ਅੰਮਿ੍ਤਸਰ, 5 ਅਗਸਤ (ਪੰਜਾਬ ਪੋਸਟ- ਮਨਜੀਤ ਸਿੰਘ) – ਹਰਪ੍ਰੀਤ ਸਿੰਘ ਸਿੱਧੂ ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ ਐਸ.ਟੀ.ਐਫ ਪੰਜਾਬ-ਕਮਬਾਰਡਰ ਅਤੇ ਆਰ.ਕੇ ਜੈਸਵਾਲ ਇੰਸਪੈਕਟਰ ਜਨਰਲ ਪੁਲਿਸ ਐਸ.ਟੀ.ਐਫ ਬਾਰਡਰ ਜੋਨ, ਵੱਲੋਂ ਨਸ਼ਿਆਂ ਖਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਰਛਪਾਲ ਸਿੰਘ ਸਹਾਇਕ ਇੰਸਪੈਕਟਰ ਜਨਰਲ ਪੁਲਿਸ, ਬਾਰਡਰ ਰੇਂਜ ਅੰਮਿ੍ਰਤਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦਵਿੰਦਰ ਸਿੰਘ ਡੀ.ਐਸ.ਪੀ ਐਸ.ਟੀ.ਐਫ ਓਪਰੇਸ਼ਨਲ ਇੰਸਪੈਕਟਰ ਸੁਖਵਿੰਦਰ ਸਿੰਘ ਰੰਧਾਵਾ ਐਸ.ਟੀ.ਐਫ ਨੂੰ ਇੱਕ ਓਪਰੇਸ਼ਨ ਦੌਰਾਨ 3 ਇੰਟਰਨੈਸ਼ਨਲ ਸਮੱਗਲਰਾਂ ਪਾਸੋ 5 ਕਿਲੋ 530 ਗ੍ਰਾਮ ਹੈਰੋਇੰਨ ਸਮੇਤ 1 ਪਿਸਟਲ 9 ਐਮ.ਐਮ, 3 ਮੈਗਜੀਨ ਪਿਸਟਲ ਅਤੇ 56 ਰੌਂਦ 9 ਐਮ.ਐਮ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਮਿਲੀ ਹੈ।
ਸ੍ਰੀ ਰਛਪਾਲ ਸਿੰਘ ਸਹਾਇਕ ਇੰਸਪੈਕਟਰ ਜਨਰਲ ਪੁਲਿਸ ਬਾਰਡਰ ਰੇਂਜ ਅੰਮਿ੍ਰਤਸਰ ਨੇ ਦੱਸਿਆ ਕਿ ਮਿਤੀ ਮਿਤੀ 4 ਅਗਸਤ 2017 ਨੂੰ ਉਹਨਾਂ ਦੀ ਸੁਪਰਵਿਜਨ ਹੇਠ ਓਪਰੇਸ਼ਨ ਇੰਸਪੈਕਟਰ ਸੁਖਵਿੰਦਰ ਸਿੰਘ ਰੰਧਾਵਾ ਸਮੇਤ ਕਰਮਚਾਰੀ ਜਦ ਨਿਊ ਅੰਮਿ੍ਰਤਸਰ ਮੌਜੂਦ ਸੀ ਤਾਂ ਮੁਖਬਰੀ ਮਿਲੀ ਕਿ ਬਲਵਿੰਦਰ ਸਿੰਘ ਉਰਫ ਕੁੱਕੂ ਪੁਤਰ ਗੁਰਦੇਵ ਸਿੰਘ ਵਾਸੀ ਭੂਰਾ ਕੋਨਾ ਥਾਣਾ ਖੇਮਕਰਨ, ਗੁਰਪਵਿੱਤਰ ਸਿੰਘ ਉਰਫ ਸਾਈ ਪੁਤਰ ਬਲਵਿੰਦਰ ਸਿੰਘ ਵਾਸੀ ਲੱਖਣਾ ਥਾਣਾ ਵਲਟੋਹਾ, ਮੇਜਰ ਸਿੰੰਘ ਪੁਤਰ ਪੁੱਤਰ ਸੁਖਦੇਵ ਸਿੰਘ ਜੱਟ ਵਾਸੀ ਮਮਦੋਟ, ਬੋਹੜ ਸਿੰਘ ਪੁਤਰ ਗੁਰਬਖਸ ਸਿੰਘ ਵਾਸੀ ਮਮਦੋਟ, ਸ਼ਿਦਰ ਸਿੰਘ ਵਾਸੀ ਤਰਨ ਤਾਰਨ, ਜਿੰਨਾ ਦੇ ਪਾਕਿਸ਼ਾਨ ਵਿੱਚ ਬੈਅੇ ਸਮੱਗਲਰਾਂ ਨਾਲ ਸਧੰਬ ਹਨ ਜੋ ਪਾਕਿਸਤਾਨ ਤੋਂ ਹੈਰੋਇਨ ਅਤੇ ਅਸਲਾ ਦੀ ਸਮੱਗਲਿੰਗ ਕਰਵਾ ਕਿ ਪੰਜਾਬ ਅਤੇ ਹੋਰ ਰਾਜਾਂ ਵਿੱਚ ਸਪਲਾਈ ਕਰਦੇ ਹਨ ਜੋ ਹੁਣ ਇਹ ਕਾਰ ਭਿਖੀਵਿੰਡ ਸਾਈਡ ਵੱਲ ਸਵਿਫਟ ਕਾਰ ਨੰਬਰ ਪੀ.ਬੀ-18 ਐਮ 0036 ਤੇ ਅੰਮ੍ਰਿਤਸਰ ਨੂੰ ਆ ਰਹੇ ਸਨ, ਨੂੰ ਕਾਬੂ ਆ ਸਕਦੇ ਸਨ ।ਜਿਸ `ਤੇ ਓਪਰੇਸ਼ਨ ਇੰਸਪੈਕਟਰ ਸੁਖਵਿੰਦਰ ਸਿੰਘ ਰੰਧਾਵਾ ਨੇ ਸਮੇਤ ਟਂਮ ਬੋਹੜੁ ਪੁੱਲ ਪਰ ਨਾਕਾਬੰਦੀ ਕਰਕੇ ਭਿੰਖੀਵਿੰਡ ਸਾਈਡ ਵਲੋ ਆਉਦੀ ਨੰਬਰੀ ਕਾਰ ਨੂੰ ਰੋਕ ਕੇ ਚੈਕ ਕੀਤਾ, ਕਾਰ ਚਾਲਕ ਬਲਵਿੰਦਰ ਸਿੰਘ ਉਕਤ ਤਸਦੀਕ ਹੋਇਆ ਮੌਕਾ ਤੇ ਸ੍ਰੀ ਦਵਿੰਦਰ ਸਿੰਘ ਡੀ.ਐਸ.ਪੀ. ਐਸ.ਟੀ.ਐਫ ਦੀ ਮੌਜੂਦਗੀ ਵਿੱਚ ਤਲਾਸੀ ਕਰਨ `ਤੇ ਇਕ ਕਿਲੋਗ੍ਰਾਮ ਹੈਰੋਇੰਨ ਬਰਾਮਦ ਹੋਈ। ਦੌਰਾਨੇ ਪੁੱਛਗਿੱਛ ਦਸ਼ੀ ਬਲਵਿੰਦਸ ਸਿੰਘ ਦੇ ਦੱਸੇ ਹੋਏ ਟਿਕਾਣੇ ਤੇ ਰੇਡ ਕਰਨ ਤੇ ਮੇਜਰ ਸਿੰਘ ਪੁਤਰ ਸੁਖਵੇਦ ਸਿੰਘ ਵਾਸੀ ਮਮਦੋਟ ਅਤੇ ਬੋਹੜ ਸਿੰਘ ਪੁੱਤਰ ਗੁਰਬਖਸ ਸਿੰਘ ਵਾਸੀ ਮਮਦੋਟ ਨੂੰ ਗਿ੍ਰਫਤਾਰ ਕੀਤਾ ਗਿਆ। ਜਿੰਨਾਂ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਫਿਰੋਜਪੁਰ ਸੈਕਟਰ ਪੋਸਟ ਲੱਖਾ ਸਿੰਘ ਵਾਲਾ, ਗੇਟ ਨੰਬਰ 205 ਕੰਡਿਆਲੀ ਤਾਰ ਤੋਂ ਪਾਰ ਉਹਨਾਂ ਦੀ ਜਮੀਨ ਹੈ ਦੋਨੋ ਖੇਤੀ ਦੇ ਬਹਾਨੇ ਟਰੈਕਟਰ ਲਿਜਾਂਦੇ ਸੀ। ਪਾਕਿਸਤਾਨ ਸਮੱਗਲਰਾਂ ਵੱਲੋ ਉਹਨਾਂ ਦੇ ਨਾਲ ਰਾਬਤਾ ਕਰਕੇ ਦੱਸੀ ਹੋਈ ਜਗਾ `ਤੇ ਹੌਰੋਇੰਨ ਰੱਖ ਦਿੰਦੇ ਸੀ।ਦੋਨਾਂ ਵਿੱਚੋ ਇੱਕ ਜਾਣਾ ਨਿਗਰਾਨੀ ਰੱਖਦਾ ਸੀ ਤੇ ਦੂਸਰਾ ਟ੍ਰੈਕਟਰ ਵਿੱਚ ਛੁੱਪਾ ਲੈਦਾ ਸੀ ਦੇਸ਼ੀਆਂ ਨੇ ਮੰਨਿਆ ਕਿ ਹੁਣ ਵੀ ਕੁੱਝ ਹੈਰੋਇੰਨ ਦੇ ਪੈਕਟ ਅਤੇ ਹੋਰ ਸਮਾਨ ਬਾਰਡਰ `ਤੇ ਉਹਨਾਂ ਦੀ ਜਮੀਨ ਵਿੱਚ ਪਿਆ ਹੈ ।
ਰਛਪਾਲ ਸਿੰਘ ਸਹਾਇਕ ਇੰਸਪੈਕਟਰ ਜਨਰਲ ਪੁਲਿਸ ਬਾਰਡਰ ਰੇਂਜ ਐਸ.ਟੀ.ਐਫ ਨੇ ਦੱਸਿਆ ਕਿ ਇਸ ਮਾਮਲੇ ਬਾਰੇ ਬੀ.ਐਸ.ਐਫ ਦੂਜੀ ਬਟਾਲੀਅਨ ਹੈਡਕੁਆਟਰ ਲੱਖਾ ਸਿੰਘ ਵਾਲਾ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ। ਜਿਸ `ਤੇ ਟੈਂਟ ਪੋਸਟ ਗੇਟ ਨੰਬਰ 205 ਕੰਡਿਆਲੀ ਤਾਰ ਤੋਂ ਪਾਰ ਦਸ਼ੀਆਂ ਵਲੋਂ ਦੱਸੀ ਜਗਾ `ਤੇ ਬੀ.ਐਸ.ਐਫ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਦੋਨਾਂ ਦੋਸ਼ੀਆਂ ਬੋਹੜ ਸਿੰਘ ਅਤੇ ਮੇਜਰ ਸਿੰਘ ਨੇ ਆਪਣੇ ਦੱਸੇ ਟਿਕਾਣੇ `ਤੇ ਰੱਖੀ ਹੋਈ 5 ਕਿਲੋ 530 ਗ੍ਰਾਮ ਹੈਰੋਇਨ ਸਮੇਤ 1 ਪਿਸਟਲ 9 ਐਮ.ਐਮ, 3 ਮੈਗਜੀਨ ਪਿਸਟਲ ਅਤੇ 56 ਰੌਂਦ 9 ਐਮ.ਐਮ ਬ੍ਰਾਮਦ ਕਰਵਾਏ ਦੋਨਾਂ ਦੋਸ਼ੀਆਂ ਨੇ ਮੰਨਿਆ ਕਿ ਇਸ ਤੋ ਪਹਿਲਾ ਉਹਨਾਂ ਨੇ ਡੇੜ ਕਿਲੋ ਹੈਰੋਇੰਨ ਪਾਕਿਸਤਾਨ ਤੋ ਮੰਗਵਾਈ ਸੀ ਜੋ ਇਸੇ ਟਰੈਕਟਰ ਵਿੱਚ ਲੁਕਾ-ਛੁਪਾ ਕੇ ਲਿਆ ਕੇ ਅੱਗੇ ਸਪਲਾਈ ਕਰ ਦਿੱਤੀ ਸੀ ।ਬਾਕੀ ਦੋਸ਼ੀਆਂ ਗੁਰਪਵਿੱਤਰ ਸਿੰਘ ਅਤੇ ਜੁਰਜੰਟ ਸਿੰਘ ਬਾਰੇ ਤਫਤੀਸ਼ ਜਾਰੀ ਹੈ ਮੁਕੱਦਮਾ ਨੰਬਰ 16 ਮਿਤੀ 4 ਅਗਸਤ ਅਧੀਨ ਧਾਰਾ 21,25,29/61/85 ਐਨ.ਡੀ.ਪੀ.ਐਸ ਐਕਟ ਥਾਣਾ ਐਸ.ਐਸ.ਓ.ਸੀ ਅੰਮਿ੍ਰਤਸਰ ਦਰਜ ਰਜਿਸਟਰ ਕੀਤਾ ਗਿਆ ਹੈ ਜਿਸ ਦੀ ਤਫਤੀਸ਼ ਜਾਰੀ ਹੈ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media