Wednesday, March 11, 2026

ਜਿਲਾ ਸੈਨਿਕ ਬੋਰਡ ਅੰਮ੍ਰਿਤਸਰ ਦੇ ਮੀਤ ਪ੍ਰਧਾਨ ਦਾ ਅਹੁੱਦਾ ਸੰਭਾਲ ਲਿਆ

ਅੰਮ੍ਰਿਤਸਰ, 8 ਅਗਸਤ (ਪੰਜਾਬ ਪੋਸਟ- ਮਨਜੀਤ ਸਿੰਘ) – ਕਰਨਲ ਅਮਰਬੀਰ ਸਿੰਘ ਚਾਹਲ (ਰਿਟਾ.) ਜਿਲਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਅਤੇ ਸੈਕਟਰੀ ਜਿਲਾ ਸੈਨਿਕ ਬੋਰਡ ਅੰਮਿ੍ਰਤਸਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਬ੍ਰਿਗੇਡੀਅਰ ਰਿਟਾ.) ਹਰਚਰਨ ਸਿੰਘ ਅਰਜਨ ਅਵਾਰਡੀ, ਵੀ.ਐਸ.ਐਮ ਨੇ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਜਿਲਾ ਸੈਨਿਕ ਬੋਰਡ ਅੰਮਿ੍ਰਤਸਰ ਦੇ ਮੀਤ ਪ੍ਰਧਾਨ ਦਾ ਅਹੁਦਾ ਸੰਭਾਲ ਲਿਆ ਹੈ। ਉਹਨਾਂ ਦਾ ਜਨਮ ਮਿਤੀ 15 ਜਨਵਰੀ 1950 ਵਿੱਚ ਹੋਇਆ ਅਤੇ ਭਾਰਤੀ ਫੌਜ਼ ਦੇ ਆਰਮੀ ਸਪਲਾਈ ਕੋਰ ਵਿੱਚ ਬਤੋਰ ਕਮਿਸਨਡ ਅਫ਼ਸਰ ਮਿਤੀ 11 ਨਵੰਬਰ 1973 ਨੂੰ ਕਮਿਸ਼ਨ ਪ੍ਰਾਪਤ ਕੀਤਾ।ਦੇਸ਼ ਸੇਵਾ ਦੇ ਨਾਲ-ਨਾਲ ਬਿਗ੍ਰੇਡੀੳਰ (ਰਿਟਾ) ਹਰਚਰਨ ਸਿੰਘ ਭਾਰਤੀ ਹਾਕੀ ਟੀਮ ਦੇ ਸੁਪਰ ਸਟਾਰ ਵੀ ਰਹੇ ਜਿਸ ਲਈ ਉਹਨਾਂ ਨੂੰ ਮਿਤੀ 15 ਮਾਰਚ 1979 ਵਿੱਚ ਭਾਰਤ ਦੇ ਰਾਸਟਰਪਤੀ ਵੱਲੋਂ ਅਰਜਨ ਅਵਾਰਡ ਨਾਲ ਸਨਮਾਨਤ ਕੀਤਾ ਗਿਆ।ਬ੍ਰਿਗੇਡੀਅਰ (ਰਿਟਾ.) ਹਰਚਰਨ ਸਿੰਘ ਦੀ ਫੌਜ਼ ਵਿੱਚ ਲਗਾਤਾਰ ਸਖ਼ਤ ਮਿਹਨਤ ਸਦਕਾ ਉਹਨਾਂ ਨੂੰ ਭਾਰਤੀ ਫੌਜ਼ ਵੱਲੋਂ ਵਸਿਸਟ ਸੇਵਾ ਮੈਡਲ ਨਾਲ ਵੀ ਸਨਮਾਨਤ ਕੀਤਾ ਗਿਆ। ਉਹ ਮਿਤੀ 01 ਫਰਵਰੀ 2006 ਨੂੰ ਭਾਰਤੀ ਫੌਜ਼ ਵਿਚੋ ਸੇਵਾ ਮੁਕਤ ਹੋਏ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply