ਬਠਿੰਡਾ, 7 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਪੰਜਾਬ ਯੂਨੀਵਰਸਿਟੀ ਵੱਲੋਂ 15 ਮੈਂਬਰੀ ਕਮੇਟੀ ਦੀਆ ਸਿਫਾਰਸ਼ਾਂ ਨੂੰ ਮਨਜ਼ੂਰੀ ਦਿੱਤੇ ਜਾਣ ਤੋਂ ਬਾਅਦ ਰੀਪੀਅਰ ਵਾਲੇ ਵਿਦਿਆਰਥੀਆਂ ਵਿਚ ਖੁਸ਼ੀ ਦੀ ਲਹਿਰ ਹੈ।ਰੀਪੀਅਰ ਵਾਲੇ ਵਿਦਿਆਰਥੀ ਹੁਣ ਮਾਸਟਰਜ਼ ਵਿਚ ਦਾਖਲਾ ਲੈ ਸਕਦੇ ਹਨ।ਪੰਜਾਬ ਵਿਚਲੀਆਂ ਦੂਸਰੀਆਂ ਯੂਨੀਵਰਸਿਟੀਆਂ ਦੀਆਂ ਵਿਦਿਆਰਥੀ ਜੱਥੇਬੰਦੀਆਂ ਨੇ ਵੀ ਮੰਗ ਕੀਤੀ ਹੈ ਕਿ ਰੀਪੀਅਰ ਵਾਲੇ ਵਿਦਿਆਰਥੀਆਂ ਨੂੰ ਅਗਲੇ ਕੋਰਸਾਂ ਵਿਚ ਦਾਖਲੇ ਦਿੱਤੇ ਜਾਣ,ਤਾਂ ਜੋ ਵਿਦਿਆਰਥੀਆਂ ਦਾ ਸਾਲ ਖ਼ਰਾਬ ਨਾ ਹੋਵੇ।ਯੂਨੀਵਰਸਿਟੀ ਤੋਂ ਇਲਾਵਾ ਵਿਦਿਆਰਥੀਆਂ ਸੰਗਠਨਾਂ ਵੱਲੋਂ ਵੀ ਰੀਪੀਅਰ ਵਾਲੇ ਵਿਦਿਆਰਥੀਆਂ ਨੂੰ ਅਗਲੇ ਕੋਰਸਾਂ ਵਿਚ ਦਾਖਲੇ ਦਿੱਤੇ ਜਾਣ ਦੀ ਮੰਗ ਤੇਜ਼ ਹੁੰਦੀ ਜਾ ਰਹੀ ਹੈ।ਇਸ ਸੰਬੰਧੀ ਸੂਰਜ ਭਰਦਵਾਜ ਪ੍ਰਦੇਸ਼ ਸੰਗਠਨ ਮੰਤਰੀ ਪੰਜਾਬ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਰੀਪੀਅਰ ਵਾਲੇ ਵਿਦਿਆਰਥੀਆਂ ਦੇ ਸਾਲ ਨੂੰ ਬਰਬਾਦ ਹੋਣ ਤੋਂ ਬਚਾਉਦੇ ਹੋਏ ਉਨਾਂ ਨੂੰ ਅਗਲੇ ਕੋਰਸ ਵਿਚ ਦਾਖਲਾ ਲੈਣ ਦੀ ਮਨਜ਼ੂਰੀ ਦੇਵੇ । ਤਾਂ ਜੋ ਉਹ ਵਿਦਿਆਰਥੀ ਅੱਗੇ ਟੈਕਨੀਕਲ ਅਤੇ ਹਾਇਰ ਐਜ਼ੂਕੇਸ਼ਨ ਪ੍ਰਾਪਤ ਕਰ ਸਕਣ।
ਪੰਜਾਬ ਅਣਏਡਿਡ ਕਾਲਜ ਐਸੋਸ਼ੀਏਸ਼ਨ ਨੇ ਕਿਹਾ ਕਿ ਇਸ ਵਾਰ ਪੰਜਾਬ ਅਤੇ ਦੂਸਰੇ ਸੂਬਿਆਂ ਵਿਚ ਬਹੁਤ ਜਿਆਦਾ ਵਿਦਿਆਰਥੀਆਂ ਦੀ ਰੀਪੀਅਰ ਆਈ ਹੈ ਅਤੇ ਉਨਾਂ ਵਿਦਿਆਰਥੀਆਂ ਦਾ ਸਾਲ ਬਰਬਾਦ ਹੋ ਰਿਹਾ ਹੈ । ਬਹੁਤੇ ਸੂਬਿਆਂ ਵਿਚ ਰੀਵੈਲਯੂਏਸ਼ਨ ਦੇ ਨਤੀਜੇ ਵੀ ਲੇਟ ਆ ਰਹੇ ਹਨ ਅਤੇ ਕਈ ਰਾਜਾਂ ਵਿਚ ਤਾਂ ਰੀਪੀਅਰ ਦੀ ਪ੍ਰੀਖਿਆ ਵੀ ਬਹੁਤ ਲੇਟ ਹੋ ਰਹੀ ਹੈ ਜਿਸ ਕਾਰਨ ਵਿਦਿਆਰਥੀ ਬਹੁਤ ਪਰੇਸ਼ਾਨ ਹਨ।ਪੰ੍ਰਤੂ ਜੇਕਰ ਇਸਦੇ ਬਾਵਜੂਦ ਵੀ ਕਿਸੇ ਵਿਦਿਆਰਥੀ ਦੀ ਪੂਰੇ ਸਾਲ ਦੇ ਦੌਰਾਣ ਵੀ ਰੀਪੀਅਰ ਕਲੀਅਰ ਨਹੀਂ ਹੁੰਦੀ ਤਾਂ ਉਸ ਵਿਦਿਆਰਥੀ ਦੀ ਨਵੇਂ ਕੋਰਸ ਦੀ ਅਗਲੀ ਪੜਾਈ ਕੈਂਸਲ ਕਰ ਦਿੱਤੀ ਜਾਵੇ ਇਸ ਸੰਬੰਧ ਵਿਚ ਪੁੱਛੇ ਜਾਣ ਤੇ ਪੰਜਾਬ ਅਣਏਡਿਡ ਕਾਲਜ ਐਸੋਸ਼ੀਏਸ਼ਨ ਦੇ ਪੁੱਕਾ ਪ੍ਰਧਾਨ ਅੰਸ਼ੂ ਕਟਾਰੀਆ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੀ ਤਰਜ਼ ਤੇ ਪੰਜਾਬ ਸਰਕਾਰ ਨੂੰ ਵੀ ਰੀਅਪੀਅਰ ਵਾਲੇ ਵਿਦਿਆਰਥੀਆਂ ਲਈ ਕੋਈ ਅਹਿਮ ਫੈਸਲਾ ਲੈਣਾ ਚਾਹੀਦਾ ਹੈ।ਉਨਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਅਜਿਹਾ ਫੈਸਲਾ ਲੈਂਦੀ ਹੈ ਤਾਂ ਵਿਦਿਆਰਥੀਆਂ ਦੇ ਹਿੱਤ ਵਿਚ ਹੋਵੇਗਾ।ਉਨਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਵੱਲੋਂ 15 ਮੈਂਬਰੀ ਕਮੇਟੀ ਦੀਆ ਸਿਫਾਰਸ਼ਾਂ ਨੂੰੂ ਮਨਜ਼ੂਰੀ ਦਿੱਤੇ ਜਾਣ ਦਾ ਫੈਸਲਾ ਬਹੁਤ ਹੀ ਵਧੀਆ ਹੈ ਅਤੇ ਜੇਕਰ ਪੰਜਾਬ ਸਰਕਾਰ ਵੀ ਅਜਿਹਾ ਫੈਸਲਾ ਲੈਂਦੀ ਹੈ ਤਾਂ ਉਸ ਨਾਲ ਪੰਜਾਬ ਦੇ ਹਜਾਰਾਂ ਹੀ ਵਿਦਿਆਰਥੀਆਂ ਨੂੰ ਫਾਇਦਾ ਮਿਲੇਗਾ ।
ਦੱਸਣਯੋਗ ਹੈ ਕਿ ਹਾਲ ਹੀ ਵਿਚ ਪੰਜਾਬ ਯੂਨੀਵਰਸਿਟੀ ਨੇ ਉਸ 15 ਮੈਂਬਰੀ ਕਮੇਟੀ ਦੀਆ ਸਿਫਾਰਸ਼ਾਂ ਨੂੰ ਮਨਜ਼ੂਰੀ ਦੇ ਦਿਤੀ ਹੈ ਜਿਸ ਦੇ ਤਹਿਤ ਕਮੇਟੀ ਨੇ ਰੀਪੀਅਰ ਵਾਲੇ ਵਿਦਿਆਰਥੀਆਂ ਨੂੰ ਐਮ ਏ, ਐਮ ਐਸ ਸੀ ਅਤੇ ਐਮ ਕਾਮ ਵਿਚ ਦਾਖਲਾ ਲੈ ਸਕਦੇ ਹਨ।ਉਹ ਵਿਦਿਆਰਥੀ ਜਿਹੜੇ ਯੂਨੀਵਰਸਿਟੀ ਨਾਲ ਸੰਬੰਧਤ ਕਾਲਜ ਜਿਨਾਂ ਵਿਚ ਸਮੈਸਟਰ ਸਿਸਟਮ ਲਾਗੂ ਹੈ, ਵਿਚ ਗਰੇਜ਼ੂਏਸ਼ਨ ਦੀ ਪੜਾਈ ਕਰ ਰਹੇ ਹਨ ਅਤੇ ਉਨਾਂ ਦੀ ਰੀਪੀਅਰ ਆਈ ਹੈ, ਹੁਣ ਮਾਸਟਰਜ਼ ਵਿਚ ਦਾਖਲਾ ਲੈ ਸਕਦੇ ਹਨ।ਪੰਜਾਬ ਯੂਨੀਵਰਸਿਟੀ ਵੱਲੋਂ ਲਏ ਗਏ ਇਸ ਫੈਸਲੇ ਤੋਂ ਬਾਅਦ ਪੰਜਾਬ ਅਤੇ ਦੂਜੇ ਰਾਜਾਂ ਵਿਚ ਵੀ ਵਿਦਿਆਰਥੀਆਂ ਰੀਪੀਅਰ ਵਾਲੇ ਵਿਦਿਆਰਥੀਆਂ ਨੂੰ ਅਗਲੇ ਕੋਰਸਾਂ ਵਿਚ ਦਾਖਲੇ ਦੇਣ ਦੀ ਮੰਗ ਨੇ ਜ਼ੋਰ ਫ਼ੜ ਲਿਆ ਹੈ ।
Check Also
ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …
Punjab Post Daily Online Newspaper & Print Media