ਬਠਿੰਡਾ, 8 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਗੁਰੂ ਗੋਬਿੰਦ ਕਾਲਜ ਆਫ ਐਜੂਕੇਸ਼ਨ ਦੇ ਤਕਰੀਬਨ 60 ਵਿਦਿਆਰਥੀਆਂ ਵੱਲੋ ਮਹੰਤ ਗੁਰਬੰਤਾ ਦਾਸ ਸਕੂਲ ਬਠਿੰਡਾ (ਸਪੈਸ਼ਲ ਐੈਜੂਕੇਸ਼ਨ) ਦਾ ਦੌਰਾ ਕੀਤਾ ਗਿਆ।ਜਿਸ ਦੌਰਾਨ ਕਾਲਜ ਦੇ ਵਿਦਿਆਰਥੀਆਂ ਨੇ ਇਹਨਾਂ ਬੱਚਿਆਂ ਨਾਲ ਆਪਣਾ ਸਮਾਂ ਬਿਤਾਇਆ ਤੇ ਉਹਨਾਂ ਦੀ ਸਿੱਖਿਆ ਪ੍ਰਾਪਤ ਕਰਨ ਦੀਆਂ ਤਕਨੀਕਾਂ ਨੂੰ ਜਾਣਿਆ।ਸਕੂਲ ਅਧਿਆਪਕਾਂ ਵੱਲੋਂ ਇਹਨਾਂ ਵਿਸ਼ੇਸ਼ ਬਚਿਆਂ ਨੂੰ ਪੜਾਉਣ ਦੇ ਢੰਗ ਤਕਨੀਕਾਂ, ਚਿੰਨਾਂ ਦੀ ਭਾਸ਼ਾ ਅਤੇ ਕਲਾਸ ਪ੍ਰਬੰਧ ਦੀ ਵਿਸਥਾਰ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਇਹ ਬੱਚੇ ਵੋਕੇਸ਼ਨਲ ਸਿੱਖਿਆ ਪ੍ਰਾਪਤ ਕਰ ਸਕਦੇ ਹਨ।ਸਮਾਜ ਵਿੱਚ ਆਪਣੀ ਵੱਖਰੀ ਪਛਾਣ ਬਣਾ ਸਕਦੇ ਹਨ।ਗੁਰੂ ਗੋਬਿੰਦ ਸਿੰਘ ਕਾਲਜ ਆਫ ਐਜੂਕੇਸ਼ਨ ਦੇ ਮੁਖੀ ਡਾ. ਦਪਿੰਦਰ ਨਾਥ ਵਲੋਂ ਵਿਦਿਆਰਥੀਆਂ ਨੂੰ ਵਿਸ਼ੇਸ਼ ਬਚਿਆਂ ਦੀਆਂ ਲੋੜਾਂ ਅਤੇ ਸਿਖਿਆ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।ਕਾਲਜ ਦੇ ਵਿਦਿਆਰਥੀਆਂ ਨੇ ਇਹਨਾਂ ਬਚਿਆਂ ਨੂੰ ਰੱਖੜੀਆਂ ਬੰਨੀਆਂ ਅਤੇ ਮਠਿਆਈਆਂ ਵੰਡੀਆਂ।ਪ੍ਰੋ. ਡਾ. ਅਮਰਦੀਪ ਕੌਰ, ਡਾ. ਆਸ਼ਾ ਯਾਦਵ ਅਤੇ ਡਾ. ਜਗਵਿੰਦਰ ਸਿੰਘ ਦਾ ਵਿਦਿਆਰਥੀਆਂ ਨਾਲ ਭਰਪੂਰ ਸਹਿਯੋਗ ਰਿਹਾ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …
Punjab Post Daily Online Newspaper & Print Media