਦਿਨ ਤੇਜ਼ ਹੁੰਦੀ ਜਾ ਰਹੀ ਹੈ।ਸਿੱਖ ਇਤਿਹਾਸ ’ਤੇ ਇੱਕ ਸ਼ਾਜ਼ਿਸਮਈ ਢੰਗ ਨਾਲ ਚਿੱਕੜ ਉਛਾਲੀ ਕਰਨ ਦਾ ਬਠਿੰਡਾ ਵਿੱਚ ਸਿੱਖ ਜਥੇਬੰਦੀਆਂ ਨੇ ਕਰੜਾ ਨੋਟਿਸ ਲਿਆ ਹੈ।ਦਲ ਖ਼ਾਲਸਾ ਤੇ ਹੋਰ ਜਥੇਬੰਦੀਆਂ ਨੇ  ਬਠਿੰਡਾ ਪ੍ਰੈਸ ਕਲੱਬ ਵਿਚ ਪ੍ਰੈਸ ਕਾਨਫਰੰਸ ਦੌਰਾਨ ਤਿੱਖੇ ਸ਼ਬਦਾਂ ਵਿੱਚ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਸਿੱਖ ਰਾਜ ’ਤੇ ਚਿੱਕੜ ਉਛਾਲੀ ਕਰਨ ਵਾਲੀ ‘ਸੂਰਜ ਦੀ ਅੱਖ਼’ ਰੂਪੀ ਨਾਵਲ ਜੇ ਵਾਪਸ ਨਾ ਲਿਆ ਤੇ ਲੇਖਕ ਨੇ ਮਾਫ਼ੀ ਨਾ ਮੰਗੀ ਤਾਂ ਇੱਕ ਸੰਘਰਸ਼ ਵਿੱਢਿਆ ਜਾਵੇਗਾ ਜਿਸ ਤੋਂ ਨਿਕਲਣ ਵਾਲੇ ਸਿੱਟਿਆਂ ਦੀ ਜਿੰਮੇਵਾਰ ਸਰਕਾਰ ਤੇ ਇਹ ਲੇਖਕ ਅਤੇ ਇਸ ਦੇ ਹਿਮਾਇਤੀ ਹੋਣਗੇ।ਦਲ ਖ਼ਾਲਸਾ ਦੇ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ ਤੇ ਗੁਰਵਿੰਦਰ ਸਿੰਘ ਬਠਿੰਡਾ, ਮਾਲਵਾ ਯੂਥ ਫੈਡਰੇਸਨ ਦੇ ਲੱਖਾ ਸਧਾਣਾ, ਚੜਦੀਕਲਾ ਵੈਲਫੇਅਰ ਸੁਸਾਇਟੀ ਦੇ ਜੀਵਨ ਸਿੰਘ ਗਿੱਲ ਕਲਾ ਨੇ ਅੱਜ ਸਿੱਖ ਸੰਗਤਾਂ ਸਮੇਤ ਬਠਿੰਡਾ ਵਿਖੇ ਐਸ.ਐਸ.ਪੀ ਨੂੰ ਦਿੱਤੇ ਮੰਗ ਪੱਤਰ ਵਿੱਚ ਦੱਸਿਆ ਕਿ ਖ਼ਾਲਸਾ ਰਾਜ ਦੇ ਮਹਾਰਾਜਾ ਰਣਜੀਤ ਸਿੰਘ ਜੋ ਇੱਕ ਨੇਕ ਪਸੰਦ,ਧਰਮ ਨਿਰਪੱਖ ਬਾਦਸ਼ਾਹ ਸੀ, ਨਾ ਕੇਵਲ ਉਸ ਸਬੰਧੀ ਸਗੋਂ ਉਸ ਦੇ ਪਰਿਵਾਰ ਅਤੇ ਪਰਿਵਾਰਕ ਔਰਤਾਂ ਨੂੰ ਵੀ ਚਿੱਤਰਹੀਣ ਦਿਖਾਉਣ ਦੀਆਂ ਕੋਝੀਆਂ ਹਰਕਤਾਂ ਕੀਤੀਆਂ ਹੋਈਆਂ ਹਨ।
ਰੋਸ ਕਰਤਾਵਾਂ ਨੇ ਬਾਅਦ ਵਿੱਚ ਪੱਤਰਕਾਰ ਦੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਕਰਨ ਵਾਲੇ ਸੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਤੇ ਹੋਰ ਸਿੱਖ ਜਰਨੈਲਾਂ,ਸਿੱਖ ਪਾਤਰਾਂ ਦੀ ਕਿਰਦਾਰਕੁਸ਼ੀ,ਸਿੱਖਾਂ ਨੂੰ ਧਾੜਵੀ, ਲੁਟੇਰੇ, ਚਰਿੱਤਰਹੀਣ ਕਰਾਰ ਦੇ ਕੇ ਮਹਾਨ ਸਿੱਖ ਇਤਿਹਾਸ ਨੂੰ ਗਲਤ ਪਾਸੇ ਮੋੜਾ ਦੇਣਾ ਇੱਕ ਸੋਚੀ ਸਮਝੀ ਸ਼ਾਜਿਸ਼ ਤਹਿਤ ਹੀ ਕੀਤਾ ਜਾ ਰਿਹਾ ਹੈ।ਸਿੱਖ ਇਤਿਹਾਸ ਵਿਚ ਸਿੱਖਾਂ ਦੇ ਬਾਰਾਂ ਵਜੇ ਦਾ ਅਰਥ ਅਰਥਹੀਣ ਕੀਤਾ ਜਾ ਰਿਹਾ ਹੈ।ਉਹਨਾਂ ਦੱਸਿਆ ਕਿ ਸਿੱਖ ਮਿਸਲਾਂ ਦੇ ਸਰਦਾਰਾਂ ਤੱਕ ਦੀ ਕਿਰਦਾਰਕੁਸ਼ੀ ਕੀਤੀ ਗਈ ਹੈ, ਇੱਥੋਂ ਤੱਕ ਕਿ ਸੰਸਾਰ ਦੇ ਮਹਾਨ ਜਰਨੈਲ ਹਰੀ ਸਿੰਘ ਨਲੂਆ ਨੂੰ ਭਿ੍ਰਸ਼ਟਾਚਾਰੀ ਦਿਖਾ ਕੇ ਲੇਖਕ ਨੇ ਸਿੱਖਾਂ ਪ੍ਰਤੀ ਆਪਣੀ ਜਾਹਿਰ ਨੂੰ ਉਛਾਲਾ ਦਿੱਤਾ ਹੈ। ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ ਤੇ ਉਹਨਾਂ ਦੇ ਨਾਲ ਸਾਥੀਆਂ ਨੇ ਦੱਸਿਆ ਕਿ ਸਿੱਖ ਫ਼ਲਸਫੇ, ਸਿੱਖ ਇਤਿਹਾਸ ਵਿੱਚ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਇਸ ਦੇ ਜਥੇਦਾਰ ਦੀ ਮਹਾਨ ਉਪਾਧੀ ਹੁੰਦੀ ਹੈ, ਉਸ ਵੇਲੇ ਦੇ ਸਤਿਕਾਰਯੋਗ ਜਥੇਦਾਰ ਅਕਾਲੀ ਫੂਲਾ ਸਿੰਘ ਨੂੰ ਇੱਕ ਟੋਟਕੇ ਰਾਹੀ ਮਹਾਰਾਜਾ ਜੀ ਕੋਲੋ ਸਰਮਿੰਦਾ ਹੁੰਦਾ ਦਿਖਾਇਆ ਗਿਆ ਹੈ, ਜਦ ਕਿ ਮਹਾਰਾਜਾ ਰਣਜੀਤ ਸਿੰਘ ਆਪ ਵੀ ਜਥੇਦਾਰ ਅਕਾਲੀ ਫੂਲਾ ਸਿੰਘ ਦਾ ਹਰ ਹੁਕਮ ਸਿਰ ਮੱਥੇ ਮੰਨਦੇ ਸਨ।ਸਿੱਖ ਆਗੂਆਂ ਨੇ ਦੱਸਿਆ ਕਿ ਬਲਦੇਵ ਸੜਕਨਾਮਾ ਦੇ ਸਿੱਖ ਇਤਿਹਾਸ ਨੂੰ ਭੰਡਣ ਦੇ ਇਸ ਕੌਝੇ ਕਾਰਜ ਵਿੱਚੋਂ ਸਿੱਖ ਬੀਬੀਆਂ ਨੂੰ ਚਰਿੱਤਰਹੀਣ ਦਰਸਾ ਕੇ ਇੱਕ
ਜਬਰਦਸਤ ਸ਼ਾਜਿਸ਼ ਦੀ ਬਦਬੂ ਆ ਰਹੀ ਹੈ। ਜਿਹੜੀ ਬੀਬੀਆਂ ਨੇ ਜੇਲਾਂ ਵਿਚ ਸਵਾ ਸਵਾ ਮਣ ਪੀਸਣੇ ਪੀਸੇ,ਬੱਚਿਆਂ ਦੇ ਟੋਟੋ ਟੋਟੇ ਕਰਵਾ ਕੇ ਗਲਾਂ ਵਿਚ ਪਾਉਣ ਕੀਤੇ ਕਿ ਇਹ ਚਰਿੱਤਰਹੀਣਤਾ ਹੈ।ਸਿੱਖ ਆਗੂਆਂ ਦੇ ਕਹਿਣਾ ਸੀ ਕਿ ਸਿੱਖਾਂ, ਸਿੱਖ ਨੌਜਵਾਨਾਂ ਤੇ ਆਉਣ ਵਾਲੀ ਭਵਿੱਖ ਦੀ ਪੀੜੀ ਦੇ ਜਿਹਨ ਵਿੱਚੋਂ ਮਹਾਨ, ਕੁਰਬਾਨੀ ਵਾਲਾ ਸਿੱਖ ਇਤਿਹਾਸ ’ਤੇ ਇੱਕ ਸੋਚੀ ਸਮਝੀ ਕੋਝੀ ਹਰਕਤ ਨਾਲ ਪੋਚੀ ਫੇਰ ਕੇ ਇਸ ਨੂੰ ਉਲਟ ਗੇੜਾ ਦੇਣ ਦੀ ਹਰਕਤ ਨਾ-ਕਾਬਲੇ ਬਰਦਾਸਤ ਹੈ। ਉਹਨਾਂ ਦੱਸਿਆ ਕਿ ਇਸ ਅਖੌਤੀ ਲੇਖਕ ਨੇ 18 ਵੀ ਸਦੀ ਦੇ ਜੁਝਾਰੂ ਸਿੰਘਾਂ ਨੂੰ ਵੀ ਲੁਟੇਰੇ ਤੇ ਧਾੜਵੀ ਕਰਾਰ ਦੇਣ ਦੀ ਕੋਝੀ ਹਰਕਤ ਕੀਤੀ ਹੈ।ਉਹਨਾਂ ਸਵਾਲ ਕੀਤਾ ਕਿ ਇਹ ਵੀ ਦੱਸਿਆ ਕਿ ਕੁਝ ਸਮਾਂ ਪਹਿਲਾ ਟਰੱਕ ਓਪਰੇਟਰ ਵਜੋਂ ਕੰਮ ਕਰ ਰਿਹਾ ਇਹ ਵਿਅਕਤੀ ਇਤਿਹਾਸਕਾਰ ਕਿਵੇਂ ਬਣ ਗਿਆ? ਸਿੱਖ ਜਥੇਬੰਦੀਆਂ ਨੇ ਰਸੂਲ ਹਮਜ਼ਾਤੋਵ ਦੇ ਕਥਨਾਂ ਦੀ ਉਦਾਹਰਣ ਦਿੰਦਿਆ ਸਿੱਖਾਂ ’ਤੇ ਚਿੱਕੜਉਛਾਲੀ ਕਰਨ, ਕਰਵਾਉਣ ਤੇ ਇਹਨਾਂ ਦੇ ਅਖ਼ੌਤੀ ਸੰਸਥਾਵਾਂ ਦੇ ਅਖ਼ੌਤੀ ਲੇਖਕਾਂ ਨੂੰ ਚਿੰਤਾਵਨੀ ਦਿੰਦਿਆ ਕਿਹਾ ਕਿ ਉਹ ‘ਮੇਰਾ ਦਾਗਿਸਤਾਨ’ ਦੇ ਰਚਨਕਾਰ ਰਸੂਲ ਹਮਜ਼ਾਤੋਵ ਦੀ ਇਹ ਕਹੀ ਇੱਕ ਗੱਲ ਕਿ ਜੇ ਬੀਤੇ ਉੱਤੇ ਤੁਸੀਂ ਪਿਸਤੌਲ ਨਾਲ ਗੋਲੀ ਚਲਾਓਗੇ ਤਾਂ ਭਵਿੱਖ ਤੁਹਾਨੂੰ ਤੋਪ ਨਾਲ ਫੰਡੇਗਾ, ਯਾਦ ਰੱਖਣੀ ਚਾਹੀਦੀ ਹੈ ਕਿ ਸਿੱਖ ਸਮਾਜ ਨੂੰ ਕਲੰਕਤ ਕਰਨ ਵਾਲੇ ਲੋਕਾਂ ਨੂੰ ਇਤਿਹਾਸ ਮਾਫ਼ ਨਹੀਂ ਕਰੇਗਾ। ਸਿੱਖ ਜਥੇਬੰਦੀ ਦੇ ਨੁਮਾਇੰਦਿਆਂ ਨੇ ਨਾਵਲ ਦੇ ਰਚਨਾਕਾਰ ਬਲਦੇਵ ਸਿੰਘ, ਪ੍ਰਕਾਸ਼ਨ ਨੂੰ ਤੁਰੰਤ ਮਾਫ਼ ਮੰਗਣ ਲਈ ਵੀ ਕਿਹਾ ਹੈ।ਜਿਲਾ ਪ੍ਰਸ਼ਾਸਨ ਰਾਹੀ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆ ਕਿਹਾ ਕਿ ਜੇ ਇਹ ਨਾਵਲ ਜਬਤ ਨਾ ਕਰਕੇ, ਇਸ ਦੇ ਰਚਨਾਕਾਰ ’ਤੇ ਪਰਚਾ ਦਰਜ਼ ਨਹੀਂ ਕੀਤਾ ਜਾਂਦਾ ਤਾਂ ਇਸ ਵਿਰੁੱਧ ਸੂਬਾ ਭਰ ਵਿੱਚ ਸੰਘਰਸ਼ ਵਿੱਢਿਆ ਜਾਵੇਗਾ ਜਿਸ ਤੋਂ ਨਿਕਲਣ ਵਾਲੇ ਸਿੱਟਿਆਂ ਦੀ ਜਿੰਮਵਾਰ ਸਰਕਾਰ, ਬਲਦੇਵ ਸਿੰਘ ਤੇ ਇਸ ਦੇ ਹਿਮਾਇਤੀ ਹੋਣਗੇ।
ਇਸ ਮੌਕੇ ਰਣਜੀਤ ਸਿੰਘ, ਸਿੱਖ ਸਟੂਡੇਂਟਸ ਫੈਡਰੇਸਨ ਦੇ ਪਰਨਜੀਤ ਸਿੰਘ ਜੱਗੀ, ਮਹੰਤ ਜਗਤਾਰ ਸਿੰਘ, ਜਗਜੀਤ ਸਿੰਘ, ਦਲਜੀਤ ਸਿੰਘ ਸਧਾਣਾ, ਸੁਰਿੰਦਰ ਸਿੰਘ ਨਥਾਣਾ ਦਲ ਖਾਲਸਾ ਤੇ ਹੋਰ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਹਾਜਰ ਸਨ। ਨਾਵਲਕਾਰ ਤੇ ਪ੍ਰਕਾਸ਼ਨ ਨੂੰ ਕੀਤੇ ਕਾਨੂੰਨੀ ਨੋਟਿਸ ਜਾਰੀ ਦਲ ਖ਼ਾਲਸਾ ਦੇ ਸੀਨੀਅਰ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ ਵੱਲੋਂ ਸਿੱਖ ਇਤਿਹਾਸ ਤੇ ਸਿੱਖਾਂ ਦੀ ਕਿਰਦਾਰਕੁਸੀ ਕਰਨ ਵਾਲੇ ਲੇਖਕ ਬਲਦੇਵ ਸਿੰਘ ਤੇ ਇਸ ਦੇ ਚੰਡੀਗੜ ਸਥਿਤ ਇੱਕ ਪ੍ਰਕਾਸ਼ਨ ਨੂੰ ਉਘੇ ਵਕੀਲ ਹਰਪਾਲ ਸਿੰਘ ਖਾਰਾ ਰਾਹੀ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply