ਅੰਮ੍ਰਿਤਸਰ, 5 ਅਗਸਤ (ਪੰਜਾਬ ਪੋਸਟ- ਮਨਜੀਤ ਸਿੰਘ) ਗ੍ਰਾਮ ਪੰਚਾਇਤ ਦੀਆਂ ਆਮ ਚੋਣਾਂ ਜੋ ਕਿ 6 ਅਗਸਤ ਨੂੰ ਪੈਣੀਆਂ ਹਨ, ਨੂੰ ਵੇਖਦੇ ਹੋਏ ਜਿਲਾ ਮੈਜਿਸਟਰੇਟ ਕਮਲਦੀਪ ਸਿੰਘ ਸੰਘਾ ਨੇ ਜ਼ਾਬਤਾ ਫ਼ੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਚੋਣਾਂ ਅਮਨਪੂਰਵਕ ਅਤੇ ਬਿਨਾਂ ਕਿਸੇ ਡਰ-ਭੈਅ, ਨਿਰਵਿਘਨ ਦੇ ਕਰਵਾਉਣ ਦੇ ਮਨੋਰਥ ਨਾਲ ਜਿਲਾ ਅੰਮਿ੍ਰਤਸਰ ਦੀ ਹਦੂਦ ਵਿੱਚ ਮਿਤੀ 6 ਅਗਸਤ ਵਾਲੇ ਦਿਨ ਡਰਾਈ ਡੇਅ ਦਾ ਐਲਾਨ ਕੀਤਾ ਹੈ। ਚੋਣਾਂ ਵਾਲੇ ਦਿਨ ਅੰਮਿ੍ਰਤਸਰ ਦੇ ਕਿਸੇ ਵੀ ਪਿੰਡ ਵਿੱਚ ਹੋਟਲ, ਦੁਕਾਨ, ਰੈਸਟੋਰੈਂਟ , ਬੀਅਰ ਬਾਰ ਜਾਂ ਹੋਰ ਕਿਸੇ ਜਨਤਕ ਥਾਵਾਂ ਆਦਿ ਸ਼ਰਾਬ ਜਾਂ ਨਸ਼ੀਲਿਆ ਪਦਾਰਥਾਂ ਦੀ ਵਿਕਰੀ ਕਰਨ ਜਾਂ ਸਟੋਰ ਕਰਨ ਦੀ ਸਖਤ ਮੁਕੰਮਲ ਮਨਾਹੀ ਕੀਤੀ ਜਾਂਦੀ ਹੈ।ਮਨਾਹੀੇ ਦਾ ਹੁਕਮ 6 ਅਗਸਤ 2017 ਤੱਕ ਲਾਗੂ ਰਹੇਗਾ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media