ਬਠਿੰਡਾ, 29 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) ਜਿਲਾ ਸਿੱਖਿਆ ਅਫਸਰ ਸੀਨੀਅਰ ਸੈਕੰਡਰੀ ਮੈਡਮ ਮਨਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਠਿੰਡਾ ਜੋਨ 2 ਦੇ ਜੋਨਲ ਟੂਰਨਾਮੈਂਟ ਜੋਨ ਸਕੱਤਰ ਪਿ੍ਰੰਸੀਪਲ ਗੁਰਮੇਲ ਸਿੰਘ ਸਟੇਟ ਅਵਾਰਡੀ ਸ.ਸ.ਸ.ਸ ਕੋਠੇ ਚੇਤ ਸਿੰਘ ਦੀ ਅਗਵਾਈ ਅਧੀਨ 27 ਤੋਂ 29 ਜੁਲਾਈ ਤੱਕ ਬਠਿੰਡਾ ਵਿਖੇ ਵੱਖ ਵੱਖ ਸਥਾਨਾਂ ਐਮ.ਐਸ.ਡੀ ਸਕੂਲ, ਖੇਡ ਸਟੇਡੀਅਮ, ਸਰਕਾਰੀ ਗਰਲਜ਼ ਲੜਕੀਆਂ ਮਾਲ ਰੋਡ ਵਿਖੇ ਮੁਕਾਬਲੇ ਕਰਵਾਏ ਗਏ।ਇਨਾਂ ਖੇਡਾ ਦਾਂ ਉਦਘਾਟਨ ਪ੍ਰਿੰਸੀਪਲ ਸੂਰਜ ਸੇਤੀਆ ਤੇ ਪ੍ਰਿੰਸੀਪਲ ਗੁਰਮੇਲ ਸਿੰਘ ਵਲੋਂ ਕੀਤਾ ਗਿਆ ਅਤੇ ਦੂਜੇ ਦਿਨ ਉਪ ਜਿਲਾ ਸਿੱਖਿਆ ਅਫਸਰ ਪਵਨ ਕੁਮਾਰ ਤੇ ਗੁਰਪ੍ਰੀਤ ਸਿੰਘ ਸਿੱਧੂ ਏ.ਈ.ਓ ਵਲੋਂ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਗਿਆ।ਅੰਤ ਵਿਚ ਖੇਡ ਜੇਤੂਆਂ ਨੂੰ ਇਨਾਮ ਵੰਡ ਦੀ ਰਸਮ ਪਿ੍ਰੰਸੀਪਲ ਸੂਰਜ ਸੇਤੀਆ ਤੇ ਪਿੰ੍ਰਸੀਪਲ ਗੁਰਮੇਲ ਸਿੰਘ ਵਲੋਂ ਨਿਭਾਈ ਗਈ।ਇਨਾਂ ਖੇਡਾਂ ਵਿਚ ਸਹਿਯੋਗ, ਦੇਖਭਾਲ ਤੇ ਨੇਪਰੇ ਚਾੜਣ ਵਿਚ ਮੈਡਮ ਸਵੀਨਕਿਰਨ ਕੌਰ ਮਾਲ ਰੋਡ ਸਕੂਲ ਬਠਿੰਡਾ, ਬਲਜੀਤ ਸਿੰਘ ਮਛਾਣਾ, ਹਰਨੇਕ ਸਿੰਘ ਵਿਰਕ ਅਤੇ ਸਮੂਹ ਸਰੀਰਕ ਸਿੱਖਆ ਅਧਿਆਪਕ ਬਠਿੰਡਾ 2 ਜੋਨ ਵਲੋਂ ਕੀਤਾ ਗਿਆ।
Check Also
ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …
Punjab Post Daily Online Newspaper & Print Media