ਬਠਿੰਡਾ, 1 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿਘ ਜੱਸੀ) – ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਗੁਰੂ ਗੋਬਿੰਦ ਸਿੰਘ ਕਾਲਜ
ਆਫ ਇੰਜੀ. ਐਂਡ ਟੈਕਨਾਲੋਜੀ ਵੱਲੋਂ ਰਾਸ਼ਟਰੀ ਪੱਧਰ ਦੀ ਲਾਟੈਕਸ ਤੇ ਮੈਟਲੈਬ ਦੇ ਬਾਰੇ ਸੈਮੀਨਾਰ ਦੀ ਸ਼ੁਰੂਆਤ ਕੀਤੀ ਗਈ।ਇਸ ਵਰਕਸ਼ਾਪ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਸਾਹਿਤਕਾਰ ਤੇ ਵਿਗਿਆਨੀ ਡਾ: ਜਗਤਾਰ ਸਿੰਘ ਧੀਮਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਉਨਾਂ ਦੇ ਨਾਲ ਡਾਇਰੈਕਟਰ ਫਾਇਨਾਂਸ ਡਾ: ਨਰਿੰਦਰ ਸਿੰਘ, ਡੀਨ ਰਿਸਰਚ ਡਾ: ਆਰ.ਕੇ ਬਾਂਸਲ, ਡਿਪਟੀ ਰਜਿਸਟਰਾਰ ਡਾ: ਅਮਿਤ ਟੁਟੇਜਾ, ਡਾ: ਆਸ਼ਵਨੀ ਸੇਠੀ ਦੀ ਮੌਜੂਦਗੀ ਨੇ ਆਯੋੋਜਕਾਂ ਅਤੇ ਸ੍ਰੋਤਿਆਂ ਦੀ ਹੌਸਲਾ ਅਫਜਾਈ ਕੀਤੀ।ਮੁੱਖ ਮਹਿਮਾਨ ਡਾ: ਧੀਮਾਨ ਨੇ ਕਿਹਾ ਕਿ ਅਜਿਹਾ ਸੈਮੀਨਾਰ ਫੈਕਲਟੀ ਅਤੇ ਖੋਜਾਰੀਆਂ ਦੋਹਾਂ ਲਈ ਬਹੁਤ ਲਾਹੇਵੰਦ ਹਨ ਅਤੇ ਉਨਾਂ ਨੂੰ ਇਸ ਦਾ ਭਰਪੂਰ ਫਾਇਦਾ ਉਠਾਉਣਾ ਚਾਹੀਦਾ ਹੈ।ਸਮੁੱਚੇ ਪ੍ਰੋਗਰਾਮ ਦੇ ਸਫਲਤਾ ਪੂਰਵਕ ਆਯੋਜਨ ਵਿੱਚ ਆਈ.ਟੀ ਵਿਭਾਗ, ਲੋਕ ਸੰਪਰਕ ਵਿਭਾਗ ਅਤੇ ਅਸਟੇਟ ਅਫ਼ਸਰ ਦਾ ਅਹਿਮ ਯੋਗਦਾਨ ਰਿਹਾ।
ਪ੍ਰੋਗਰਾਮ ਦੇ ਕੋ-ਆਡੀਨੇਟਰ ਅਤੇ ਇੰਜੀਨਿਅਰਿੰਗ ਕਾਲਜ ਦੇ ਡੀਨ ਡਾ: ਗੁਰਭਿੰਦਰ ਸਿੰਘ ਬਰਾੜ ਨੇ ਸਾਰਿਆਂ ਨੂੰ ਜੀ ਆਇਆ ਕਿਹਾ।ਡਾ: ਬਰਾੜ ਨੇ ਵਿਚਾਰ ਗੋਸ਼ਟੀ ਵਿਸ਼ੇ ਤੇ ਬੋਲਦਿਆਂ ਕਿਹਾ ਕਿ ਲਾਟੈਕਸ ਉੱਚ ਗੁਣਵਤਾ ਵਾਲੀ ਉਹ ਵਿਗਿਆਨੀ ਤਕਨੀਕ ਹੈ ਜਿਹੜੀ ਕਿ ਵਿਗਿਆਨਕ ਅਤੇ ਤਕਨੀਕੀ ਡਾਕੂਮੈਂਟੇਸ਼ਨ ਲਈ ਵਰਤੀ ਜਾਂਦੀ ਹੈ।ਮੈਟਲੈਬ ਦੀ ਉਪਯੋਗਤਾ ਸਬੰਧੀ ਬੋਲਦਿਆਂ ਕਿਹਾ ਕਿ ਚੌਥੀ ਜੈਨਰੇਸ਼ਨ ਦੀ ਉਹ ਭਾਸ਼ਾ ਹੈ, ਜੋ ਕਿ ਖੋਜ ਦੇ ਖੇਤਰ ਵਿੱਚ ਬਹੁਤ ਲਾਹੇਵੰਦ ਸਿੱਧ ਹੋ ਰਹੀ ਹੈ।
Check Also
ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …
Punjab Post Daily Online Newspaper & Print Media