Tuesday, March 10, 2026

ਥਰਮਲ ਵਰਕਰਾਂ ਵਲੋਂ ਡਿਪਟੀ ਸਪੀਕਰ ਭੱਟੀ ਨੂੰ ਸੌਂਪਿਆ ਮੰਗ ਪੱਤਰ ਦਿੱਤਾ

ਬਠਿੰਡਾ, 7 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਗੁਰੂ ਨਾਨਕ ਦੇਵ ਥਰਮਲ ਵਰਕਰਜ਼ ਯੂਨੀਅਨ ਇੰਟਕ PPN0708201718ਦਾ ਵਫ਼ਦ ਰੂਪ ਸਿੰਘ ਕਾਸਮ ਭੱਟੀ ਦੀ ਅਗਵਾਈ ’ਚ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਨੂੰ ਮਿਲਿਆ ਜਿਥੇ ਜਥੇਬੰਦੀ ਵਲੋਂ ਮੰਗ ਪੱਤਰ ਦੇਣ ਮੌਕੇ ਮੰਗ ਕੀਤੀ ਗਈ ਕਿ ਗੁਰੂ ਨਾਨਕ ਦੇਵ ਥਰਮਲ ਪਲਾਂਟ ਨੂੰ ਚੱਲਦਾ ਰੱਖਿਆ ਜਾਵੇ।ਇਸ ਮੌਕੇ ਡਿਪਟੀ ਸਪੀਕਰ ਭੱਟੀ ਨੇ ਉਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਗੁਰੂ ਨਾਨਕ ਦੇਵ ਥਰਮਲ ਪਲਾਂਟ ਨੂੰ ਕਿਸੇ ਵੀ ਹਾਲਤ ਵਿਚ ਬੰਦ ਨਹੀ ਹੋਣ ਦਿੱਤਾ ਜਾਵੇਗਾ।ਇਸ ਮੌਕੇ ਵਫ਼ਦ ’ਚ ਹਿੰਮਤ ਸਿੰਘ ਬੇਦੀ ਜਿਲਾ ਕਾਂਗਰਸ ਸਕੱਤਰ, ਗੁਰਜੰਟ ਸਿੰਘ ਬਰਾੜ, ਜਗਵੀਰ ਸਿੰਘ ਸਿੱਧੂ, ਸੁਖਜਿੰਦਰ ਸਿੰਘ ਦਿਉਣ, ਜਸਵੀਰ ਸਿੰਘ ਸਿਵੀਆਂ, ਸਰਬਜੀਤ ਸਿੰਘ ਢਿੱਲੋਂ, ਹਰਵਿੰਦਰ ਸਿੰਘ ਸਿੱਧੂ, ਰੇਵਾ ਦੱਤ ਅਤੇ ਦੇਵ ਰਾਜ ਆਦਿ ਹਾਜ਼ਰ ਸਨ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply