ਅੰਮਿ੍ਤਸਰ, 6 ਅਗਸਤ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਸਥਾਨਕ ਵਿਰਸਾ ਵਿਹਾਰ ਅਤੇ ਪੰਜਾਬ ਸੰਗੀਤ ਨਾਟਕ ਅਕਾਦਮੀ ਵੱਲੋਂ ਸ਼ੋ੍ਮਣੀ
ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਦੋ ਰੋਜ਼ਾ ਨਾਟਕ ਮੇਲੇ ਦੇ ਦੂਜੇ ਤੇ ਆਖਰੀ ਦਿਨ ਮੁੰਬਈ ਦੇ ਪ੍ਰਸਿੱਧ ਅਭਿਨੇਤਾ ਮਨੋਜ ਮਿਸ਼ਰਾ ਦਾ ਲਿਖਿਆ ਅਤੇ ਨਿਰਦੇਸ਼ਤ ਕੀਤਾ ਹਿੰਦੀ ਨਾਟਕ ‘ਅਭਿਨਆ ਸੇ ਸਤਿਆ ਤੱਕ’ ਦਾ ਮੰਚਣ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿੱਚ ਕੀਤਾ ਗਿਆ।ਅਭਿਨਆ ਤੇ ਸਤਿਆ ਤੱਕ ਨਾਟਕ ਹੁਣ ਜੋ ਨਵਾਂ ਹੋ ਜਾਵੇ ਉਹ ਅਦਾਕਾਰੀ ਹੈ ਅਤੇ ਸੱਚ ਹਮੇਸ਼ਾ ਨਵਾਂ ਹੀ ਰਹਿੰਦਾ ਹੈ।ਅਦਾਕਾਰੀ ਇਸ ਤਰਾਂ ਕਰੋਂ ਜਿਵੇਂ ਕਿ ਜੀਵਨ ਅਤੇ ਜੀਵਨ ਇਸ ਤਰਾਂ ਨਾਲ ਜੀਵੋਂ ਜਿਵੇਂ ਕਿ ਅਦਾਕਾਰੀ। ਸੱਚ ਦਾ ਅਹਿਸਾਸ ਹੋਣ ਤੇ ਹੀ ਅਦਾਕਾਰ ਇਸ ਨੂੰ ਜਿਊਂਦਾ ਹੈ।ਅਭਿਨਅ ਸੇ ਸਤਿਆ ਤੱਕ ਨਾਟਕ ਵਿੱਚ ਜਿਵੇਂ ਕਿ ਰੋਮੀਓ ਜੂਲੀਅਟ, ਅੰਧਾ ਯੁੱਗ, ਆਸ਼ਾੜ ਕਾ ਏਕ ਦਿਨ, ਇਡੀਪਸ, ਬਿੱਛੂ, ਮਿੱਟੀ ਕੀ ਗਾੜੀ, ਵਰਗੇ ਨਾਟਕਾਂ ਨੂੰ ਜਿੳੂਂਦਾ ਹੈ।ਇਸ ਨਾਟਕ ਵਿੱਚ ਨਾਟਕ ਦੇ ਨਾਲ ਨਾਲ ਸੂਫ਼ੀ ਰੰਗਤ ਦਾ ਵੀ ਝਲਕ ਦਿਖਾਈ ਗਈ।ਇਸ ਮੌਕੇ ਕੇਵਲ ਧਾਲੀਵਾਲ, ਜਗਦੀਸ਼ ਸਚਦੇਵਾ, ਜਸਵੰਤ ਸਿੰਘ ਜੱਸ, ਗੁਰਤੇਜ ਮਾਨ, ਪਵੇਲ ਸੰਧੂ, ਟੀ.ਐਸ ਰਾਜਾ ਆਦਿ ਮੌਜੂਦ ਸਨ।
Check Also
ਭਗਵੰਤ ਮਾਨ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਬਿਹਤਰ ਸਵੱਛਤਾ ਸੇਵਾਵਾਂ ਯਕੀਨੀ ਬਣਾਉਣ ਲਈ 60 ਐਮ.ਐਲ.ਡੀ ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਮਨਜ਼ੂਰੀ
ਚੰਡੀਗੜ੍ਹ, 6ਅਗਸਤ:(ਪੰਜਾਬ ਪੋਸਟ ਬਿਊਰੋ) – ਸਾਲਾਂ ਤੋਂ ਅੰਮ੍ਰਿਤਸਰ ਦਾ ਸੀਵਰੇਜ ਸਿਸਟਮ ਇਸ ਪਵਿੱਤਰ ਸ਼ਹਿਰ ਦੀਆਂ …
Punjab Post Daily Online Newspaper & Print Media