Thursday, April 30, 2026

ਮਿਲਕਫੈਡ ਐਚ.ਪੀ.ਸੀ.ਐਲ ਆਉਟਲੈਟਸ `ਤੇ ਵੇਰਕਾ ਬੂਥ ਖੁੱਲੇਗਾ

ਐਚ.ਪੀ.ਸੀ.ਐਲ  ਦੇ ਨਾਲ ਇਸ ਸੰਬੰਧ ਵਿੱਚ ਸਮਝੌਤਾ ਪੱਤਰ `ਤੇ ਦਸਤਖਤ ਕੀਤੇ
ਲੁਧਿਆਣਾ, 13 ਅਗਸਤ (ਪੰਜਾਬ ਪੋਸਟ ਬਿਊਰੋ) – ਮਿਲਕਫੈਡ ਨੇ ਅੱਜ ਹਿੰਦੋਸਤਾਨ ਪੇਟਰੋਲਿਅਮ ਕਾਰਪੋਰੇਸ਼ਨ ਲਿਮਿਟੇਡ (ਐਚ.ਪੀ.ਸੀ.ਐਲ)  ਦੇ ਨਾਲ ਚੁਨਿੰਦਾ ਰਿਟੇਲ PPN1308201708ਆਉਟਲੇਟਸ ਉਤੇ ‘ਵੇਰਕਾ‘ ਬੂਥਾਂ ਨੂੰ ਖੋਲਣ ਲਈ ਸਮਝੌਤੇ `ਤੇ ਦਸਤਖਤ ਕੀਤੇ ਹਨ।ਹਿੰਦੋਸਤਾਨ ਪੇਟਰੋਲਿਅਮ ਕਾਰਪੋਰੇਸ਼ਨ ਲਿਮਿਟੇਡ ਦੇ ਰਿਟੇਲ ਆਉਟਲੇਟਸ `ਤੇ ਪੇਟਰੋਲੀਅਮ ਉਤਪਾਦਾਂ ਦੀ ਵਿਕਰੀ ਕਰਦੇ ਹਨ ਅਤੇ ਗਾਹਕਾਂ ਨੂੰ ਵੈਲਿਊ ਐਡੇਡ ਸਰਵਿਸ ਵੀ ਪ੍ਰਦਾਨ ਕਰਦੇ ਹਨ।ਹੁਣ ਇਨਾਂ ਦੇ ਗਾਹਕਾਂ ਨੂੰ ਐਚ.ਪੀ.ਸੀ.ਐਲ ਆਉਟਲੇਟਸ ਉਤੇ ਹੀ ਵੇਰਕਾ ਦੇ ਹੈਲਦੀ ਅਤੇ ਸਵਾਦਿਸ਼ਟ ਦੇ ਉਤਪਾਦ ਵੀ ਉਪਲੱਬਧ ਹੋਣਗੇ।ਉਹ ਐਚ.ਪੀ.ਸੀ.ਐਲ ਉਤੇ ਆਪਣੇ ਵਾਹਨਾਂ ਵਿਚ ਤੇਲ ਪਵਾਉਣ ਦੇ ਨਾਲ ਹੀ ਵੇਰਕਾ ਦੇ ਡੇਅਰੀ ਉਤਪਾਦ ਵੀ ਖਰੀਦ ਸਕਣਗੇ ।
ਇਸ ਸਮੇਂ ਮਨਜੀਤ ਬਰਾੜ ਪ੍ਰਬੰਧ ਨਿਦੇਸ਼ਕ ਮਿਲਕਫੈਡ ਨੇ ਕਿਹਾ ਕਿ ‘ਵੇਰਕਾ ਕਈ ਦਸ਼ਕਾਂ ਤੋਂ ਗਾਹਕਾਂ ਨੂੰ ਸ਼ਾਨਦਾਰ ਸਵਾਦ ਵਾਲੇ ਡੇਅਰੀ ਉਤਪਾਦ ਪ੍ਰਦਾਨ ਕਰਦਾ ਆ ਰਿਹਾ ਹੈ।ਗਾਹਕਾਂ ਦਾ ਇਕ ਪਸੰਦੀਦਾ ਦੁੱਧ ਉਤਪਾਦ ਬ੍ਰਾਂਡ ਹੈ।ਇਸ ਨਵੀਂ ਭਾਈਵਾਲੀ ਨਾਲ ਐਚ.ਪੀ.ਸੀ.ਐਲ ਦੇ ਇੱਕ ਵੱਡੇ ਗਾਹਕ ਆਧਾਰ ਤੱਕ ਪੁੱਜਣ ਦਾ ਮੌਕਾ ਮਿਲੇਗਾ ਇਸ ਦੇ ਨਾਲ ਹੀ ਸਥਾਨਕ ਨੌਜਵਾਨਾਂ ਨੂੰ ਬਿਹਤਰ ਰੋਜਗਾਰ ਦੇ ਮੌਕੇ ਵੀ ਪ੍ਰਾਪਤ ਹੋਣਗੇ।‘‘
ਇਸ ਮੌਕੇ ਸੁਬੋਧ ਬੱਤਰਾ ਚੀਫ ਜਨਰਲ ਮੈਨੇਜਰ ਐਚ.ਪੀ.ਸੀ.ਐਲ ਨਾਰਥ ਜੋਨ ਨੇ ਕਿਹਾ ਕਿ ‘‘ਵੇਰਕਾ ਖੇਤਰ ਦਾ ਇੱਕ ਪ੍ਰਮੁੱਖ ਡੇਅਰੀ ਬ੍ਰਾਂਡ ਹੈ।ਬੇਹੱਦ ਖੁਸ਼ੀ ਦੀ ਗੱਲ ਹੈ ਕਿ ਵੇਰਕਾ ਦੀ ਭਾਈਵਾਲੀ ਵਿਚ ਆਪਣੇ ਗਾਹਕਾਂ ਨੂੰ ਹੈਲਦੀ, ਸਵਾਦਿਸ਼ਟ ਅਤੇ ਵਧੀਆ ਗੁਣਵੱਤਾ ਵਾਲੇ ਉਤਪਾਦਾਂ ਨੂੰ ਆਪਣੇ ਆਉਟਲੇਟਾਂ `ਤੇ ਉਪਲੱਬਧ ਕਰਵਾ ਸਕਣਗੇ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply