ਸਮਰਾਲਾ, 8 ਅਗਸਤ (ਪੰਜਾਬ ਪੋਸਟ- ਕੰਗ) – ਪੰਜਾਬ ਸੰਗੀਤ ਨਾਟਕ ਅਕੈਡਮੀ ਵਲੋਂ ਆਰਟ ਸੈਂਟਰ ਸਮਰਾਲਾ ਦੇ ਸਹਿਯੋਗ ਨਾਲ ਮਾਲਵਾ ਕਾਲਜ ਬੌਂਦਲੀ ਸਮਰਾਲਾ ਵਿੱਚ ਤਿੰਨ ਰੋਜ਼ਾ ਰੰਗ-ਮੰਚ ਉਤਸਵ ਮਨਾਇਆ ਜਾ ਰਿਹਾ ਹੈ।ਪ੍ਰੈਸ ਨੂੰ ਜਾਣਕਾਰੀ ਦਿੰਦਿਆ ਪ੍ਰਬੰਧਕੀ ਕਮੇਟੀ ਵਲੋਂ ਤਰਲੋਚਨ ਸਿੰਘ ਸਮਰਾਲਾ ਨਿਰਦੇਸ਼ਕ ਆਰਟ ਸੈਂਟਰ ਸਮਰਾਲਾ, ਦਲਜੀਤ ਸਿੰਘ ਸ਼ਾਹੀ ਪ੍ਰਧਾਨ ਲੇਖਕ ਮੰਚ ਸਮਰਾਲਾ, ਰਾਜਵਿੰਦਰ ਸਮਰਾਲਾ ਨਿਰਦੇਸ਼ਕ ਅਕਸ ਰੰਗ-ਮੰਚ ਸਮਰਾਲਾ, ਰਾਜੀਵ ਮਰਵਾਹਾ ਮਿੱਕੀ ਉੱਘੇ ਕਲਾਕਾਰ ਤੇ ਰੰਗਕਰਮੀ ਅਤੇ ਲੇਖਕ ਕਰਮਜੀਤ ਬਾਸੀ ਨੇ ਤਿਆਰੀ ਮੀਟਿੰਗ ਉਪਰੰਤ ਦੱਸਿਆ ਕਿ ਮਿਤੀ 9,10,11 ਅਗਸਤ ਨੂੰ ਰੋਜ਼ਾਨਾ 12 ਵਜੇ ਤੋਂ ਮਾਲਵਾ ਕਾਲਜ ਬੌਂਦਲੀ ਸਮਰਾਲਾ ਦੇ ਆਡੀਟੋਰੀਅਮ ਵਿੱਚ ਪੰਜਾਬ ਦੀਆਂ ਤਿੰਨ ਪ੍ਰਸਿੱਧ ਟੀਮਾਂ ਦੇ ਨਾਟਕਾਂ ਦਾ ਮੰਚਨ ਹੋਵੇਗਾ।ਪ੍ਰੋਗਰਾਮ ਦੀ ਰੂਪ ਰੇਖਾ ਸਾਂਝੀ ਕਰਦਿਆਂ ਉਨਾਂ ਦੱਸਿਆ ਕਿ 9 ਅਗਸਤ ਨੂੰ ਕੇਵਲ ਧਾਲੀਵਾਲ ਦੀ ਨਿਰਦੇਸ਼ਨਾਂ ਹੇਠ ਮੰਚ ਰੰਗ-ਮੰਚ ਅੰਮਿ੍ਰਤਸਰ ਵੱਲੋਂ ਆਪਣਾ ਚਰਚਿਤ ਨਾਟਕ ‘ਕਿਸ ਠੱਗ ਨੇ ਲੁੱਟਿਆ ਸ਼ਹਿਰ ਮੇਰਾ’ ਦਰਸ਼ਕਾਂ ਦੇ ਰੂ-ਬ-ਰੂ ਕੀਤਾ ਜਾਵੇਗਾ।ਮਿਤੀ 10 ਅਗਸਤ ਨੂੰ ਰੂਪਕ ਕਲਾ ਐਂਡ ਵੈਲਫੇਅਰ ਸੁਸਾਇਟੀ ਚੰਡੀਗੜ ਦੀ ਟੀਮ ਸੰਗੀਤਾ ਗੁਪਤਾ ਦੀ ਨਿਰਦੇਸ਼ਨਾ ਹੇਠ ਨਾਟਕ ‘ਗੋਲੇ ਕਬੂਤਰ’ ਦਾ ਮੰਚਨ ਕਰੇਗੀ ਅਤੇ 11 ਅਗਸਤ ਨੂੰ ਕੀਰਤੀ ਕਿਰਪਾਲ ਦੀ ਨਿਰਦੇਸ਼ਨਾਂ ਹੇਠ ਨਾਟਿਅਮ ਕਲਾ ਮੰਚ ਬਠਿੰਡਾ ਵੱਲੋਂ ਪ੍ਰਸਿੱਧ ਨਾਟਕ ‘ਸਾਰੰਗੀ’ ਪੇਸ਼ ਕੀਤਾ ਜਾਵੇਗਾ।ਤਿੰਨ ਰੋਜ਼ਾ ਨਾਟਕ ਉਤਸਵ ਵਿੱਚ ਪ੍ਰਸਿੱਧ ਫਿਲਮ ਅਦਾਕਾਰ ਨਿਰਮਲ ਰਿਸ਼ੀ, ਪ੍ਰਸਿੱਧ ਕਹਾਣੀਕਾਰ ਕਿਰਪਾਲ ਕਜ਼ਾਕ ’ਤੇ ਗੁਰਮੀਤ ਕੜਿਆਲਵੀਂ ਕ੍ਰਮਵਾਰ ਮੁੱਖ ਮਹਿਮਾਨ ਹੋਣਗੇ। ਕਾਲਜ ਮੈਨੇਜਮੈਂਟ ਕਮੇਟੀ ਵੱਲੋਂ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ, ਡਾਇਰੈਕਟਰ ਜਗਮੋਹਣ ਸਿੰਘ ਤੇ ਪਿ੍ਰੰਸੀਪਲ ਡਾ.ਜਸਪਾਲ ਸਿੰਘ ਵੱਲੋਂ ਇਸ ਸਮਾਗਮ ਦੀ ਸਫਲਤਾ ਲਈ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ।ਪ੍ਰਬੰਧਕੀ ਟੀਮ ਨੇ ਪੰਜਾਬ ਦੇ ਰੰਗ-ਮੰਚ ਪ੍ਰੇਮੀਆਂ ਅਦਾਕਾਰਾਂ ਤੇ ਸਹਿਤ ਪ੍ਰੇਮੀਆਂ ਨੂੰ ਇਸ ਦੁਰਲੱਭ ਮੌਕੇ ਦਾ ਲਾਭ ਉਠਾਉਣ ਲਈ ਇਸ ਸਮਾਗਮ ਵਿੱਚ ਤਿੰਨੋਂ ਦਿਨ ਸ਼ਿਰਕਤ ਕਰਨ ਦਾ ਹਾਰਦਿਕ ਸੱਦਾ ਦਿੱਤਾ ਹੈ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …
Punjab Post Daily Online Newspaper & Print Media