ਬਠਿੰਡਾ, 6 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਆਮ ਆਦਮੀ ਪਾਰਟੀ ਨੇ ਜਦੋਂ ਤੋਂ ਜਿਲਾ ਪ੍ਰਧਾਨ ਤੇ
ਸ਼ਹਿਰੀ ਪ੍ਰਧਾਨ ਲਗਾਉਣ ਉਪਰੰਤ ਜਿਲੇ ਦੇ ਵਰਕਰਾਂ ਵਿਚ ਅਥਾਹ ਜੋਸ਼ ਹੈ।ਇਸੇ ਲੜੀ ਤਹਿਤ ਬਠਿੰਡਾ ਜ਼ਿਲੇ ਦੇ ਪਿੰਡ ਜੀਦਾ ਵਿਖੇ ਇਕ ਵਿਸ਼ੇਸ਼ ਸਮਾਗਮ ਕਰਕੇ ਐਡਵੋਕੇਟ ਨਵਦੀਪ ਸਿੰਘ ਜੀਦਾ ਨੂੰ ਪਿੰਡ ਵਾਲਿਆਂ ਵਲੋਂ ਸਨਮਾਨਿਤ ਕੀਤਾ ਗਿਆ।ਇਸ ਮੌਕੇ ਪਿੰਡ ਦੇ ਜੁਝਾਰੂ ਵਰਕਰਾਂ ਨੇ ਕਿਹਾ ਕਿ ਨਵਦੀਪ ਜੀਦਾ ਜੋਕਿ ਇਸੇ ਪਿੰਡ ਦੇ ਜੰਮਪਲ ਹਨ, ਪਾਰਟੀ ਨੇ ਉਹਨਾਂ ਨੂੰ ਜਿਲਾ ਪ੍ਰਧਾਨ ਲਗਾਕੇ ਪਿੰਡ ਵਾਲਿਆਂ ਦਾ ਮਾਨ ਵਧਾਇਆ ਹੈ।ਸਾਰਾ ਪਿੰਡ ਮਾਣਮੱਤਾ ਮਹਿਸੂਸ ਕਰ ਰਿਹਾ ਹੈ ਅਤੇ ਅਸੀਂ ਪੂਰੀ ਤਰਾਂ ਨਵਦੀਪ ਸਿੰਘ ਜੀਦਾ ਦਾ ਸਾਥ ਦੇਵਾਂਗੇ।ਇਸ ਪ੍ਰੋਗਰਾਮ ਵਿਚ ਦਿੱਲੀ ਤੋਂ ਅਜੀਤ ਪਾਲ ਵਿਸ਼ੇਸ਼ ਤੌਰ ਤੇ ਪੁਜੇ। ਸਮਾਗਮ ਵਿਚ ਬੋਲਦਿਆਂ ਮਾਲਵਾ-1 ਦੇ ਪ੍ਰਧਾਨ ਅਨਿਲ ਠਾਕੁਰ, ਬਠਿੰਡਾ ਦੇ ਸ਼ਹਿਰੀ ਪ੍ਰਧਾਨ ਭੁਪਿੰਦਰ ਬਾਂਸਲ ਨੇ ਕਿਹਾ ਕੇ ਪਾਰਟੀ ਨੇ ਮੇਹਨਤ ਕਰਨ ਵਾਲੇ ਵੰਲਟੀਅਰਾ ਦੀ ਕਦਰ ਪਾਈ ਹੈ।ਇਸ ਦਾ ਫਾਇਦਾ ਪਾਰਟੀ ਨੂੰ ਅਉਣ ਵਾਲੀਆਂ ਲੋਕ ਸਭਾ ਚੋਣਾਂ ‘ਚ ਮਿਲੇਗਾ।ਨਵ-ਨਿਯੁੱਕਤ ਜਿਲਾ ਪ੍ਰਧਾਨ ਨਵਦੀਪ ਜੀਦਾ ਨੇ ਕਿਹਾ ਕੇ ਪਿੰਡ ਵਾਲਿਆਂ ਨੇ ਜੋ ਪਿਆਰ ਦਿੱਤਾ ਹੈ ਉਹ ਹਮੇਸ਼ਾ ਇਸ ਲਈ ਪਿੰਡ ਵਾਸੀਆਂ ਦੇ ਰਿਣੀ ਰਹਿਣਗੇ।ਪਾਰਟੀ ਨੇ ਜੋ ਜੁਮੇਦਾਰੀ ਉਨਾਂ ਨੂੰ ਦਿੱਤੀ ਹੈ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ।ਉਨਾਂ ਕਿਹਾ ਕੇ ਜਲਦੀ ਹੀ ਜਿਲੇ ਦੇ ਸਾਰੇ ਹਲਕਿਆਂ ਅਤੇ ਪਿੰਡ ਪੱਧਰ ਤੱਕ ਦਾ ਪਾਰਟੀ ਦਾ ਸੰਗਠਨ ਐਲਾਨ ਦਿੱਤਾ ਜਾਵੇਗਾ।ਜਿਸ ਵਿੱਚ ਗਰਾਊਂਡ ਲੈਵਲ `ਤੇ ਕੰਮ ਕਰਨ ਵਾਲੇ ਵਰਕਰਾਂ ਨੂੰ ਜਗਾ ਦਿਤੀ ਜਾਵੇਗੀ।ਇਸ ਮੌਕੇ ਵਡੀ ਗਿਣਤੀ ਵਿਚ ਵਰਕਰਾਂ ਤੋਂ ਇਲਾਵਾ ਸੋਸ਼ਲ ਮੀਡੀਆ ਇੰਚਾਰਜ ਸੁਖਬੀਰ ਬਰਾੜ, ਸਰਪੰਚ ਨਛੱਤਰ ਸਿੰਘ ਆਦਿ ਹਾਜਰ ਸਨ।।
Check Also
ਬੈਂਕ ਆਫ਼ ਇੰਡੀਆ ਨੇ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 12 ਵਾਟਰ ਕੂਲਰ ਕੀਤੇ ਭੇਟ
ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ …
Punjab Post Daily Online Newspaper & Print Media