ਬਠਿੰਡਾ, 5 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਿਹਤ ਵਿਭਾਗ ਬਠਿੰਡਾ ਵੱਲੋਂ ਡਾ: ਐਚ.ਐਨ ਸਿੰਘ ਸਿਵਲ ਸਰਜਨ ਬਠਿੰਡਾ ਦੀ ਪ੍ਰਧਾਨਗੀ ਹੇਠ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਜ਼ਿਲਾ ਪੱਧਰੀ ਜਾਗਰੂਕਤਾ ਸੈਮੀਨਰ ਟ੍ਰੇਨਿੰਗ ਅਨੈਕਸੀ ਸਿਵਲ ਹਸਪਤਾਲ ਬਠਿੰਡਾ ਵਿਖੇ ਕਰਵਾਇਆ ਗਿਆ।ਡਾ: ਕੁੰਦਰ. ਕੇ ਪਾਲ ਨੇ ਆਏ ਸਮੂਹ ਹਾਜਰੀਨ ਨੂੰ `ਜੀ ਆਇਆਂ ਆਖਿਆ।ਇਸ ਮੌਕੇ ਤੇ ਡਾ: ਐਸ. ਕੇ ਰਾਜ ਕੁਮਾਰ ਸਹਾਇਕ ਸਿਵਲ ਸਰਜਨ, ਡਾ: ਕੁੰਦਨ ਕੇ ਪਾਲ, ਡਾ: ਪੈਮਿਲ ਬਾਂਸਲ ਗਾਇਨੀਕੋਲੋਜਿਸਟ, ਬੱਚਿਆਂ ਦੇ ਮਾਹਿਰ, ਮੈਡੀਕਲ ਅਫਸਰ, ਨਰਸਿੰਗ ਸਿਸਟਰ, ਸਟਾਫ ਨਰਸ, ਏ.ਐਨ.ਐਮ ਹਾਜ਼ਰ ਸਨ।ਆਪਣੇ ਸੰਬੋਧਨ ਵਿੱਚ ਸਿਵਲ ਸਰਜਨ ਨੇ ਕਿਹਾ ਕਿ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਜਾਗਰੂਕ ਕਰਨ ਲਈ ਹਰ ਸਾਲ 1 ਤੋਂ 7 ਅਗਸਤ ਤੱਕ ਵਿਸ਼ਵ ਸਤਨਪਾਨ ਹਫ਼ਤਾ ਮਨਾਇਆ ਜਾਂਦਾ ਹੈ।ਉਹਨਾਂ ਕਿਹਾ ਕਿ ਮਾਂ ਦਾ ਦੁੱਧ ਬੱਚੇ ਲਈ ਅੰਮਿ੍ਰਤ ਸਮਾਨ ਹੈ ਅਤੇ ਜਿਹੜੇ ਬੱਚੇ ਜਨਮ ਤੋਂ ਲੈ ਕਿ ਦੋ ਸਾਲ ਤੱਕ ਮਾਂ ਦੁੱਧ ਪੀਂਦੇ ਹਨ, ਉਹ ਦੂੁਸਰੇ ਬੱਚਿਆਂ ਦੇ ਮੁਕਾਬਲੇ ਘੱਟ ਬਿਮਾਰ ਹੁੰਦੇ ਹਨ, ਸਰੀਰਕ ਅਤੇ ਮਾਨਸਿਕ ਤੌਰ ਤੇ ਮਜ਼ਬੂਤ ਹੁੰਦੇ ਹਨ।ਇਸ ਲਈ ਮਾਂ ਦਾ ਦੁੱਧ ਬੱਚੇ ਦੇ ਵਿਕਾਸ ਲਈ ਪਿਲਾਉਣਾ ਬਹੁਤ ਜਰੂਰੀ ਹੈ।ਮਾਂ ਦਾ ਦੁੱਧ ਡਾਇਰੀਆਂ, ਨਮੂਨੀਆਂ, ਅਲਰਜ਼ੀ ਆਦਿ ਬਿਮਾਰੀਆਂ ਤੋਂ ਬੱਚਿਆਂ ਦੀ ਰੱਖਿਆ ਕਰਦਾ ਹੈ।ਬੱਚਿਆਂ ਦੇ ਮਾਹਿਰ ਡਾ: ਸਤੀਸ਼ ਜਿੰਦਲ ਨੇ ਕਿਹਾ ਕਿ ਬੱਚੇ ਨੂੰ ਪੈਦਾ ਹੋਣ ਤੋਂ ਇਕ ਘੰਟੇ ਦੇ ਅੰਦਰ ਅੰਦਰ ਮਾਂ ਦਾ ਪਹਿਲਾ ਗਾੜਾ ਦੁੱਧ ਸ਼ੁੁਰੂ ਕਰ ਦੇਣਾ ਚਾਹੀਦਾ ਹੈ।ਜਿਸ ਵਿੱਚ ਐਂਟੀਬਾਡੀ ਹੁੁੰਦੇ ਹਨ, ਜੋ ਕਿ ਬੱਚੇ ਨੂੰ ਸਾਰੀ ਉਮਰ ਬਿਮਾਰੀਆਂ ਤੋੋੋਂ ਬਚਾ ਕੇ ਰੱਖਦੇ ਹਨ। ਡਾ: ਧੀਰਾ ਗੁਪਤਾ ਨੇ ਕਿਹਾ ਕਿ ਮਾਂ ਦਾ ਦੁੱਧ ਪਿਲਾਉਣ ਨਾਲ ਬੱਚੇ ਤਾਂ ਤੰਦਰੁਸਤ ਰਹਿੰਦੇ ਹਨ, ਸਗੋਂ ਮਾਂਵਾ ਵੀ ਕਈ ਬਿਮਾਰੀਆਂ ਜਿਵੇਂ ਛਾਤੀ ਅਤੇ ਬੱਚੇਦਾਨੀ ਦੇ ਕੈਂਸਰ ਤੋਂ ਬਚਦੀਆਂ ਹਨ ਅਤੇ ਮਾਂ ਬੱਚੇ ਦਾ ਆਪਸੀ ਪਿਆਰ ਬਣਿਆ ਰਹਿੰਦਾ ਹੈ।ਮਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਨੂੰ ਪਹਿਲੇ 6 ਮਹੀਨੇ ਸਿਰਫ ਆਪਣਾ ਹੀ ਦੁੱਧ ਪਿਲਾਏ, ਹੋਰ ਕੁੱਝ ਵੀ ਨਹੀ ਦੇਣਾ ਚਾਹੀਦਾ। 6 ਮਹੀਨੇ ਤੋਂ ਬਾਅਦ ਮਾਂ ਨੂੰ ਆਪਣੇ ਦੁੱਧ ਦੇ ਨਾਲ ਨਾਲ ਉਪਰੀ ਖੁਰਾਕ ਵੀ ਸ਼ੁਰੂ ਕਰ ਦੇਣੀ ਚਾਹੀਦੀ ਹੈ ਅਤੇ ਦੋ ਸਾਲ ਤੱਕ ਦੁੱਧ ਪਿਲਾਂਦੇ ਰਹਿਣਾ ਚਾਹੀਦਾ ਹੈ।ਉਹਨਾਂ ਵਲੋਂ ਦੁੱਧ ਪਿਲਾਉਣ ਦੀ ਸਹੀ ਢੰਗ ਬਾਰੇ ਜਾਣਕਾਰੀ ਵੀ ਦਿੱਤੀ ਗਈ।ਬੱਚਿਆਂ ਦੇ ਮਾਹਿਰ ਡਾ: ਅਸੀਸ਼ ਬਜਾਜ ਨੇ ਪਾਵਰ ਪ੍ਰੈਸ਼ਜੈਂਟੇਸ਼ਨ ਰਾਹੀਂ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਜਗਤਾਰ ਸਿੰੰਘ ਜਿਲਾ ਮਾਸ ਮੀਡੀਆ ਅਫਸਰ ਵਲੋਂ ਸੈਮੀਨਰ ਵਿੱਚ ਭਾਗ ਲੈਣ ਵਾਲਿਆਂ ਦਾ ਧੰਨਵਾਦ ਕੀਤਾ ਗਿਆ ਅਤੇ ਇਹ ਅਪੀਲ ਕੀਤੀ ਕਿ ਇਸ ਸੁਨੇਹੇ ਨੂੰ ਵੱਧ ਵੱਧ ਲੋਕਾਂ ਤੱਕ ਪਹੁੰਚਾਇਆ ਜਾਵੇ। ਏ.ਐਨ.ਐਮ ਅਤੇ ਆਸ਼ਾ ਵਰਕਰਾਂ ਰਾਹੀਂ ਗਰਭਵਤੀ ਅਤੇ ਦੁੱਧ ਪਿਲਾਉਦੀਆਂ ਮਾਂਵਾ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ । ਇਸ ਸੈਮੀਨਰ ਦੀ ਸਫਲਤਾ ਵਿੱਚ ਡਿਪਟੀ ਐਮ.ਈ.ਆਈ.ਓ ਵਿਨੋਦ ਕੁਮਾਰ, ਕੁਲਵੰਤ ਸਿੰਘ, ਕੇਵਲ ਕਿ੍ਰਸ਼ਨ ਅਤੇ ਜਗਦੀਸ਼ ਕੁਮਾਰ ਨੇ ਸਹਿਯੋਗ ਕੀਤਾ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media