ਸਮਰਾਲਾ, 8 ਅਗਸਤ (ਪੰਜਾਬ ਪੋਸਟ- ਕੰਗ) – ਮਿਊਂਸੀਪਲ ਸਫਾਈ ਕਰਮਚਾਰੀ ਦਲ ਵਲੋਂ ਨਗਰ ਕੌਂਸਲ ਦਫਤਰ ਸਮਰਾਲਾ ਵਲੋਂ ਠੇਕੇ `ਤੇ ਰੱਖੇ ਸਫਾਈ ਕਰਮਚਾਰੀਆਂ ਵਿੱਚੋਂ 5 ਨੂੰ ਨੌਕਰੀ ਤੋਂ ਹਟਾਏ ਜਾਣ ਦੇ ਵਿਰੋਧ `ਚ ਨਗਰ ਕੌਂਸਲ ਸਮਰਾਲਾ ਦੇ ਦਫਤਰ ਅੱਗੇ ਲਗਾਇਆ ਰੋਸ ਧਰਨਾ ਚੌਦਵੇਂ ਦਿਨ ਵੀ ਜਾਰੀ ਰਿਹਾ।ਅੱਜ ਇਸ ਧਰਨੇ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦੋਂ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਨੁਮਾਇੰਦਿਆਂ ਨੇ ਧਰਨੇ ਵਿੱਚ ਸ਼ਾਮਲ ਹੋ ਕੇ ਹਟਾਏ ਸਫਾਈ ਕਰਮਚਾਰੀਆਂ ਨੂੰ ਭਰੋਸਾ ਦਿੱਤਾ ਕਿ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਪ੍ਰਧਾਨ ਪ੍ਰਕਾਸ਼ ਰਾਏ ਚੰਦ ਨੇ ਉਨਾਂ ਨੂੰ ਅੱਜ ਦੇ ਧਰਨੇ ਵਿੱਚ ਇਹ ਭਰੋਸਾ ਦਿਵਾਉਣ ਭੇਜਿਆ ਕਿ ਹੁਣ ਉਨਾਂ ਨੂੰ ਕਿਸੇ ਕਿਸਮ ਦੀ ਡਰਨ ਦੀ ਲੋੜ ਨਹੀਂ, ਤੁਹਾਨੂੰ ਤੁਹਾਡਾ ਹੱਕ ਜਰੂਰ ਮਿਲੇਗਾ। ਇਸ ਲਈ ਸੰਘਰਸ਼ ਨੂੰ ਹੋਰ ਵੀ ਕਰੜਾ ਕੀਤਾ ਜਾਵੇਗਾ, ਹੁਣ ਤੁਸੀਂ ਇਕੱਲੇ ਨਹੀਂ ਬਲਕਿ ਪੂਰੇ ਪੰਜਾਬ ਦੇ ਸਫਾਈ ਕਰਮਚਾਰੀ ਤੁਹਾਡੇ ਹੱਕ ਵਿੱਚ ਖੜੇ ਹਨ।
ਅੱਜ ਦੇ ਧਰਨੇ ਵਿੱਚ ਸ਼ਾਮਲ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਕੁਲਦੀਪ ਕੁਮਾਰ, ਰਾਮੇਸ਼ ਰਾਏਚੰਦ ਵਾਈਸ ਪ੍ਰਧਾਨ, ਬਹਾਦਰ ਸਿੰਘ ਜਨਰਲ ਸਕੱਤਰ ਪੰਜਾਬ ਸੁਬਰਡੀਨੇਟ ਸਰਵਿਸ ਫੈਡਰੇਸ਼ਨ, ਸੰਦੀਪ ਸਿੰਘ ਜਨਰਲ ਸਕੱਤਰ ਸਫਾਈ ਸੇਵਕ ਯੂਨੀਅਨ ਫਰੀਦਕੋਟ, ਪਵਨ ਮੱਟੂ ਚੇਅਰਮੈਨ, ਸੁਰਿੰਦਰ ਕੁਮਾਰ ਜਨਰਲ ਸਕੱਤਰ ਆਦਿ ਮੈਂਬਰਾਂ ਦਾ ਇੱਕ ਵਫਦ ਸਥਾਨਕ ਕਾਰਜ ਸਾਧਕ ਅਫਸਰ ਅਤੇ ਨਗਰ ਕੌਂਸਲ ਦੇ ਪ੍ਰਧਾਨ ਲਾਲਾ ਮੰਗਤ ਰਾਏ ਨੂੰ ਮਿਲਿਆ।ਅੱਜ ਦੀ ਮੀਟਿੰਗ ਬਹੁਤ ਹੀ ਸ਼ਾਂਤੀਪੂਰਵਕ ਢੰਗ ਨਾਲ ਹੋਈ, ਜਿਸ ਵਿੱਚ ਉਨਾਂ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਬਾਕੀ ਰਹਿੰਦੇ 5 ਸਫਾਈ ਸੇਵਕਾਂ ਸਬੰਧੀ ਆਉਂਦੇ ਦੋ-ਚਾਰ ਦਿਨਾਂ ਵਿੱਚ ਕੋਈ ਉਚਿੱਤ ਹੱਲ ਕੱਢ ਲਿਆ ਜਾਵੇ। ਵਫਦ ਨੇ ਭਰੋਸਾ ਦਿੱਤਾ ਜਿਸ ਦਿਨ ਸਫਾਈ ਸੇਵਕਾਂ ਦੀਆਂ ਮੰਗਾਂ ਦਾ ਹੱਲ ਹੋ ਜਾਵੇਗਾ ਉਸ ਦਿਨ ਹੀ ਧਰਨਾ ਚੁੱਕ ਲਿਆ ਜਾਵੇਗਾ।ਧਰਨੇ ਵਿੱਚ ਹੋਰਨਾਂ ਤੋਂ ਇਲਾਵਾ ਮਿਊਂਸੀਪਲ ਸਫਾਈ ਕਰਮਚਾਰੀ ਦਲ ਦੇ ਪ੍ਰਧਾਨ ਚਮਨ ਲਾਲ ਮੱਟੂ, ਹਰਚੰਦ ਲਾਲ ਪ੍ਰੈਸ ਸਕੱਤਰ, ਸ਼ੰਕਰ ਕਲਿਆਣ ਤੋਂ ਇਲਾਵਾ ਜਸਪਾਲ ਸਿੰਘ, ਪਾਲ ਸਿੰਘ, ਹਰਨੇਕ ਸਿੰਘ, ਬੱਬੁੂ, ਜਸਵਿੰਦਰ ਸਿੰਘ ਕਾਲਾ, ਭਰਤ ਗੋਇਲ, ਜਸਵਿੰਦਰ, ਸੁਖਵਿੰਦਰ ਸਿੰਘ, ਗੁਰਪਾਲ ਸਿੰਘ, ਰੁਪਿੰਦਰ ਸਿੰਘ, , ਸੁਭਾਸ਼ ਚੰਦਰ, ਦਰਸ਼ਨ, ਜਸਵਿੰਦਰ ਸਿੰਘ, ਲਾਲੀ ਟੇਲਰ, ਸੁਖਰਾਮ, ਚਮਕੌਰ ਆਟੋ, ਗੋਲੂ, ਹਰਜੀਤ ਸਿੰਘ, ਜਗਜੀਤ ਸਿੰਘ, ਹੁਸ਼ਿਆਰ ਸਿੰਘ, ਮਨੀ, ਵੀਰੂ ਆਦਿ ਨੇ ਸ਼ਮੂਲੀਅਤ ਕੀਤੀ।
Check Also
ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …
Punjab Post Daily Online Newspaper & Print Media