ਬਠਿੰਡਾ, 29 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) ਪੀ.ਐਸ.ਪੀ.ਐਸ.ਐਲ ਗੁਰੂ ਹਰਿਗੋਬਿੰਦ ਸਿੰਘ ਥਰਮਲ ਪਲਾਂਟ ਲਹਿਰਾ
ਮੁਹੱਬਤ ਦੇ ਬੋਆਲਿਰ ਮੇਨਟੀਨੈਸ ਸੈਲ ਵਿਖੇ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਸੀਤਾ ਸਿੰਘ ਨੂੰ ਸੇਵਾ ਮੁਕਤੀ ਸਮੇਂ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ।ਸਮੂਹ ਸਟਾਫ, ਰਿਸ਼ਤੇਦਾਰਾਂ ਅਤੇ ਪਤਵੰਤਿਆਂ ਵੱਲੋਂ ਉਨਾਂ ‘ਤੇ ਹਮਸਫਰ ਸ੍ਰੀਮਤੀ ਪਰਮਜੀਤ ਕੌਰ ਦਾ ਸੋਨੇ ਦੀਆਂ ਮੁੰਦਰੀਆਂ, ਯਾਦਗਰੀ ਚਿੰਨ, ਮੋਮੈਟੋਂ, ਤੋਹਫਿਆਂ ਆਦਿ ਨਾਲ ਸਨਮਾਨ ਕੀਤਾ ਗਿਆ।ਇੰਜੀ: ਅਜੀਤਪਾਲ ਸਿੰਘ ਕਾਰਜਕਾਰੀ ਇੰਜੀਨੀਅਰ, ਇੰਜੀ: ਸਿਵਰਾਜ ਸਿੰਘ ਉਪ ਮੰਡਲ ਅਫਸਰ, ਲਖਵੰਤ ਸਿੰਘ ਪ੍ਰਧਾਨ, ਰਾਮ ਸਿੰਘ ਸਕੱਤਰ,ਪਾਲ ਸਿੰਘ ਆਜਾਦ, ਜੰਗੀਰ ਢਪਾਲੀ ਆਦਿ ਬੁਲਾਰਿਆਂ ਨੇ ਮਹਿਕਮੇ ਵਿੱਚ ਨਿਭਾਈਆਂ 33 ਸਾਲ ਬੇਦਾਗ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਸਵਰਗੀ ਪੂਰਨ ਸਿੰਘ ਵਾਸੀ ਲਹਿਰੀ ਦੇ ਹੋਣਹਾਰ ਸਪੁੱਤਰ ਸੀਤਾ ਸਿੰਘ ਨੇ ਪੂਰੀ ਮਿਹਨਤ, ਤਨਦੇਹੀ ਅਤੇ ਇਮਾਨਦਾਰੀ ਨਾਲ ਆਪਣੀ ਡਿਉਟੀ ਨਿਭਾਈ ਅਤੇ ਉਹਨਾਂ ਦੀ ਸਖ਼ਸੀਅਤ ਦੇ ਵੱਖ-ਵੱਖ ਪੱਖਾਂ ਤੇ ਚਾਨਣਾ ਪਾਉਂਦੇ ਹੋਏ ਉਹਨਾਂ ਦੀ ਅਗਲੀ ਜਿੰਦਗੀ ਲਈ ਸ਼ੁਭਕਾਮਨਾਵਾਂ ਦਿੱਤੀਆਂ।ਸਮਾਗਮ ਦੇ ਅਖੀਰ ਵਿੱਚ ਸੀਤਾ ਸਿੰਘ ਨੇ ਕਿਹਾ ਕਿ ਉਹ ਸਮੂਹ ਸਟਾਫ ਵੱਲੋਂ ਮਿਲੇ ਪਿਆਰ ਸਤਿਕਾਰ ਨੂੰ ਹਮੇਸ਼ਾਂ ਯਾਦ ਰੱਖਣਗੇ।ਸੇਵਾ-ਮੁਕਤਤੀ ਦੇ ਦਿਨ ਨੂੰ ਯਾਦਗਰੀ ਬਣਾਉਦਿਆਂ ਸ਼ਾਮ ਵੇਲੇ ਸੀਤਾ ਸਿੰਘ ਵੱਲੋਂ ਵੀ ਇੱਕ ਸ਼ਾਨਦਾਰ ਪਾਰਟੀ ਕੀਤੀ ਗਈ ਹੈ।
Check Also
ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …
Punjab Post Daily Online Newspaper & Print Media