Wednesday, September 9, 2026

6 ਗ੍ਰਾਮ ਹੀਰੋਇਨ ਸਮੇਤ ਇੱਕ ਪੁਲਿਸ ਅੜਿੱਕੇ

ਜੰਡਿਆਲਾ ਗੁਰੂ, 3 ਅਗਸਤ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ)  ਥਾਣਾ ਜੰਡਿਆਲਾ ਗੁਰੂ ਦੀ ਪੁਲਿਸ ਨੇ 6 ਗ੍ਰਾਮ ਹੀਰੋਇਨ ਸਮੇਤ ਇੱਕ Heroinਵਿਅੱਕਤੀ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਥਾਣੇ ਦੇ ਏ.ਐਸ.ਆਈ ਜਸਵਿੰਦਰ ਸਿੰਘ ਰੰਧਾਵਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਡੀ.ਐਸ.ਪੀ ਜੰਡਿਆਲਾ ਗੁਰਪ੍ਰਤਾਪ ਸਿੰਘ ਸਹੋਤਾ ਦੇ ਦਿਸ਼ਾ ਨਿਰਦੇਸ਼ਾਂ ਤੇ ਐਸ.ਐਚ.ਓ ਹਰਜਿੰਦਰ ਸਿੰਘ ਦੇ ਹੁਕਮਾਂ ਤਹਿਤ ਬੀਤੀ ਸ਼ਾਮ ਉਹ ਅਪਣੀ ਪੁਲਿਸ ਪਾਰਟੀ ਸਮੇਤ ਏ.ਐਸ.ਆਈ ਨਰੇਸ਼ ਕੁਮਾਰ ਚੌਕੀ ਇੰਚਾਰਜ ਘੋੜੇ ਸ਼ਾਹ ਰੋਡ `ਤੇ ਗਸ਼ਤ ਕਰ ਰਹੇ ਸੀ ਕਿ ਅਚਾਨਕ ਇਕ ਨੌਜਵਾਨ ਪੁਲਿਸ ਪਾਰਟੀ ਨੂੰ ਦੇਖ ਕੇ ਭੱਜਣ ਲੱਗਾ ਅਤੇ ਉਸ ਨੇ ਆਪਣੀ ਜੇਬ ਵਿੱਚੋਂ ਇਕ ਲਿਫ਼ਾਫ਼ਾ ਬਾਹਰ ਸੁੱਟਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਪਾਰਟੀ ਨੇ ਉਸ ਨੂੰ ਮੌਕੇ ਤੋਂ ਦਬੋਚ ਲਿਆ।ਲਿਫਾਫੇ ਵਿਚੋਂ ਪੜਤਾਲ ਕਰਨ ਉਪਰੰਤ 6 ਗ੍ਰਾਮ ਹੀਰੋਇਨ ਬਰਬਾਦ ਕੀਤੀ ਗਈ।ਦੋਸ਼ੀ ਰੁਪਿੰਦਰ ਸਿੰਘ ਉਰਫ ਟੋਨੀ ਪੁੱਤਰ ਅਜੀਤ ਸਿੰਘ ਕੌਮ ਮਜ਼੍ਹਬੀ ਮੁਹੱਲਾ ਸ਼ੇਖੂਪੁਰਾ ਨੂੰ ਹਿਰਾਸਤ ਵਿਚ ਲੈਣ ਉਪਰੰਤ ਉਸਦੇ ਖਿਲਾਫ ਪਰਚਾ ਨੰਬਰ 160 ਜੁਰਮ 21,51,85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ।ਦੱਸਿਆ ਜਾਂਦਾ ਹੈ ਕਿ ਇਹ ਨੌਜਵਾਨ ਵੀ ਅਕਾਲੀ ਕੌਂਸਲਰ ਦੇ ਨਜ਼ਦੀਕੀ ਰਿਸ਼ਤੇਦਾਰ ਵਿਚੋਂ ਭਤੀਜਾ ਲੱਗਦਾ ਹੈ ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ

ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …

Leave a Reply