ਬਠਿੰਡਾ, 6 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ
ਐਚ.ਡੀ.ਐਫ.ਸੀ ਬੈਂਕ ਦੇ ਸਹਿਯੋਗ ਨਾਲ `ਗੌ-ਗਰੀਨ` ਦਿਹਾੜਾ ਮਨਾਇਆ ਗਿਆ, ਜਿਸ ਦੌਰਾਨ 40 ਦੇ ਕਰੀਬ `ਅਸ਼ੋਕਾ` ਦੇ ਬੂਟੇ ਲਗਾਏ ਗਏ।ਪਿ੍ਰੰਸੀਪਲ ਪ੍ਰੇਮ ਕੁਮਾਰ ਮਿਤੱਲ ਨੇ ਕਿਹਾ ਕਿ ਵਿਭਾਗੀ ਹਦਾਇਤਾਂ ਅਧੀਨ ਸਕੂਲ ਵਿਚ ਵਡੀ ਗਿਣਤੀ ਵਿਚ ਬੂਟੇ ਲਗਾਏ ਜਾ ਰਹੇ ਹਨ ਅਤੇ ਇਸੇ ਕੜੀ ਵਿੱਚ ਲੈਕਰਾਰ ਪੁਸ਼ਪੇਸ਼ ਕੁਮਾਰ ਨੇ ਐਚ.ਡੀ.ਐਫ.ਸੀ ਬੈਂਕ ਤੋਂ ਸਕੂਲ ਨੂੰ 40 ਦੇ ਕਰੀਬ `ਅਸ਼ੌਕਾ` ਦੇ ਬੂਟੇ ਸਪਾਂਸਰ ਕਰਵਾ ਕੇ ਦਿੱਤੇ।ਐਚ.ਡੀ.ਐਫ.ਸੀ ਬੈਂਕ, ਸੰਗਰੂਰ ਤੋ ਵਿਸ਼ੇਸ਼ ਤੌਰ ਤੇ ਇਸ ਸਮਾਗਮ ਵਿੱਚ ਸਾਮਿਲ ਹੋਣ ਲਈ ਆਏ ਬੈਂਕ ਦੇ ਸਰਕਲ ਹੈਡ, ਕਮਲ ਕਿਸ਼ੌਰ ਬਾਂਸਲ, ਨੇ ਸਕੂਲ ਦੀ ਕੌਮੀ ਸੇਵਾ ਯੋਜਨਾ ਦੇ ਵੰਲਟੀਅਰਜ ਨੂੰ ਰੁੱਖ ਲਗਾਉਣ ਅਤੇ ਉਨਾਂ ਦੀ ਸਾਂਭ ਸਭਾਂਲ ਦੀ ਪ੍ਰੇਰਣਾ ਦਿੱਤੀ।ਉਨਾਂ ਭਰੋਸਾ ਦਵਾਇਆ ਕਿ ਬੈਂਕ ਅਗੇ ਵੀ ਵਾਤਾਵਰਣ ਸੰਭਾਲ ਵਿਚ ਬਣਦਾ ਯੋਗਦਾਨ ਪਾਉਦਾ ਰਹੇਗਾ।ਪਿ੍ਰੰਸੀਪਲ ਪ੍ਰੇਮ ਕੁਮਾਰ ਮਿੱਤਲ ਨੇ ਕਿਹਾ ਕਿ ਸਕੂਲ ਦੀ ਦਿੱਖ ਨੂੰ ਹੋਰ ਵੀ ਸੁੰਦਰ ਬਣਾਉਣ ਲਈ ਜਿਲਾ ਪ੍ਰਸ਼ਾਸ਼ਨ ਦਾ ਸਹਿਯੋਗ ਲਿਆ ਜਾ ਰਿਹਾ ਹੈ।ਇਸ ਮੌਕੇ ਹੋਰਨਾ ਤੋਂ ਇਲਾਵਾ, ਪੁਸ਼ਪੇਸ਼ ਕੁਮਾਰ, ਜਸਵੀਰ ਸਿੰਘ, ਕੁਲਵੰਤ ਸਿੰਘ, ਪਵਿਤਰ ਸਿੰਘ, ਨਰਭਿੰਦਰ ਸਿੰਘ, ਜਵਾਹਰ ਸਿੰਘ ਅਤੇ ਰਮੇਸ਼ ਚੰਦਰ ਹਾਜਰ ਸਨ।
Check Also
ਬੈਂਕ ਆਫ਼ ਇੰਡੀਆ ਨੇ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 12 ਵਾਟਰ ਕੂਲਰ ਕੀਤੇ ਭੇਟ
ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ …
Punjab Post Daily Online Newspaper & Print Media