Sunday, March 8, 2026

ਪਿੰਡ ਈਸੀ ਦੀ ਪੰਚਾਇਤ ਵਲੋਂ ਯੂਨੀਵਰਸਿਟੀ ਕਾਲਜ ਬੇਨੜਾ ਨੂੰ 25 ਹਜ਼ਾਰ ਦੀ ਮਦਦ

ਧੂਰੀ, 31 ਜੁਲਾਈ (ਪੰਜਾਬ ਪੋਸਟ- ਪ੍ਰਵੀਨ ਗਰਗ)  ਹਲਕਾ ਵਿਧਾਇਕ ਧੂਰੀ ਦਲਵੀਰ ਸਿੰਘ ਗੋਲਡੀ ਦੀ ਪ੍ਰੇਰਨਾ ਸਦਕਾ ਸਰਪੰਚ ਰਣਜੀਤ ਸਿੰਘ ਕਾਕਾ ਦੀ PPN0107201711ਅਗਵਾਈ ਵਿਚ ਪਿੰਡ ਈਸੀ ਦੀ ਪੰਚਾਇਤ ਨੇ ਯੂਨੀਵਰਸਿਟੀ ਕਾਲਜ ਬੇਨੜਾ-ਧੂਰੀ ਨੂੰ 25 ਹਜ਼ਾਰ ਰੁਪਏ ਵਿੱਤੀ ਮਦਦ ਵੱਜੋਂ ਪ੍ਰਦਾਨ ਕੀਤੇ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਪੰਚ ਰਣਜੀਤ ਸਿੰਘ ਕਾਕਾ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦੇ ਹੋਏ ਪਿੰਡ ਦੀ ਪੰਚਾਇਤ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ, ਕਿਉਂਕਿ ਉਹਨਾਂ ਨੂੰ ਵਿਧਾਇਕ ਗੋਲਡੀ ਰਾਹੀਂ ਇਹ ਪਤਾ ਲੱਗਿਆ ਸੀ ਕਿ ਕਾਲਜ ਵੱਲੋਂ ਵਿਦਿਆਰਥੀਆਂ ਕੋਲੋ ਨਾਮਾਤਰ ਫੀਸ ਹੀ ਵਸੂਲ ਕੀਤੀ ਜਾ ਰਹੀ ਹੈ।ਜਿਸ ਕਾਰਨ ਕਾਲਜ ਨੂੰ ਵਿੱਤੀ ਮਦਦ ਦੀ ਬੜੀ ਹੀ ਸਖਤ ਲੋੜ ਹੈ।ਉਹਨਾਂ ਦੱਸਿਆ ਕਿ ਈਸੀ ਪਿੰਡ ਦੀ ਪੰਚਾਇਤ ਵਲੋਂ ਸਮੇਂ-ਸਮੇਂ ਸਮਾਜ ਭਲਾਈ ਹਿੱਤ ਅਜਿਹੇ ਉਪਰਾਲੇ ਕੀਤੇ ਜਾਂਦੇ ਹਨ, ਜਿੰਨਾਂ ਦਾ ਲਾਭ ਸਮੁੱਚੇ ਇਲਾਕੇ ਨੂੰ ਪ੍ਰਾਪਤ ਹੁੰਦਾ ਹੈ।ਉਹਨਾਂ ਵਿਸ਼ਵਾਸ ਦਿਵਾਇਆ ਕਿ ਉਹਨਾਂ ਦੀ ਪੰਚਾਇਤ ਵਲੋਂ ਭਵਿੱਖ ਵਿਚ ਵੀ ਕਾਲਜ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ।
ਸਰਪੰਚ ਰਣਜੀਤ ਸਿੰਘ ਅਤੇ ਨਾਲ ਪਹੁੰਚੇ ਪਤਵੰਤੇ ਸੱਜਣਾਂ ਦਾ ਤਹਿ-ਦਿਲੋਂ ਧੰਨਵਾਦ ਕਰਦਿਆਂ ਪਿ੍ਰੰਸੀਪਲ ਡਾ: ਅਮਰਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਕਿਸੇ ਵੀ ਸੰਸਥਾ ਨੂੰ ਬੁਲੰਦੀ ਤੱਕ ਪਹੁੰਚਣ ਲਈ ਸਬੰਧਿਤ ਇਲਾਕੇ ਦੇ ਹਰ ਪਖੋਂ ਸਹਿਯੋਗ ਦੀ ਸਖਤ ਜ਼ਰੂਰਤ ਹੁੰਦੀ ਹੈ।ਉਹਨਾਂ ਦੱਸਿਆ ਕਿ ਉਪਰੋਕਤ ਰਾਸ਼ੀ ਦੀ ਵਰਤੋਂ ਕਾਲਜ ਵਿਚ ਮਿਊਜ਼ਿਕ ਰੂਮ ਸਥਾਪਤ ਕਰਨ ਲਈ ਕੀਤੀ ਜਾਵੇਗੀ।ਉਹਨਾਂ ਕਿਹਾ ਕਿ ਈਸੀ ਪਿੰਡ ਵਰਗੀਆਂ ਅਗਾਂਹਵਧੂ ਅਤੇ ਤਰੱਕੀ-ਪਸੰਦ ਪੰਚਾਇਤਾਂ ਹੀ ਅਜੋਕੇ ਸਮਾਜ ਦੀ ਭਲਾਈ ਲਈ ਆਸ ਦੀ ਕਿਰਨ ਹਨ।ਇਸ ਮੌਕੇ ਹਾਜ਼ਰ ਪਤਵੰਤੇ ਸੱਜਣਾਂ ਵਿਚ ਵੀਰਪ੍ਰਤਾਪ ਸਿੰਘ ਤੂਰ, ਗੁਰਪਿਆਰ ਸਿੰਘ ਧੂਰਾ, ਚਮਕੌਰ ਸਿੰਘ ਕੁੰਭੜਵਾਲ, ਬਲਵਿੰਦਰ ਸਿੰਘ ਸਰਪੰਚ ਮਾਨਵਾਲਾ ਅਤੇ ਕਾਲਜ ਦਾ ਸਮੁੱਚਾ ਸਟਾਫ ਸ਼ਾਮਲ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply