Wednesday, March 11, 2026

ਰੱਖੜੀ ਮੌਕੇ ਜਨਮੀਆਂ ਬੱਚੀਆਂ ਦੀ ਖੁਸ਼ੀ `ਚ ਸਮਾਰੋਹ ਦਾ ਆਯੋਜਨ

PPN0808201704ਬਠਿੰਡਾ, 8 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਿਹਤ ਵਿਭਾਗ ਬਠਿੰਡਾ ਵੱਲੋਂ ਡਾ: ਐਚ.ਐਨ ਸਿੰਘ ਸਿਵਲ ਸਰਜਨ ਬਠਿੰਡਾ ਦੀ ਪ੍ਰਧਾਨਗੀ ਦੇਖਰੇਖ ਹੇਠ ਰੱਖੜੀ ਦੇ ਸ਼ੁਭ ਅਵਸਰ `ਤੇ ਜਨਮੀਆਂ ਬੱਚੀਆਂ ਦੀ ਖੁਸ਼ੀ ਵਿੱਚ ਇੱਕ ਸਮਾਰੋਹ ਦਾ ਅਯੋਜਨ ਸਿਵਲ ਹਸਪਤਾਲ ਬਠਿੰਡਾ ਵਿਖੇ ਕੀਤਾ ਗਿਆ। ਜਿਸ ਵਿਚ ਜ਼ਿਲਾ ਪਰਿਵਾਰ ਭਲਾਈ ਅਫਸਰ, ਡਾ: ਰਵਨਜੀਤ ਕੋਰ ਬਰਾੜ, ਡਾ: ਸਤੀਸ਼ ਗੋਇਲ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਬਠਿੰਡਾ, ਗਾਇਨੀਕੋਲੋਜਿਸਟ, ਬੱਚਿਆਂ ਦੇ ਮਾਹਿਰ ਡਾਕਟਰ, ਨਵ-ਜੰਨਮੀਆਂ ਬੱਚੀਆਂ ਅਤੇ ਉਹਨਾਂ ਦੇ ਮਾਪਿਆਂ ਵਲੋਂ ਸ਼ਿਰਕਿਤ ਕੀਤੀ ਗਈ।ਆਪਣੇ ਸੰਬੋਧਨ ਵਿਚ ਸਿਵਲ ਸਰਜਨ ਨੇ ਕਿਹਾ ਕਿ ਭਰੂਣ ਹੱਤਿਆ ਕਰਨਾ ਅਤੇ ਕਰਵਾਉਣਾ ਕਾਨੂੰਨੀ ਅਪਰਾਧ ਹੈ।ਅਜਿਹੇ ਮਾਮਲੇ ਵਿੱਚ ਦੋਸ਼ੀ ਨੂੰ ਜ਼ੁਰਮਾਨਾ ਤੇ ਸਜਾ ਜਾਂ ਦੋਵੇਂ ਹੋ ਸਕਦੀਆਂ ਹਨ।ਇਸ ਲਈ ਸਮਾਜ ਵਿਚੋਂ ਫੈਲ ਰਹੀ ਭਰੂਣ ਹੱਤਿਆ ਵਰਗੀ ਮਾੜੀ ਪ੍ਰਵਿਰਤੀ ਨੂੰ ਖਤਮ ਕਰਨਾ ਚਾਹੀਦਾ ਹੈ, ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਔਰਤ ਨੂੰ ਸਮਾਜ ਵਿਚ ਬਣਦਾ ਦਰਜਾ ਦਿੱਤਾ ਜਾਵੇ।ਉਨਾਂ ਕਿਹਾ ਕਿ  ਅੱਖਾਂ ਦਾਨ ਸੰਬੰਧੀ ਮੁਹਿੰਮ ਲੋਕਾਂ ਤੱਕ ਲਿਜਾਣੀ ਚਾਹੀਦੀ ਹੈ, ਤਾਂ ਜੋ ਕੋਈ ਵੀ ਵਿਆਕਤੀ ਅੱਖਾਂ ਦੀ ਰੋਸ਼ਨੀ ਤੋਂ ਵਾਝਾ ਨਾ ਰਹਿ ਸਕੇ।ਜ਼ਿਲਾ ਪਰਿਵਾਰ ਭਲਾਈ ਅਫਸਰ ਡਾ: ਰਵਨਜੀਤ ਕੋਰ ਬਰਾੜ ਨੇ ਕਿਹਾ ਕਿ ਅੱਜ ਹਰ ਖੇਤਰ ਵਿੱਚ ਲੜਕੀਆਂ ਲੜਕਿਆਂ ਨਾਲੋਂ ਵਧ ਚੜ ਕੇ ਹਿੱਸਾ ਲੈ ਰਹਿਆਂ ਹਨ।ਬੁਢੇਪੇ ਵਿੱਚ ਵੀ ਇਹ ਮਾਂ ਬਾਪ ਦਾ ਸਹਾਰਾ ਬਣਦੀਆਂ ਹਨ।ਬੱਚਿਆਂ ਦੇ ਮਾਹਿਰ ਡਾ: ਸਤੀਸ਼ ਜਿੰਦਲ ਨੇ ਕਿਹਾ ਕਿ ਬੱਚੇ ਨੂੰ ਪੈਦਾ ਹੋਣ ਤੋਂ ਇਕ ਘੰਟੇ ਦੇ ਅੰਦਰ ਅੰਦਰ ਮਾਂ ਦਾ ਪਹਿਲਾ ਗਾੜਾ ਦੁੱਧ ਸ਼ੁਰੂ ਕਰ ਦੇਣਾ ਚਾਹੀਦਾ ਹੈ।ਜਿਸ ਵਿੱਚ ਐਂਟੀਬਾਡੀ ਹੁੁੰਦੇ ਹਨ, ਜੋ ਕਿ ਬੱਚੇ ਨੂੰ ਸਾਰੀ ਉਮਰ ਬਿਮਾਰੀਆਂ ਤੋੋੋਂ ਬਚਾ ਕਿ ਰੱਖਦੇ ਹਨ। ਮਾਂ ਦਾ ਦੁੱਧ ਪਿਲਾਉਣ ਨਾਲ ਬੱਚੇ ਤਾਂ ਤੰਦਰੁਸਤ ਰਹਿੰਦੇ ਹਨ, ਸਗੋਂ ਮਾਵਾਂ ਵੀ ਕਈ ਬਿਮਾਰੀਆਂ ਜਿਵੇਂ ਛਾਤੀ ਅਤੇ ਬੱਚੇਦਾਨੀ ਦੇ ਕੈਂਸਰ ਤੋਂ ਬਚਦੀਆਂ ਹਨ ਅਤੇ ਮਾਂ ਬੱਚੇ ਦਾ ਆਪਸੀ ਪਿਆਰ ਬਣਿਆਂ ਰਹਿੰਦਾ ਹੈ।ਮਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਨੂੰ ਪਹਿਲੇ 6 ਮਹੀਨੇ ਸਿਰਫ ਆਪਣਾ ਹੀ  ਦੁੱਧ ਪਿਲਾਵੇ, ਹੋਰ ਕੁੱਝ ਵੀ ਨਹੀ ਦੇਣਾ ਚਾਹੀਦਾ।6 ਮਹੀਨੇ ਤੋਂ ਬਾਅਦ ਮਾਂ ਨੂੰ ਆਪਣੇ ਦੁੱਧ ਦੇ ਨਾਲ-ਨਾਲ ਉਪਰੀ ਖੁਰਾਕ ਵੀ ਸ਼ੁਰੂ ਕਰ ਦੇਣੀ ਚਾਹੀਦੀ ਹੈ ਅਤੇ ਦੋ ਸਾਲ ਤੱਕ ਦੁੱਧ ਪਿਲਾਂਦੇ ਰਹਿਣਾ ਚਾਹੀਦਾ ਹੈ।
ਇਸ ਮੌਕੇ ਜਗਤਾਰ ਸਿੰੰਘ ਜਿਲਾ ਮਾਸ ਮੀਡੀਆ ਅਫਸਰ ਨੇ ਸਿਹਤ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਿਹਤ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਆਈਆਂ ਹੋਈਆਂ ਮਾਵਾਂ ਤੇ ਰਿਸ਼ਤੇਦਾਰਾਂ ਦਾ ਧੰਨਵਾਦ ਕੀਤਾ ਅਤੇ ਇਹ ਅਪੀਲ ਕੀਤੀ ਕਿ ਇਸ ਸੁਨੇਹੇ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ ਜਾਵੇ।ਇਸ ਸਮਾਗਮ ਦੀ ਸਫਲਤਾ `ਚ ਡਿਪਟੀ ਐਮ.ਈ.ਆਈ.ਓ ਵਿਨੋਦ ਕੁਮਾਰ, ਪ੍ਰੋਜੈਕਜਨਿਸਟ ਕੇਵਲ ਕਿ੍ਰਸ਼ਨ ਅਤੇ ਜਗਦੀਸ਼ ਕੁਮਾਰ ਨੇ ਸਹਿਯੋਗ ਕੀਤਾ ਗਿਆ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply