ਅੰਮ੍ਰਿਤਸਰ, 5 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵੱਲੋਂ ਰੱਖੜੀ ਅਤੇ ਹਿਰੋਸ਼ੀਮਾ ਦਿਵਸ ਦਾ ਅਯੋਜਨ ਕੀਤਾ ਗਿਆ।ਸਕੂਲ ਦੇ ਵਿਦਿਆਰਥੀਆਂ ਨੇ ਰੱਖੜੀ ਦੇ ਤਿਉਹਾਰ ਦੀ ਮਹੱਤਤਾ ਬਾਰੇ ਦੱਸਿਆ।ਇਸੇ ਦਿਨ ਬੱਚਿਆਂ ਨੇ ਖੁਸ਼ੀ ਦੇ ਗੀਤ ਗਾਏ ਤੇ ਉਨ੍ਹਾਂ ਨੇ ਨਾਟਕ ਤੇ ਕਵਿਤਾ ਪੇਸ਼ ਕਰਦੇ ਹੋਏ ਸਾਰੇ ਪਰਿਵਾਰਾਂ ਦੇ ਜੀਵਨ ਵਿੱਚ ਸੁੱਖ, ਖੁਸ਼ੀ ਤੇ ਖੁਸ਼ਹਾਲੀ ਲਈ ਅਰਦਾਸ ਕੀਤੀ।ਇਸ ਦਿਵਸ `ਤੇ ਜਮਾਤਾਂ ਵਿੱਚ ਰੱਖੜੀ ਤੇ ਕਾਰਡ ਬਣਾਉਣ ਦੇ ਮੁਕਾਬਲੇ ਕਰਵਾਏ ਗਏ।ਵਿਦਿਆਰਥੀਆਂ ਨੇ ਜਾਪਾਨ ਦੇ ਹਿਰੋਸ਼ੀਮਾ ਸ਼ਹਿਰ ਵਿੱਚ ਹੋਏ 6 ਅਗਸਤ 1945 ਈ. ਨੂੰ ਪਰਮਾਣੂ ਬੰਬ ਧਮਾਕੇ ਨੂੰ ਯਾਦ ਕਰਦੇ ਹੋਏ ਮਾਰੇ ਗਏ ਲੋਕਾਂ ਨੁੰ ਸ਼ਰਧਾਂਜਲੀ ਦਿੱਤੀ।ਉਨ੍ਹਾਂ ਨੇ ਸੰਸਾਰ ਨੂੰ ਜੰਗ ਤੇ ਨਿਊਕਲਿਅਰ ਮੁਕਤ ਬਣਾਉਣ ਦੀ ਸਹੁੰ ਚੁੱਕੀ ਤੇ ਭਵਿੱਖ ਵਿੱਚ `ਹਿਰੋਸ਼ੀਮਾ ਹੋਰ ਨਹੀਂ` ਦਾ ਨਾਅਰਾ ਲਗਾਇਆ।
ਪੰਜਾਬ ਜ਼ੋਨ-ਏ ਦੇ ਖੇਤਰੀ ਨਿਰਦੇਸ਼ਕ ਡਾ. (ਸ਼੍ਰੀਮਤੀ) ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵੀ ਕਾਲਜ ਨੇ ਰੱਖੜੀ ਦੇ ਤਿਉਹਾਰ `ਤੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ।ਸਕੂਲ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਤਿਉਹਾਰ ਨੂੰ ਸੱਚੇ ਦਿਲੋਂ ਮਨਾਉਣ ਦਾ ਸੁਝਾਅ ਦਿੱਤਾ।ਉਨ੍ਹਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਵਿਸ਼ਵ ਸ਼ਾਂਤੀ ਅਤੇ ਭਾਈਚਾਰੇ ਦੀ ਸਾਂਝ ਨੂੰ ਕਾਇਮ ਰੱਖਣ ਲਈ ਤਨਸ਼ਮਨ ਨਾਲ ਹਰ ਸੰਭਵ ਕੋਸ਼ਸ਼ ਕਰਨੀ ਚਾਹੀਦੀ ਹੈ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media