Wednesday, March 11, 2026

ਸੀ.ਜੇ.ਐਮ-ਕਮ-ਸਕੱਤਰ ਵਲੋਂ ਬਜੁੱਰਗਾਂ ਵਾਸਤੇ ਯੋਗਾ ਤੇ ਮੈਡੀਟੇਸ਼ਨ ਕੈਂਪ

PPN0808201708 ਅੰਮ੍ਰਿਤਸਰ, 8 ਅਗਸਤ (ਪੰਜਾਬ ਪੋਸਟ- ਮਨਜੀਤ ਸਿੰਘ) – ਮੈਡਮ ਮੋਨਿਕਾ ਸ਼ਰਮਾ, ਸੀ.ਜੇ.ਐਮ-ਕਮ-ਸਕੱਤਰ ਵਲੋਂ ਗੁਰੂ ਰਾਮਦਾਸ ਬਿਰਧ ਆਸ਼ਰਮ ਸੁਲਤਾਨਵਿੰਡ ਰੋਡ ਦਾ ਦੌਰਾ ਕੀਤਾ ਗਿਆ।ਮੈਡਮ ਮੋਨਿਕਾ ਸ਼ਰਮਾ ਸੀ.ਜੇ.ਐਮ-ਕਮ-ਸਕੱਤਰ ਵਲੋ ਬ੍ਰਹਮ ਕੁਮਾਰੀ ਇਸ਼ਵਰਏ ਵਿਸ਼ਵ ਵਿਦਿਆਲਿਆ ਦੇ ਸਹਿਯੋਗ ਨਾਲ ਯੋਗਾ ਅਤੇ ਮੇਡੀਟੇਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ।ਕੈਂਫ ਵਿੱਚ ਗੁਰੂ ਰਾਮਦਾਸ ਬਿਰਧ ਆਸ਼ਰਮ ਦੇ ਪ੍ਰਧਾਨ ਅਤੇ ਹੋਰ ਬਜ਼ੁੱਰਗ ਮੌਜੂਦ ਸਨ।ਜਿਲਾ ਕਾਨੂੰਨੀ ਸੇਵਾਵਾਂ ਦੇ ਪੈਨਲ ਵਕੀਲ ਅਮਨਦੀਪ ਸਿੰਘ ਬਾਜਵਾ ਵੀ ਮੌਜੂਦ ਸਨ।PPN0808201709ਇਸ ਦੌਰਾਨ ਮੈਡਮ ਮੋਨਿਕਾ ਸ਼ਰਮਾ ਵਲੋਂ ਬਜ਼ੁੱਰਗਾਂ ਨੂੰ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਗਰੂਕ ਕੀਤਾ। ਉਹਨਾਂ ਬਜ਼ੁੱਰਗਾਂ ਨੂੰ ਬੁਢਾਪਾ ਪੈਨਸ਼ਨ ਸਕੀਮ ਬਾਰੇ ਦਸਿਆ ਤੇ ਬਜ਼ੁੱਰਗਾਂ ਦੀਆਂ ਮੁਸ਼ਕਲਾਂ ਸੁਣ ਕੇ ਉਹਨਾਂ ਦੇ ਹੱਲ ਲਈ ਜ਼ਰੂਰੀ ਕਦਮ ਚੁੱਕਣ ਦਾ ਵਾਅਦਾ ਕੀਤਾ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply