Monday, March 9, 2026

ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਚਾਲੂ ਕਰਾਉਣ ਲਈ ਯੂ.ਕੇ ਦੇ ਸਿੱਖ ਮੈਂਬਰ ਦਖ਼ਲ ਦੇਣ – ਮੰਚ

ਅੰਮ੍ਰਿਤਸਰ, 3 ਅਗਸਤ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਵਿਕਾਸ ਮੰਚ ਨੇ ਇੰਗਲੈਂਡ ਦੇ ਨਵੇਂ ਬਣੇ ਪਹਿਲੇ ਦਸਤਾਰਧਾਰੀ ਸਿੱਖ ਮੈਂਬਰ Amritsar Airportਪਾਰਲੀਮੈਂਟ ਸ. ਤਨਮਨਜੀਤ ਸਿੰਘ ਢੇਸੀ ਨੂੰ ਇਕ ਪੱਤਰ ਰਾਹੀਂ ਅਪੀਲ ਕੀਤੀ ਹੈ ਕਿ ਉਹ ਲੰਡਨ ਅਤੇ ਬਰਮਿੰਘਮ ਤੋਂ ਅੰਮਿਤਸਰ ਲਈ ਸਿੱਧੀਆਂ ਉਡਾਣਾਂ ਚਾਲੂ ਕਰਾਉਣ ਲਈ ਇੰਗਲੈਂਡ ਦੀਆਂ ਹਵਾਈ ਕੰਪਨੀਆਂ ਅਤੇ ਉੱਥੋਂ ਦੇ ਹਵਾਬਾਜੀ ਮੰਤਰਾਲੇ ਨੂੰ ਪਹੁੰਚ ਕਰਣ ਦੀ ਖੇਚਲ ਕਰਨ। ਅੰਮਿਤਸਰ ਵਿਕਾਸ ਮੰਚ ਦੇ ਵਿਦੇਸ਼ ਸਕੱਤਰ ਸਮੀਪ ਸਿੰਘ ਗੁਮਟਾਲਾ ਨੇ ਢੇਸੀ ਨੂੰ ਲਿਖੇ ਪੱਤਰ ਵਿਚ ਉਨ੍ਹਾਂ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਆਪਣੀ ਮੋਜੂਦਾ ਭਾਰਤੀ ਫੇਰੀ ਦੋਰਾਨ ਏਅਰ ਇੰਡੀਆ ਦੀਆਂ ਅੰਮਿਤਸਰ-ਲੰਡਨ ਅਤੇ ਅੰਮਿਤਸਰ-ਬਰਮਿੰਘਮ ਸਿੱਧੀਆਂ ਉਡਾਣਾਂ ਨੂੰ ਮੁੜ ਚਾਲੂ ਕਰਾਉਣ ਦੀ ਮੰਗ ਵਿਦੇਸ਼ ਮੰਤਰੀ ਸ੍ਰੀ ਮਤੀ ਸੁਸ਼ਮਾ ਸਵਰਾਜ ਅਤੇ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸ਼ਿੰਘ ਕੋਲ ਰੱਖੀ ਹੈ।ਮੰਚ ਆਗੂ ਨੇ ਉਹਨਾਂ ਨੂੰ ਲਿਖਿਆ ਹੈ ਕਿ ਉਹ ਯੂਰਪ ਦੀਆਂ ਹਵਾਈ ਕੰਪਨੀਆਂ ਬ੍ਰਿਟਿਸ਼ ਏਅਰਵੇਜ਼, ਵਰਜਿਨ ਐਂਟਲਾਟਿਕ ਨੂੰ ਇਹਨਾਂ ਉਡਾਣਾਂ ਵਾਸਤੇ ਪਹੁੰਚ ਕਰਨ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਪੰਜ ਲੱਖ ਤੋਂ ਵੀ ਵੱਧ ਪੰਜਾਬੀ ਲੰਡਨ ਤੇ ਬਰਮਿੰਘਮ ਵਿਚ ਰਹਿੰਦੇ ਹਨ, ਪਰ ਇਹਨਾਂ ਦੋਵਾਂ ਸ਼ਹਿਰਾਂ ਤੋਂ ਸੀ੍ਰ ਅੰਮ੍ਰਿਤਸਰ ਸਾਹਿਬ ਨੂੰ ਇਕ ਵੀ ਸਿੱਧੀ ਉਡਾਣ ਨਹੀਂ ਹੈ।2016 ਦੇ  ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਸਿੱਧੀ ਉਡਾਣ ਨਾ ਹੋਣ ਦੇ ਬਾਵਜੂਦ, ਤਕਰੀਬਨ 1,88,000 ਯਾਤਰੂ ਅੰਮ੍ਰਿਤਸਰ ਹਵਾਈ ਅੱਡੇ ਤੋਂ ਭਾਰਤੀ ਅਤੇ ਵਿਦੇਸ਼ੀ ਹਵਾਈ ਅੱਡਿਆਂ ਤੋਂ ਹੁੰਦੇ ਹੋਏ ਇੰਗਲੈਂਡ ਆਏ ਤੇ ਗਏ। ਇਹ ਯਾਤਰੂ ਬਰਾਸਤਾ ਦਿਲੀ, ਅਸ਼ਕਾਬਾਦ, ਦੋਹਾ, ਤਾਸਕੰਤ ਰਾਹੀਂ ਆਏ ਤੇ ਗਏ।ਇਸ ਤੋਂ ਇਲਾਵਾ ਲੱਖਾਂ ਪੰਜਾਬੀ ਸਿੱਧਾ ਦਿੱਲੀ ਤੋਂ ਉਡਾਣਾਂ ਭਰਦੇ ਹਨ ਅਤੇ ਦਿੱਲੀ ਉਤਰਦੇ ਵੀ ਹਨ।ਉਹਨਾਂ ਨੂੰ ਕਾਰਾਂ, ਬੱਸਾਂ ਅਤੇ ਰੇਲ ਵਿਚ ਕਈ ਘੰਟੇ ਹੋਰ ਸਫਰ ਕਰਨਾਂ ਪੈਂਦਾ ਹੈ ਅਤੇ ਰਸਤੇ ਵਿਚ ਖੱਜਲ-ਖੁਆਰ ਹੋਣਾ ਪੈਂਦਾ ਹੈ।
ਲੰਡਨ ਦਾ ਹਿਥਰੋ ਹਵਾਈ ਅੱਡਾ ਦੁਨੀਆਂ ਦਾ ਸਭ ਤੋਂ ਵੱਡੇ ਧੁਰਿਆਂ (ਹੱਬ) ਵਿਚੋਂ ਇਕ ਹੈ।ਜੇਕਰ ਬ੍ਰਿਟਿਸ਼ ਏਅਰਵੇਜ਼ ਤੇ ਵਰਜਿਨ ਐਂਟਲਾਟਿਕ ਵਰਗੀਆਂ ਹਵਾਈ ਕੰਪਨੀਆਂ ਸਿੱਧੀਆਂ ਉਡਾਣਾਂ ਅੰਮ੍ਰਿਤਸਰ ਨੂੰ ਸ਼ੁਰੂ ਕਰਦੀਆਂ ਹਨ ਤਾਂ ਪੰਜਾਬੀ ਯੂਰਪ, ਅਮਰੀਕਾ ਤੇ ਕੈਨੇਡਾ ਦੇ ਕਈ ਵੱਖ-ਵੱਖ ਸ਼ਹਿਰਾਂ ਤੋਂ ਲੰਡਨ ਰਾਹੀਂ ਹੁੰਦੇ ਹੋਏ ਅੰਮ੍ਰਿਤਸਰ ਆ ਜਾ ਸਕਦੇ ਹਨ।ਇਸ ਨਾਲ ਉਹਨਾਂ ਦਾ ਬਹੁਤ ਸਮਾਂ ਬਚੇਗਾ ਤੇ ਉਹ ਇੰਗਲੈਂਡ ਤੋਂ ਅੱਠ ਘੰਟੇ ਦੇ ਵੀ ਘੱਟ ਸਮੇਂ ਵਿਚ ਸੀ੍ਰ ਹਰਮਿੰਦਰ ਸਾਹਿਬੇ ਦੇ ਦਰਸ਼ਨ ਕਰਨ ਲਈ ਆ ਸਕਦੇ ਹਨ।ਇਸ ਨਾਲ ਪੰਜਾਬ ਦੇ ਕਿਸਾਨਾਂ ਨੂੰ ਵੀ ਬਹੁਤ ਫਾਇਦਾ ਹੋਵੇਗਾ ਕਿਉਂਕਿ ਇਥੋਂ ਸਬਜੀਆਂ ਤੇ ਹੋਰ ਕਾਰਗੋ ਵਿਦੇਸ਼ਾਂ ਨੂੰ ਜਾਵੇਗਾ।
ਮੰਚ ਆਗੂ ਨੇ ਕਿਹਾ ਕਿ 2010 ਵਿਚ ਦਿਲੀ ਦਾ ਨਵਾਂ ਪ੍ਰਾਈਵੇਟ ਏਅਰਪੋਰਟ ਸ਼ੁਰੂ ਹੋਣ ਤੋਂ ਬਾਦ ਏਅਰ ਇੰਡੀਆਂ ਨੇ ਅੰਮ੍ਰਿਤਸਰ ਤੋਂ ਸਿੱਧੀਆਂ ਚਲਦੀਆਂ ਉਡਾਣਾਂ ਬੰਦ ਕਰ ਦਿੱਤੀਆਂ, ਹਾਲਾਂਕਿ 2005 ਤੋਂ 2008 ਤੱਕ ਏਅਰ ਇੰਡੀਆ ਦੀ ਅੰਮ੍ਰਿਤਸਰ-ਬਰਮਿੰਘਮ-ਟੋਰਾਂਟੋ ਉਡਾਣ ਸਭ ਤੋਂ ਵੱਧ ਕਾਮਯਾਬ ਉਡਾਣ ਮੰਨੀ ਜਾਂਦੀ ਸੀ ਤੇ ਉਹ ਮੁਨਾਫੇ ਵਿਚ ਸੀ।ਭਾਰਤ ਦੀਆ ਵੱਡੀਆਂ ਹਵਾਈ ਕੰਪਨੀਆਂ ਏਅਰ ਇੰਡੀਆਂ ਤੇ ਜੈਟ ਏਅਰਵੇਜ਼ ਪੰਜਾਬੀਆਂ ਨਾਲ ਇਥੋਂ ਵਿਦੇਸ਼ਾਂ ਨੂੰ ਕੋਈ ਵੀ ਉਡਾਣ ਨਾ ਸ਼ੁਰੂ ਕਰਕੇ ਵਿਤਕਰਾ ਕਰ ਰਹੀਆਂ ਹਨ ਤੇ ਪੰਜਾਬੀਆ ਨੂੰ ਦਿੱਲੀ ਰਾਹੀਂ ਜਾਣ ਵਾਸਤੇ ਮਜਬੂਰ ਕਰਕੇ ਦਿੱਲੀ ਹਵਾਈ ਅੱਡੇ ਨੂੰ ਲਾਭ ਪਹੁੰਚਾ ਰਹੀਆਂ ਹਨ। ਇਸ ਕਰਕੇ ਢੇਸੀ ਨੂੰ ਇੰਗਲੈਡ ਦੀਆਂ ਹਵਾਈ ਕੰਪਣੀਆਂ ਨਾਲ ਅੰਮ੍ਰਿਤਸਰ ਨੂੰ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਲਈ ਆਪਣਾ ਪੂਰਾ ਜੋਰ ਲਗਾਉਣਾ ਚਾਹੀਦਾ ਹੈ।ਇਹ ਉਹਨਾਂ ਲਈ ਇਕ ਵੱਡੀ ਕਾਮਯਾਬੀ ਹੋਵੇਗੀ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply