Sunday, March 8, 2026

ਸਰਕਾਰ ਦੀ ਆਪਾ ਵਿਰੋਧੀ ਸੋਚ ਪੰਜਾਬ ਦੇ ਲੋਕਾਂ ਨਾਲ ਵੱਡਾ ਧੋਖਾ – ਪ੍ਰੋ. ਬਲਜਿੰਦਰ ਕੌਰ

ਬਠਿੰਡਾ, 6 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬ ਸਰਕਾਰ ਵਿੱਚ ਕੁੱਝ ਵੀ ਠੀਕ ਨਹੀਂ ਚੱਲ ਰਿਹਾ ਤੇ pro-baljinder-kਨਾ ਹੀ ਸਾਰੀ ਕੈਬਨਿਟ ਕਿਸੇ ਫੈਸਲੇ ਤੇ ਇਕਮੱਤ ਹੈ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਹਲਕਾ ਤਲਵੰਡੀ ਸਾਬੋ ਦੇ ਵਿਧਾਇਕ, ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਪੰਜਾਬ ਦੇ ਪ੍ਰਧਾਨ ਪ੍ਰੋਫੈਸਰ ਬਲਜਿੰਦਰ ਕੌਰ ਨੇ ਕਿਹਾ ਕੇ ਇਕ ਪਾਸੇ ਪੰਜਾਬ ਦੇ ਸਥਾਨਕ ਸਰਕਾਰਾਂ ਦੇ ਮੰਤਰੀ ਸਰਦਾਰ ਨਵਜੋਤ ਸਿੰਘ ਸਿੱਧੂ  ਕੇਬਲ ਮਾਫੀਆ ਦੇ ਖਿਲਾਫ਼ ਕਾਰਵਾਈ ਕਰਨਾ ਚਾਹੁੰਦੇ ਹਨ, ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਸਰਦਾਰ ਅਮਰਿੰਦਰ ਸਿੰਘ ਇਹ ਕਾਰਵਾਈ ਹੋਣ ਨਹੀਂ ਦੇਣਾ ਚਾਹੁੰਦੇ।ਇਹ ਆਪਾ ਵਿਰੋਧੀ ਸੋਚ ਪੰਜਾਬ ਦੇ ਲੋਕਾਂ ਨਾਲ ਵੱਡਾ ਧੋਖਾ ਹੈ।ਪ੍ਰੋਫੈਸਰ ਬਲਜਿੰਦਰ ਕੌਰ ਨੇ ਕਿਹਾ ਕਿ ਸਰਕਾਰ ਬਨਣ ਤੋਂ ਪਹਿਲਾਂ ਕੈਪਟਨ ਸਾਹਿਬ ਨੇ ਪਿੰਡ ਗਿੱਲ ਪੱਤੀ ਵਿਖੇ ਰੈਲੀ ਦੌਰਾਨ ਗੁਟਕਾ ਸਾਹਿਬ ਉਪਰ ਹੱਥ ਰੱਖ ਕੇ ਸੌਹ ਖਾਦੀ ਸੀ ਕਿ ਸਰਕਾਰ ਬਨਣ ਸਾਰ ਪੰਜਾਬ ਵਿਚੋਂ ਕੇਬਲ ਮਾਫੀਆ, ਨਸ਼ਾ ਮਾਫੀਆ, ਰੇਤ ਮਾਫੀਆ, ਬਜ਼ਰੀ ਮਾਫੀਆ ਅਤੇ  ਸ਼ਰਾਬ ਮਾਫੀਆ ਚਾਰ ਹਫਤਿਆਂ ‘ਚ ਖ਼ਤਮ ਕਰ ਦਿੱਤਾ ਜਾਵੇਗਾ।
ਪੰਜਾਬ ਦੇ ਲੋਕਾਂ ਨੇ ਕੈਪਟਨ ਸਾਹਿਬ ਦੇ ਝਾਂਸੇ ‘ਚ ਆ ਕੇ ਕਾਂਗਰਸ ਦੀ ਸਰਕਾਰ ਬਣਾ ਦਿੱਤੀ, ਪਰ ਹੁਣ ਹੋ ਇਸ ਤੋਂ ਬਿਲਕੁਲ ਉਲਟ ਰਿਹਾ ਹੈ।ਅੱਜ ਵੀ ਪੰਜਾਬ `ਚ ਮਾਫੀਆ ਰਾਜ ਚਲ ਰਿਹਾ ਹੈ।ਸਿਰਫ ਚੇਹਰੇ ਬਦਲੇ ਹਨ।ਸਭ ਤੋਂ ਪਹਿਲਾਂ ਤਾਂ ਕੈਪਟਨ ਸਾਹਿਬ ਦੇ ਗੁਟਕਾ ਸਾਹਿਬ ਦੀ ਝੂਠੀ ਸੌਂਹ ਖਾਕੇ ਜੋ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਹੈ, ਉਸ ਦਾ ਕੇਸ ਦਰਜ ਹੋਣਾ ਚਾਹੀਦਾ ਹੈ।ਜੋ ਮਾਫੀਆ ਸਰਗਨਾ ਸਰਕਾਰੀ ਖਜ਼ਾਨੇ ਨੂੰ ਚੁਣਾ ਲਾ ਰਹੇ ਹਨ ਉਹਨਾਂ ਨੂੰ ਜੇਲਾਂ ਵਿੱਚ ਬੰਦ ਕਰਨਾ ਚਾਹੀਦਾ ਹੈ।ਪ੍ਰੋਫੈਸਰ ਕੌਰ ਨੇ ਅੱਗੇ ਕਿਹਾ ਕਿ ਹੁਣ ਪੰਜਾਬ ਦੇ ਲੋਕ ਸਭ ਸਮਝ ਚੁਕੇ ਹਨ ਕੇ ਬਾਦਲ ਸਰਕਾਰ ਦੇ ਹੁੰਦਿਆਂ ਜੋ ਕੇਬਲ ਮਾਫੀਆ ਤੇ ਹੋਰ ਕਈ ਹੋਰ ਤਰਾਂ ਦੇ ਮਾਫੀਆ ਨੇ ਜੋ ਘਪਲੇ ਕੀਤੇ ਹਨ।ਜਿਹਨਾਂ ਵਿੱਚ ਬਾਦਲ ਪਰਿਵਾਰ ਦਾ ਜਾਂ ਉਨਾਂ ਦੇ ਨਜ਼ਦੀਕੀਆਂ ਦਾ ਨਾਮ ਆਉਂਦਾ ਹੈ, ਕੈਪਟਨ ਸਾਹਿਬ ਇਸ ਕਰਕੇ ਕਾਰਵਾਈ ਨਹੀਂ ਹੋਣ ਦੇਣਾ ਚਾਹੁੰਦੇ ਕਿਉਂਕਿ ਬਾਦਲ ਸਾਹਿਬ ਨੇ ਵੀ ਕੈਪਟਨ ਸਾਹਿਬ ਨੂੰ ਲੁਧਿਆਣਾ ਦੇ ਬਹੁ-ਚਰਚਿਤ ਸਿਟੀ ਸੈਂਟਰ ਘੋਟਾਲੇ ‘ਚ ਕਲੀਨ ਚਿੱਟ ਦਿੱਤੀ ਸੀ।ਇਸ ਤੋਂ ਪਤਾ ਲਗਦਾ ਹੈ ਕੇ ਅਕਾਲੀ ਤੇ ਕਾਂਗਰਸੀ ਮਿਲੇ ਹੋਏ ਹਨ।ਇਹਨਾਂ ਤੋਂ ਪੰਜਾਬ ਦੇ ਭਲੇ ਦੀ ਆਸ ਨਹੀਂ ਰੱਖੀ ਜਾ ਸਕਦੀ।ਉਨਾਂ ਨੇ ਮੰਗ ਕੀਤੀ ਕੇ ਕੇਬਲ ਘੋਟਾਲੇ ਚ ਜਿਸ ਕਿਸੇ ਨੇ ਵੀ ਸਰਕਾਰੀ ਖਜਾਨੇ ਨੂੰ ਗਲਤ ਢੰਗ ਨਾਲ ਨੁਕਸਾਨ ਪਹੁੰਚਾਇਆ ਹੈ।ਉਸ ਨੂੰ ਫੜ ਕੇ ਇੱਕ ਹਫਤੇ ਅੰਦਰ ਜੇਲ ਵਿੱਚ ਸੁੱਟਿਆ ਜਾਵੇ ਨਹੀਂ ਤਾਂ ਪੰਜਾਬ ਦੀ ਸਰਕਾਰ ਨੇ ਕੇਬਲ ਮਾਫੀਆ ਖਿਲਾਫ ਪੰਜਾਬ ਕੈਬਨਿਟ ਵਿੱਚ ਜੋ ਮਤਾ ਪਾਇਆ ਉਹ ਸਿਰਫ਼ ਪੰਜਾਬ ਦੇ ਲੋਕਾਂ ਦੀਆਂ ਅੱਖਾਂ ਵਿਚ ਘਟਾ ਪਾਉਣ ਤੋਂ ਵੱਧ ਹੋਰ ਕੁਝ ਨਹੀਂ ਹੋਵੇਗਾ।ਕੈਪਟਨ ਸਾਹਿਬ ਦੀ ਸਰਕਾਰ ਬਣੀ ਨੂੰ ਚਾਰ ਮਹੀਨੇ ਤੋਂ ਵੀ ਉਪਰ ਸਮਾਂ ਹੋ ਗਿਆ।ਅੱਜ ਤੱਕ ਨਾ ਤਾਂ ਕੋਈ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਾ ਕੋਈ ਵੱਡਾ ਦੋਸ਼ੀ ਫੜਿਆ ਗਿਆ।ਸਗੋਂ ਨਸ਼ਾ ਖਾਣ ਵਾਲੇ ਤੇ ਪਰਚੇ ਪਾ ਕੇ ਆਪਣੀ ਪਿੱਠ ਥਪਥਪਾ ਰਹੀ ਹੈ। ਹੁਣ ਤਾਂ ਕਾਂਗਰਸ ਦੇ ਐਮ.ਐਲ.ਏ ਵੀ ਕਹਿ ਰਹੇ ਨੇ ਕਿ ਨਸ਼ਾ ਬੰਦ ਤਾਂ ਨਹੀਂ ਹੋਇਆ ਹਾਂ ਮਹਿੰਗਾ ਜਰੂਰ ਹੋਗਿਆ। ਅੰਤ ‘ਚ ਪ੍ਰੋਫੈਸਰ ਕੌਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਦਾ ਫਿਕਰ ਹੈ ਤੇ ਅਸੀਂ ਸਰਕਾਰ ਨੂੰ ਆਪਣੀ ਜਿੰਮੇਦਾਰੀ ਤੋਂ ਮੁਨਕਰ ਨਹੀਂ ਹੋਣ ਦਿਆਂਗੇ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply