Saturday, March 21, 2026

ਨਕਦੀ ਤੇ ਮੋਟਰਸਾਈਕਲ ਸਮੇਤ ਦੋ ਲੁਟੇਰੇ ਕਾਬੂ

ਸੰਗਰੂਰ, 13 ਅਗਸਤ (ਪੰਜਾਬ ਪੋਸਟ- ਪ੍ਰਵੀਨ ਗਰਗ, ਮਹੇਸ਼ ਜਿੰਦਲ) – ਥਾਣਾ ਸਿਟੀ ਵਿੱਚ ਤਾਇਨਾਤ ਸਹਾਇਕ ਥਾਣੇਦਾਰ ਕਮਲਜੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨੀ PPN1308201711

ਪਟਿਆਲਾ ਗੇਟ ਵਿਖੇ ਸਥਿਤ ਆਟਾ ਚੱਕੀ ਤੋਂ ਨਕਦੀ ਖੋਹਣ ਦੀ ਵਾਰਦਾਤ ਵਿੱਚ ਲੋੜੀ ਦੇ ਦੋ ਲੁਟੇਰਿਆਂ ਨੇ ਅਦਾਲਤ ਵਿੱਚ ਕੀਤੇ ਆਤਮ ਸਮਰਪਨ ਉਪਰੰਤ ਉਨ੍ਹਾਂ ਤੋਂ ਪੁਲਿਸ ਰਿਮਾਂਡ ਦੌਰਾਨ 10 ਹਜ਼ਾਰ ਦੀ ਨਕਦੀ ਅਤੇ ਮੋਟਰਸਾਈਕਲ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ ਉਨ੍ਹਾਂ ਦੱਸਿਆ ਕਿ 14 ਜੁਲਾਈ ਨੂੰ ਹੋਈ ਉਪਰੋਕਤ ਵਾਰਦਾਤ ਦੌਰਾਨ ਦੋ ਮੋਟਰਸਾਈਕਲ ਸਵਾਰ ਪਟਿਆਲਾ ਗੇਟ ਸਥਿਤ ਅਵਿਨਾਸ਼ ਕੁਮਾਰ ਦੀ ਆਟਾ ਚੱਕੀ ਉਤੇ ਆਏ ਇਸ ਦੌਰਾਨ ਚੱਕੀ ਮਾਲਕ ਦੀ ਮਾਤਾ ਦੁਪਹਿਰ ਦਾ ਖਾਣਾ ਲੈ ਕੇ ਆਈ ਹੋਈ ਸੀ ਅਵਿਨਾਸ਼ ਖਾਣਾ ਖਾਣ ਲੱਗ ਪਿਆ ਅਤੇ ਚੱਕੀ ਉਤੇ ਲਗੇ ਨੌਕਰ ਵੀ ਦੁਪਹਿਰ ਦਾ ਖਾਣਾ ਖਾਣ ਗਏ ਹੋਏ ਸਨ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋ ਨੌਜਵਾਨ ਚੱਕੀ ਉਤੇ ਆਏ ਉਨ੍ਹਾਂ ਆਟੇ ਦੀ ਥੈਲੀ ਦੀ ਮੰਗ ਕੀਤੀ ਅਤੇ ਦੋ ਹਜ਼ਾਰ ਦਾ ਨੋਟ ਮਾਤਾ ਨੂੰ ਦਿੱਤਾ ਮਾਤਾ ਜਦ ਗੱਲੇ ਵਿੱਚੋ ਦੋ ਹਜ਼ਾਰ ਦਾ ਨੋਟ ਤੋੜ ਕੇ ਵਾਪਸ ਪੈਸੇ ਦਣ ਲੱਗੀ ਤਾਂ ਦੋਵੇ ਨੌਜਵਾਨ ਉਸ ਨੂੰ ਧੱਕਾ ਮਾਰ ਕੇ ਨੋਟਾਂ ਵਾਲਾ ਬੈਗ ਖੋਹ ਕੇ ਫ਼ਰਾਰ ਹੋ ਗਏ ਸਨਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਵਾਂ ਨੌਜਵਾਨਾਂ ਦੀ ਪਹਿਚਾਣ ਹੋਣ ਉਪਰੰਤ ਪੁਲਿਸ ਨੇ ਨਰਿੰਦਰ ਸਿਘ ਨਿੰਦੀ ਅਤੇ ਚਮਕੌਰ ਸਿੰਘ ਖਿਲਾਫ਼ ਮੁਕੱਦਮਾ ਥਾਣਾ ਸਿਟੀ ਵਿਖੇ ਦਰਜ ਕਰਦਿਆਂ ਉਨ੍ਹਾਂ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਸੀ ਇਸ ਦੌਰਾਨ ਦੋਵੇ ਮੁਲਾਜ਼ਮ ਅਦਾਲਤ ਵਿੱਚ ਪੇਸ ਹੋਏ ਜਿੱਥੇ ਉਨ੍ਹਾਂ ਨੂੰ ਦੋ ਦਿਨਾਂ ਦਾ ਰਿਮਾਂਡ ਦਿੱਤਾ ਗਿਆ ਸੀ ਕਮਲਜੀਤ ਸਿੰਘ ਨੇ ਦੱਸਿਆ ਕਿ ਰਿਮਾਂਡ ਦੌਰਾਨ ਉਨ੍ਹਾਂ ਤੋ ਦਸ ਹਜ਼ਾਰ ਅਤੇ ਵਾਰਦਾਤ ਦੌਰਾਨ ਵਰਤਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਗਿਆ ਹੈ

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply