ਧੂਰੀ / ਸੰੰਗਰੂਰ), 8 ਅਗਸਤ (ਪ੍ਰਵੀਨ ਗਰਗ / ਮਹੇਸ਼ ਜਿੰਦਲ) – ਜਿਲ੍ਹਾ ਸੰਗਰੂਰ ਵਿਖੇ ਰੱਖੜੀ ਦੇ ਤਿਉਹਾਰ ਲਈ ਖ਼ਰੀਦੀ ਮਠਿਆਈ ਖਾਣ
ਨਾਲ ਇੱਕ ਦਰਜਨ ਦੇ ਕਰੀਬ ਵਿਅਕਤੀ ਬਿਮਾਰ ਹੋ ਗਏ ਹਨ, ਜਿਨ੍ਹਾਂ ਨੂੰ ਇਥੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।ਬਿਮਾਰਾਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ।ਸਿਹਤ ਵਿਭਾਗ ਦੀ ਟੀਮ ਵੱਲੋਂ ਸਬੰਧਤ ਦੁਕਾਨ ਤੋਂ ਮਿਠਾਈ ਦੇ ਸੈਂਪਲ ਭਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰੱਖੜੀ ਦੇ ਤਿਉਹਾਰ ਲਈ ਕਈ ਪਰਿਵਾਰਾਂ ਵੱਲੋਂ ਇਥੇ ਭਗਵਾਨ ਮਹਾਵੀਰ ਚੌਕ ਬਰਨਾਲਾ ਕੈਂਚੀਆਂ ਵਿੱਚ ਸਥਿੱਤ ਇੱਕ ਦੁਕਾਨ ਤੋਂ ਮਠਿਆਈ ਦੀ ਖ਼ਰੀਦ ਕੀਤੀ ਗਈ ਸੀ।ਮਠਿਆਈ ਖਾਣ ਨਾਲ ਕਰੀਬ ਇੱਕ ਦਰਜਨ ਵਿਅਕਤੀਆਂ ਦਾ ਪੇਟ ਖਰਾਬ ਹੋ ਗਿਆ ਅਤੇ ਦਸਤ ਅਤੇ ਉਲਟੀਆਂ ਲੱਗ ਗਈਆਂ।ਬਿਮਾਰ ਵਿਅਕਤੀਆਂ ਨੂੰ ਇਥੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਜਿੰਨ੍ਹਾਂ ਵਿੱਚ ਬਲਵਿੰਦਰ ਸਿੰਘ (13), ਹਰਕਮਲਦੀਪ ਸਿੰਘ (14), ਛਪਾਲ ਸਿੰਘ (37), ਭਰਤ ਕੁਮਾਰ (8), ਪ੍ਰੇਮ ਲਤਾ (30) ਅਤੇ ਪਿੰਕੂ (34) ਸ਼ਾਮਲ ਹਨ।ਕਰੀਬ ਅੱਧੀ ਦਰਜਨ ਵਿਅਕਤੀਆਂ ਨੂੰ ਮੈਡੀਕਲ ਸਹਾਇਤਾ ਮਗਰੋਂ ਛੁੱਟੀ ਦੇ ਦਿੱਤੀ ਹੈ।
ਜ਼ੇਰੇ ਇਲਾਜ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਬੀਤੀ ਰਾਤ ਬਰਨਾਲਾ ਕੈਂਚੀਆਂ ਵਿਖੇ ਇੱਕ ਦੁਕਾਨ ਤੋਂ ਗੁਲਾਬ ਜਾਮਨ ਖ਼ਰੀਦੇ ਸਨ।ਜਿਨ੍ਹਾਂ ਦੇ ਖਾਣ ਨਾਲ ਉਸ ਦੇ ਪੇਟ ਵਿੱਚ ਦਰਦ ਹੋਣਾ ਸ਼ੁਰੂ ਹੋਇਆ ਅਤੇ ਕੁੱਝ ਸਮੇਂ ਬਾਅਦ ਹੀ ਦਸਤ ਅਤੇ ਉਲਟੀਆਂ ਲੱਗ ਗਈਆਂ।ਜਿਸ ਮਗਰੋਂ ਉਸ ਨੂੰ ਇਥੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ।ਜ਼ੇਰੇ ਇਲਾਜ ਇੱਕ ਹੋਰ ਵਿਅਕਤੀ ਨੇ ਵੀ ਕਿਹਾ ਹੈ ਕਿ ਸਬੰਧਤ ਦੁਕਾਨ ਤੋਂ ਹੀ ਖ਼ਰੀਦੀ ਮਠਿਆਈ ਖਾਣ ਨਾਲ ਉਹ ਬਿਮਾਰ ਹੋਏ ਹਨ।ਜਿੰਨ੍ਹਾਂ ਨੇ ਰਾਤ ਨੂੰ ਮਠਿਆਈ ਖਾਧੀ ਉਹ ਰਾਤ ਬਿਮਾਰ ਹੋ ਗਏ ਅਤੇ ਜਿੰਨ੍ਹਾਂ ਵੱਲੋਂ ਸਵੇਰੇ ਰੱਖੜੀ ਦਾ ਤਿਉਹਾਰ ਮਨਾਉਦਿਆਂ ਮਠਿਆਈ ਖਾਧੀ ਤਾਂ ਉਹ ਅੱਜ ਬਿਮਾਰ ਹੋਏ।ਰਾਤ ਦਾਖਲ ਹੋਏ ਕਈ ਵਿਅਕਤੀਆਂ ਨੂੰ ਇਲਾਜ ਮਗਰੋਂ ਛੁੱਟੀ ਮਿਲ ਗਈ ਹੈ ਜਦੋ ਕਿ ਅੱਧੀ ਦਰਜਨ ਜ਼ੇਰੇ ਇਲਾਜ ਹਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਿਹਤ ਵਿਭਾਗ ਦੀ ਟੀਮ ਸਬੰਧਤ ਦੁਕਾਨ ਉਤੇ ਪੁੱਜੀ ਅਤੇ ਦੁਕਾਨ ਵਿੱਚ ਮੌਜੂਦ ਮਠਿਆਈ ਦੇ ਸੈਂਪਲ ਭਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧ ਵਿੱਚ ਸਿਵਲ ਹਸਪਤਾਲ ਵਿੱਚ ਡਿਊਟੀ `ੁਤੇ ਤਾਇਨਾਤ ਡਾ. ਹਰਬੰਸ ਸਿੰਘ ਦਾ ਕਹਿਣਾ ਹੈ ਕਿ ਮਠਿਆਈ ਖਾਣ ਤੋਂ ਬਾਅਦ ਇਨ੍ਹਾਂ ਵਿਅਕਤੀਆਂ ਨੂੰ ਦਸਤ ਅਤੇ ਉਲਟੀਆਂ ਲੱਗੀਆਂ ਸਨ।ਸ਼ੱਕ ਹੈ ਕਿ ਇਨ੍ਹਾਂ ਵਲੋਂ ਖਾਧੀ ਮਠਿਆਈ ਖ਼ਰਾਬ ਹੋਵੇਗੀ।ਸਾਰੇ ਮਰੀਜ਼ਾਂ ਦੀ ਹਾਲਤ ਹੁਣ ਠੀਕ ਹੈ।ਇਸ ਸਬੰਧ ਵਿੱਚ ਡਾ. ਕਿਰਨਜੋਤ ਕੌਰ ਬਾਲੀ ਸਿਵਲ ਸਰਜਨ ਸੰਗਰੂਰ ਦਾ ਕਹਿਣਾ ਹੈ ਕਿ ਮਾਮਲਾ ਧਿਆਨ ਵਿੱਚ ਆਉਣ ਤੋਂ ਤੁਰੰਤ ਬਾਅਦ ਫੂਡ ਸੇਫ਼ਟੀ ਇੰਸਪੈਕਟਰ ਸੰਦੀਪ ਕੁਮਾਰ ਦੀ ਅਗਵਾਈ ਹੇਠ ਵਿਭਾਗ ਦੀ ਟੀਮ ਵਲੋਂ ਸਬੰਧਤ ਦੁਕਾਨ ’ਚੋਂ ਮਠਿਆਈ ਦੇ ਸੈਪਲ ਲੈ ਲਏ ਹਨ ਜੋ ਕਿ ਜਾਂਚ ਲਈ ਭੇਜੇ ਜਾ ਰਹੇ ਹਨ।ਰਿਪੋਰਟ ਆਉੁਣ ਮਗਰੋ ਲੋੜੀਂਦੀ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
Check Also
ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ
ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …
Punjab Post Daily Online Newspaper & Print Media