ਸੰਗਰੂਰ, 13 ਅਗਸਤ (ਪੰਜਾਬ ਪੋਸਟ- ਪ੍ਰਵੀਨ ਗਰਗ, ਮਹੇਸ਼ ਜਿੰਦਲ) – ਥਾਣਾ ਸਿਟੀ ਵਿੱਚ ਤਾਇਨਾਤ ਸਹਾਇਕ ਥਾਣੇਦਾਰ ਕਮਲਜੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨੀ 
ਪਟਿਆਲਾ ਗੇਟ ਵਿਖੇ ਸਥਿਤ ਆਟਾ ਚੱਕੀ ਤੋਂ ਨਕਦੀ ਖੋਹਣ ਦੀ ਵਾਰਦਾਤ ਵਿੱਚ ਲੋੜੀ ਦੇ ਦੋ ਲੁਟੇਰਿਆਂ ਨੇ ਅਦਾਲਤ ਵਿੱਚ ਕੀਤੇ ਆਤਮ ਸਮਰਪਨ ਉਪਰੰਤ ਉਨ੍ਹਾਂ ਤੋਂ ਪੁਲਿਸ ਰਿਮਾਂਡ ਦੌਰਾਨ 10 ਹਜ਼ਾਰ ਦੀ ਨਕਦੀ ਅਤੇ ਮੋਟਰਸਾਈਕਲ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ ਉਨ੍ਹਾਂ ਦੱਸਿਆ ਕਿ 14 ਜੁਲਾਈ ਨੂੰ ਹੋਈ ਉਪਰੋਕਤ ਵਾਰਦਾਤ ਦੌਰਾਨ ਦੋ ਮੋਟਰਸਾਈਕਲ ਸਵਾਰ ਪਟਿਆਲਾ ਗੇਟ ਸਥਿਤ ਅਵਿਨਾਸ਼ ਕੁਮਾਰ ਦੀ ਆਟਾ ਚੱਕੀ ਉਤੇ ਆਏ ਇਸ ਦੌਰਾਨ ਚੱਕੀ ਮਾਲਕ ਦੀ ਮਾਤਾ ਦੁਪਹਿਰ ਦਾ ਖਾਣਾ ਲੈ ਕੇ ਆਈ ਹੋਈ ਸੀ ਅਵਿਨਾਸ਼ ਖਾਣਾ ਖਾਣ ਲੱਗ ਪਿਆ ਅਤੇ ਚੱਕੀ ਉਤੇ ਲਗੇ ਨੌਕਰ ਵੀ ਦੁਪਹਿਰ ਦਾ ਖਾਣਾ ਖਾਣ ਗਏ ਹੋਏ ਸਨ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋ ਨੌਜਵਾਨ ਚੱਕੀ ਉਤੇ ਆਏ ਉਨ੍ਹਾਂ ਆਟੇ ਦੀ ਥੈਲੀ ਦੀ ਮੰਗ ਕੀਤੀ ਅਤੇ ਦੋ ਹਜ਼ਾਰ ਦਾ ਨੋਟ ਮਾਤਾ ਨੂੰ ਦਿੱਤਾ ਮਾਤਾ ਜਦ ਗੱਲੇ ਵਿੱਚੋ ਦੋ ਹਜ਼ਾਰ ਦਾ ਨੋਟ ਤੋੜ ਕੇ ਵਾਪਸ ਪੈਸੇ ਦਣ ਲੱਗੀ ਤਾਂ ਦੋਵੇ ਨੌਜਵਾਨ ਉਸ ਨੂੰ ਧੱਕਾ ਮਾਰ ਕੇ ਨੋਟਾਂ ਵਾਲਾ ਬੈਗ ਖੋਹ ਕੇ ਫ਼ਰਾਰ ਹੋ ਗਏ ਸਨਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਵਾਂ ਨੌਜਵਾਨਾਂ ਦੀ ਪਹਿਚਾਣ ਹੋਣ ਉਪਰੰਤ ਪੁਲਿਸ ਨੇ ਨਰਿੰਦਰ ਸਿਘ ਨਿੰਦੀ ਅਤੇ ਚਮਕੌਰ ਸਿੰਘ ਖਿਲਾਫ਼ ਮੁਕੱਦਮਾ ਥਾਣਾ ਸਿਟੀ ਵਿਖੇ ਦਰਜ ਕਰਦਿਆਂ ਉਨ੍ਹਾਂ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਸੀ ਇਸ ਦੌਰਾਨ ਦੋਵੇ ਮੁਲਾਜ਼ਮ ਅਦਾਲਤ ਵਿੱਚ ਪੇਸ ਹੋਏ ਜਿੱਥੇ ਉਨ੍ਹਾਂ ਨੂੰ ਦੋ ਦਿਨਾਂ ਦਾ ਰਿਮਾਂਡ ਦਿੱਤਾ ਗਿਆ ਸੀ ਕਮਲਜੀਤ ਸਿੰਘ ਨੇ ਦੱਸਿਆ ਕਿ ਰਿਮਾਂਡ ਦੌਰਾਨ ਉਨ੍ਹਾਂ ਤੋ ਦਸ ਹਜ਼ਾਰ ਅਤੇ ਵਾਰਦਾਤ ਦੌਰਾਨ ਵਰਤਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਗਿਆ ਹੈ
Punjab Post Daily Online Newspaper & Print Media