Tuesday, June 30, 2026

ਨਸ਼ਾ ਛੁਡਾਊ ਕੇਂਦਰ ਵਿਚ ਚੱਲਿਆ ਗਾਇਕੀ ਦਾ ਦੌਰ

ਧੂਰੀ / ਸੰੰਗਰੂਰ), 8 ਅਗਸਤ (ਪ੍ਰਵੀਨ ਗਰਗ / ਮਹੇਸ਼ ਜਿੰਦਲ) – ਸਥਾਨਕ ਨਸ਼ਾ ਛੁਡਾਊ ਕੇਦਰ ਵਿਖੇ ਨਸ਼ਾ ਮੁਕਤ ਹੋ ਰਹੇ ਮਰੀਜ਼ਾਂ ਨੂੰ ਫਿ਼ਲਮਾਂ ਦੇ ਪਿੱਠ ਵਰਤੀ ਗਾਇਕ, ਸੰਗੀਤਕਾਰ ਤੇ ਲੇਖਕ ਹਰਪਾਲ ਸੁਨੇਹੀ ਨੇ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਸਾਹਿਤ ਅਤੇ ਸੰਗੀਤ ਦੀ ਸਾਡੇ ਜੀਵਨ ਵਿਚ ਮਹੱਤਤਾ ਸਬੰਧੀ ਵਿਸਥਾਰ ਪੂਰਵਕ ਦੱਸਿਆ।ਉਨ੍ਹਾਂ ਕਿਹਾ ਕਿ ਸੰਗੀਤ ਤੇ ਉਸਾਰੂ ਸਾਹਿਤ ਸਾਡੀ ਰੂਹ ਦੀ ਖ਼ੁਰਾਕ ਹਨ ਤੇ ਇਨ੍ਹਾਂ ਦੇ ਸਹਾਰੇ ਨਾਲ ਅਸੀਂ ਮਾਨਸਿਕ ਅਤੇ ਬੌਧਿਕ ਪੱਧਰ `ਤੇ ਤੰਦਰੁਸਤ ਹੋ ਕੇ ਬੁਲੰਦੀਆਂ ਛੋਹ ਸਕਦੇ ਹਾਂ।ਸੁਨੇਹੀ ਨੇ ਲੱਚਰ ਸਾਹਿਤ ਤੇ ਲੱਚਰ ਗਾਇਕੀ ਤੋਂ ਦੂਰ ਰਹਿਣ ਦਾ ਸੁਨੇਹਾ ਦਿੰਦਿਆਂ ਅਜਿਹਾ ਕੁੱਝ ਸਮਾਜ ਅੱਗੇ ਪਰੋਸਣ ਵਾਲਿਆਂ ਦੀ ਕਰੜੀ ਨਿੰਦਿਆ ਕੀਤੀ ਅਤੇ ਉਨ੍ਹਾਂ ਨੂੰ ਸਮਾਜ ਦੇ ਦੁਸ਼ਮਣ ਕਿਹਾ।ਹਰਪਾਲ ਸੁਨੇਹੀ ਦਾ ਸਵਾਗਤ ਕਰਦਿਆਂ ਸੰਸਥਾ ਦੇ ਡਾਇਰੈਕਟਰ ਮੋਹਨ ਸ਼ਰਮਾ ਨੇ ਦੱਸਿਆ ਕਿ ਨਸ਼ਾ ਛੁਡਾਊ ਕੇਦਰ ਵਿਖੇ ਨਸ਼ਾ ਮੁਕਤ ਹੋ ਰਹੇ ਨੌਜਵਾਨਾਂ ਨੂੰ ਧਰਮ, ਸਾਹਿਤ ਅਤੇ ਕਿਰਤ ਨਾਲ ਜੋੜ ਕੇ ਚੰਗਾ ਨਾਗਰਿਕ, ਚੰਗਾ ਪੁੱਤ, ਚੰਗਾ ਬਾਪ ਅਤੇ ਚੰਗਾ ਪਤੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ।ਇਸ ਸਮੇਂ ਨਾਇਬ ਸਿੰਘ, ਸੰਕਰ ਸਿੰਘ, ਨਵੀਨ ਬਾਂਸਲ, ਨੀਰੂ ਬਾਲਾ, ਮਨੀਸ਼ ਕੁਮਾਰ, ਪਰਮਜੀਤ ਸਿੰਘ, ਗੁਰਜੀਤ ਸਿੰਘ ਆਦਿ ਸ਼ਖ਼ਸੀਅਤਾਂ ਵੀ ਹਾਜ਼ਰ ਸਨ।

Check Also

ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ

ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …

Leave a Reply