Wednesday, April 29, 2026

ਐਸ.ਡੀ.ਐਮ ਤੇ ਹਲਕਾ ਵਿਧਾਇਕ ਨੇ ਸੁਣੀਆਂ ਜੰਡਿਆਲਾ ਵਾਸੀਆਂ ਦੀਆਂ ਮੁਸ਼ਕਲਾਂ

ਜੰਡਿਆਲਾ ਗੁਰੂ, 13 ਅਗਸਤ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) – ਦਫਤਰ ਨਗਰ ਕੋਂਸਲ ਵਿੱਚ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਅਤੇ ਐਸ.ਡੀ.ਐਮ-1 ਅੰਮ੍ਰਿਤਸਰ PPN1308201707ਨਵੀਨ ਸਿੰਗਲਾ ਦੀ ਅਗਵਾਈ ਹੇਠ ਇਕ ਪਬਲਿਕ ਮੀਟਿੰਗ ਕੀਤੀ ਗਈ।ਜਿਸ ਵਿੱਚ ਪਹੁੰਚੀ ਹੋਈ ਜਨਤਾ ਨੇ ਸ਼ਹਿਰ ਦੀ ਮੁੱਖ ਮੁਸ਼ਕਿਲ ਟਰੈਫਿਕ ਸਮੱਸਿਆ ਨੂੰ ਦੱਸਿਆ ਜੋ ਕਿ ਬੀਤੇ 8-10 ਸਾਲ ਤੋਂ ਜਿਉਂ ਦੀ ਤਿਉਂ ਬਰਕਰਾਰ ਹੈ।ਇਸ ਤੋਂ ਇਲਾਵਾ ਸ਼ਹਿਰ ਵਿੱਚ ਸਫਾਈ ਦੀ ਢਿੱਲੀ ਚਾਲ ਕਰਕੇ ਸ਼ਹਿਰ ਵਿੱਚ ਫੈਲ ਰਹੀ ਗੰਦਗੀ ਬਾਰੇ ਐਸ.ਡੀ.ਐਮ ਨੂੰ ਜਾਣੂ ਕਰਵਾਇਆ ਗਿਆ ਕਿਉਂਕਿ ਬਰਸਾਤਾਂ ਦੇ ਦਿਨਾਂ ਵਿੱਚ ਬਿਮਾਰੀਆਂ ਫੈਲਣ ਦਾ ਵੀ ਖਤਰਾ ਹੋ ਸਕਦਾ ਹੈ। ਬੀਤੀ ਸਰਕਾਰ ਦੋਰਾਨ ਭੇਦਭਾਵ ਕਾਰਨ ਕਾਂਗਰਸੀ ਕੋਂਸਲਰਾਂ ਦੀਆਂ ਟੁੱਟੀਆਂ ਗਲੀਆਂ ਨਾ ਬਣਵਾਉਣ ਸਬੰਧੀ ਪਹੁੰਚੇ ਹੋਏ ਕੋਂਸਲਰਾਂ ਨੇ ਐਸ.ਡੀ.ਐਮ ਨੂੰ ਜਾਣੂ ਕਰਵਾਇਆ।ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਐਸ.ਡੀ.ਐਮ ਨਵੀਨ ਸਿੰਗਲਾ ਨੇ ਕਿਹਾ ਕਿ ਜਨਤਾ ਦੀਆਂ ਮੁਸ਼ਕਿਲਾਂ ਨੂੰ ਸਬੰਧਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਹੱਲ ਕਰ ਦਿੱਤਾ ਜਾਵੇਗਾ ਅਤੇ ਟਰੈਫਿਕ ਦੀ ਮੁੱਖ ਸਮੱਸਿਆ ਨੂੰ ਹੱਲ ਕਰਨ ਲਈ ਜਲਦੀ ਹੀ ਪੁਲਿਸ ਪ੍ਰਸ਼ਾਸ਼ਨ ਨਾਲ ਮੀਟਿੰਗ ਰੱਖੀ ਜਾਵੇਗੀ। ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਕਿਹਾ ਕਿ ਸ਼ਹਿਰ ਸਾਰੀਆਂ ਮੁਸ਼ਕਿਲਾਂ ਦਾ ਜਲਦ ਹੱਲ ਕੱਢ ਲਿਆ ਜਾਵੇਗਾ।
ਇਸ ਮੋਕੇ ਹੋਰਨਾਂ ਤੋਂ ਇਲਾਵਾ ਰਾਜਕੁਮਾਰ ਮਲਹੋਤਰਾ ਸਾਬਕਾ ਪ੍ਰਧਾਨ ਨਗਰ ਕੋਂਸਲ, ਰਣਧੀਰ ਸਿੰਘ ਮਲਹੋਤਰਾ ਕੋਂਸਲਰ, ਕੁਲਵਿੰਦਰ ਸਿੰਘ ਕਿੰਦਾ ਕੋਂਸਲਰ, ਹੈਪੀ ਕੋਂਸਲਰ, ਇੰਦਰ ਸਿੰਘ ਮਲਹੋਤਰਾ ਸਾਬਕਾ ਕੋਂਸਲਰ, ਸੰਜੀਵ ਕੁਮਾਰ ਲਵਲੀ, ਚਰਨਜੀਤ ਸਿੰਘ ਟੀਟੋ, ਆਸ਼ੂ ਵਿਨਾਇਕ ਯੂਥ ਕਾਂਗਰਸੀ ਆਗੂ, ਸੰਜੀਵ ਕੁਮਾਰ ਹੈਪੀ ਸ਼ਹਿਰੀ ਪ੍ਰਧਾਨ, ਸੰਜੀਵ ਕੁਮਾਰ ਚੋਪੜਾ, ਚਾਚਾ ਦਰਸ਼ਨ ਸਿੰਘ, ਮਨਜੀਤ ਸਿੰਘ ਪੱਪੀ, ਰਿੰਕੂ ਜੰਡਿਆਲਾ, ਪ੍ਰਿੰਸਪਾਲ ਪਾਸੀ, ਸਰਬਜੀਤ ਜੰਜੂਆ, ਅਮਿਤ ਅਰੋੜਾ ਸੈਕਟਰੀ ਲੀਗਲ ਸੈੱਲ ਪੰਜਾਬ ਕਾਗਰਸ ਸਮੇਤ ਸ਼ਹਿਰ ਦੇ ਮੋਹਤਬਰ ਵਿਅੱਕਤੀ ਮੌਜੂਦ ਸਨ ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply