Thursday, August 6, 2026

ਇੰਡੀਅਨ ਆਇਲ ਵਲੋਂ ਅਟਾਰੀ ਵਿਖੇ ਸਵੱਛ ਭਾਰਤ ਮੁਹਿੰਮ ਤਹਿਤ ਪ੍ਰੋਗਰਾਮ

ਅੰਮ੍ਰਿਤਸਰ, 31 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)  ਸਵੱਛ ਭਾਰਤ ਅਭਿਆਨ ਪੌ੍ਗਰਾਮ ਹੇਠ ਇੰਡੀਅਨ ਆਇਲ ਕਾਰਪੋਰੇਸ਼ਨ ਲਿਮੀਟੀਡ ਦੇ PPN3007201710ਅਧਿਕਾਰੀਆਂ ਨੀਰਜ ਮਰਵਾਹਾ ਮੈਨੇਜਰ, ਕਪਿਲ ਭੱਟ ਸੀ.ਡੀ.ਓ, ਜਸਪਾਲ ਸਿੰਘ ਸਰਾਂ ਮੈਨੇਜਰ ਅਤੇ ਡੀਲਰਜ਼ ਸਰਬਜੀਤ ਸਿੰਘ, ਦਮਨਜੀਤ ਸਿੰਘ ਅਤੇ ਆਦਿ ਵਲੋਂ ਸੀਮਾ ਸੁਰੱਖਿਆ ਫੋਰਸ ਦੇ ਸੀਨੀਅਰ ਅਫਸਰਾਂ ਜੇ.ਐਸ ਓਬਰਾਏ ਡੀ.ਆਈ.ਜੀ ਖਾਸਾ, ਆਯੂਬ ਖਾਨ ਡਿਪਟੀ ਕਮਾਡੈਂਟ ਖਾਸਾ, ਨਿਲਨ ਕਮਾਡੈਂਟ ਦੀ ਅਗਵਾਈ ਹੇਠ ਅਟਾਰੀ ਵਾਹਗਾ ਸਰਹੱਦ ਵਿਖੇ ਤਕਰੀਬਨ 20000 ਜਨਤਾ ਦੇ ਵੱਡੇ ਇਕੱਠ ਸਮੇਤ ਸਵੱਛ ਭਾਰਤ ਮੁਹਿੰਮ ਦੌਰਾਨ ਆਪਣਾ ਪੂਰਾ-ਪੂਰਾ ਸਹਿਯੋਗ ਦੇਣ ਦੀ ਸਹੁੰ ਚੁੱਕੀ ਗਈ।
ਇਸ ਮੋਕੇ ਇੰਡੀਅਨ ਆਇਲ ਅਧਿਕਾਰੀਆਂ ਵਲੋ 10 ਵੱਡੇ ਸਾਇਜ ਦੇ ਡਸਟਬਿਨ ਇਸ ਸੇਵਾ ਵਿਚ ਯੋਗਦਾਨ ਪਾਉਦੇ ਹੋਏ ਦਾਨ ਕੀਤੇ ਤਾਂ ਜੋ ਵੱਖ ਵੱਖ ਕੂੜਾ ਵੱਖ-ਵੱਖ ਡਸਟਬਿਨਾਂ ਵਿਚ ਪਾਇਆ ਜਾਵੇ।ਅਧਿਕਾਰੀਆਂ ਨੇ ਦੱਸਿਆ ਕਿ 16 ਜੁਲਾਈ ਤੋ ਲੈ ਕੇ ਅੱਜ ਤੱਕ ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ, ਸਕੂਲਾਂ, ਕਾਲਜਾਂ, ਪੈਟਰੋਲ ਪੰਪਾਂ ਆਦਿ ਕਈ ਥਾਵਾਂ `ਤੇ ਸਵੱਛ ਭਾਰਤ ਅਭਿਆਨ ਵਿਚ ਸਹਿਯੋਗ ਦੇਣ ਲਈ ਕਈ ਪੌ੍ਗਰਾਮ ਕਰ ਚੁੱਕੇ ਹਨ।ਉਨਾਂ ਕਿਹਾ ਕਿ  ਇਸ ਮੁਹਿੰਮ ਦੋਰਾਂਨ ਪੂਰੀ ਤਰ੍ਹਾਂ ਸਾਫ ਸਫਾਈ ਰੱਖ ਕੇ ਗੰਦਗੀ ਤੋਂ ਪੈਦਾ ਹੋਣ ਵਾਲੀਆਂ ਸਾਹ ਰਾਹੀਂ ਫੈਲਣ ਵਾਲੀਆਂ ਬਿਮਾਰੀਆਂ, ਹੈਜ਼ਾ, ਮਲੇਰੀਆ, ਟਾਈਫਾਇਡ, ਪੀਲੀਆ ਆਦਿ ਤੋਂ ਆਮ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ ।ਉਨ੍ਹਾਂ ਆਖਿਆ ਕਿ ਆਪਣੇ ਆਲੇ ਦੁਆਲੇ ਨੂੰ ਸਾਫ ਰੱਖਣ ਵਾਲਾ ਵਿਅਕਤੀ ਹੀ ਪੂਰੀ ਤਰ੍ਹਾਂ ਤੰਦਰੁਸਤ ਹੋ ਸਕਦਾ ਹੈ।ਉਨ੍ਹਾਂ ਆਮ ਲੋਕਾਂ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ “ਆਓ ਅਸੀ ਸਾਰੇ” ਰਲ ਮਿਲ ਕੇ ਸਵੱਛ ਭਾਰਤ ਅਭਿਆਨ ਨੂੰ ਸਫਲ ਬਣਾਈਏ ।

Check Also

ਬੈਂਕ ਆਫ਼ ਇੰਡੀਆ ਨੇ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 12 ਵਾਟਰ ਕੂਲਰ ਕੀਤੇ ਭੇਟ

ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ …

Leave a Reply